Provision comes amid calls for change from South Asian diaspora communities but faces opposition from some Hindu Americans – ਅਮਰੀਕਾ ਦੇ ਸ਼ਹਿਰ ਸਿਆਟਲ ਨੇ ਜਾਤ-ਪਾਤ ਵਿਰੋਧੀ ਮਤਾ ਪਾਸ ਕਰ ਦਿੱਤਾ ਹੈ। ਇਹ ਮਤਾ ਸਿਟੀ ਕੌਂਸਲਰ ਕਸ਼ਾਮਾ ਸਾਵੰਤ ਵਲੋਂ ਲਿਆਂਦਾ ਗਿਆ ਸੀ। ਹੁਣ ਇਹ ਮਤਾ ਸ਼ਹਿਰ ਦੇ ਵਿਤਕਰੇ-ਵਿਰੋਧੀ ਕਨੂੰਨ ਦਾ ਅੰਗ ਬਣ ਗਿਆ ਹੈ।
ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ‘ਚ ਇਹ ਸਮੱਸਿਆ ਆ ਰਹੀ ਹੈ ਕਿ ਭਾਰਤ ਤੋਂ ਆਈਟੀ ਸੈਕਟਰ ‘ਚ ਕੰਮ ਕਰਨ ਆਉਂਦੇ ਅਖੌਤੀ ਉੱਚੀਆਂ ਜਾਤੀਆਂ ਵਾਲੇ ਕਾਮੇ ਕਈ ਥਾਂ ਅਖੌਤੀ ਨੀਵੀਂਆਂ ਜਾਤਾਂ ਦੇ ਅਧਿਕਾਰੀਆਂ ਹੇਠਾਂ ਕੰਮ ਕਰਨ ਤੋਂ ਮਨ੍ਹਾ ਕਰ ਰਹੇ ਸਨ।
ਹੁਣ ਇਸ ਕਨੂੰਨ ਤਹਿਤ ਅਜਿਹਾ ਵਿਤਕਰਾ ਕਰਨ ਵਾਲਿਆਂ ਅਦਾਰਿਆਂ ਅਤੇ ਵਿਅਕਤੀਆਂ ਨੂੰ ਅਦਾਲਤ ‘ਚ ਘਸੀਟਿਆ ਜਾ ਸਕੇਗਾ।
ਸਿੱਖ ਜਥੇਬੰਦੀਆਂ ਵਲੋਂ ਇਸ ਮਤੇ ਦੀ ਹਮਾਇਤ ਕੀਤੀ ਗਈ ਸੀ ਜਦਕਿ ਕੁਝ ਹਿੰਦੂ ਜਥੇਬੰਦੀਆਂ ਨੇ ਇਸਦੀ ਵਿਰੋਧਤਾ ਕੀਤੀ ਸੀ। ਮਤਾ ਪਾਸ ਹੋਣ ਤੋਂ ਬਾਅਦ ਇਸਨੂੰ ਭਾਰਤ ਵਿਰੋਧੀ ਮਤਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Kshama Sawant, a socialist and the only Indian American on the city council, said her proposed ordinance does not single out one community, but it accounts for how caste discrimination crosses national and religious boundaries.