ਐੱਨ.ਆਰ.ਆਈ. ਹਰਮਨਪ੍ਰੀਤ ਕੌਰ ਸਠਿਆਲਾ ਦਾ ਫਰੀਦਕੋਟ ’ਚ ਕਤਲ – ਕਸਬਾ ਸਠਿਆਲਾ ਦੀ ਹਰਮਨਪ੍ਰੀਤ ਕੌਰ ਪੀ.ਆਰ ਕੈਨੇਡਾ ( 27) ਪੁੱਤਰੀ (ਗੁਰਬਰਿੰਦਰ ਸਾਬੀ ਨਮਾਜੀ ) ਨੂੰ ਸਹੁਰੇ ਪਰਿਵਾਰ ਵਲੋਂ ਫਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਫਾਹ ਦੇ ਕੇ ਮਾਰਨ ਤੇ ਪਰਚਾ ਦਰਜ ਕਰਨ ਉਪਰੰਤ ਪਿੰਡ ਸਠਿਆਲਾ ਵਿਖੇ ਸੰਸਕਾਰ ਕਰ ਦਿੱਤਾ ਹੈ।


ਫਰੀਦਕੋਟ,ਪੰਜਾਬ: ਕਸਬਾ ਸਠਿਆਲਾ ਦੀ 27 ਸਾਲਾ ਹਰਮਨਪ੍ਰੀਤ ਕੌਰ ਜੋ ਕਿ ਕੈਨੇਡਾ ਦੀ ਪੀ.ਆਰ ਸੀ, ਉਸਦਾ ਫਰੀਦਕੋਟ ਵਿਖੇ ਸਹੁਰੇ ਪਰਿਵਾਰ ਵਲੋਂ ਕਤਲ ਕਰਨ ਦੀ ਖਬਰ ਹੈ, ਕਤਲ ਦੇ ਦੋਸ਼ ਕੁੜੀ ਦੇ ਪਰਿਵਾਰ ਵੱਲੋ ਲਗਾਏ ਗਏ ਹਨ । ਪੰਜਾਬੀ ਮੀਡੀਆ ਦੀਆਂ ਖਬਰਾ ਮੁਤਾਬਕ ਸਹੁਰੇ ਪਰਿਵਾਰ ਵਲੋਂ ਫਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਫਾਹਾ ਦੇ ਕੇ ਮਾਰਨ ਤੋਂ ਬਾਅਦ ਪੁਲਿਸ ਵੱਲੋ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪਰਚਾ ਦਰਜ ਕਰਨ ਉਪਰੰਤ ਪਿੰਡ ਸਠਿਆਲਾ ਵਿਖੇ ਨੋਜਵਾਨ ਕੁੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸਹੁਰੇ ਪਰਿਵਾਰ ਮੁਤਾਬਕ ਕੁੜੀ ਨੇ ਆਤਮਹੱਤਿਆ ਕੀਤੀ ਹੈ ।

ਕੁਲਤਰਨ ਸਿੰਘ ਪਧਿਆਣਾ