ਵਿਸ਼ਵ ਨੂੰ ਅੰਤਰਰਾਸ਼ਟਰੀ ਵਿੱਤੀ ਸਹਿਯੋਗ ਦੀ ਲੋੜ ਹੈ। ਬੰਗਾ, ਜੌਹਨ ਮੇਨਾਰਡ ਕੀਨਜ਼ ਤੇ ਹੈਰੀ ਡੇਕਸਟਰ ਵ੍ਹਾਈਟ ਵਿਸ਼ਵ ਬੈਂਕ ਤੋਂ ਸਬਕ ਲੈ ਸਕਦੇ ਹਨ ਕਿ ਕਿਵੇਂ ਵਰਲਡ ਬੈਂਕ ਦੀ ਅਗਵਾਈ ਕਰਨੀ ਹੈ।

Ajay Singh Banga , World Bank: ਮਾਸਟਰਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤੀ ਹੈ ਕਿ ਸੰਯੁਕਤ ਰਾਜ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਨਾਮਜ਼ਦ ਕਰ ਰਿਹਾ ਹੈ।

ਦੱਸ ਦਈਏ ਕਿ ਦੁਨੀਆ ਦੇ ਇਸ ਸਭ ਤੋਂ ਵੱਡੇ ਬੈਂਕ ਵਿੱਚ ਮੈਂਬਰ ਦੇਸ਼ ਮਈ 2023 ਤੱਕ ਆਪਣੀ ਤਰਫੋਂ ਨਾਮਜ਼ਦਗੀਆਂ ਦੇਣਗੇ। ਜੇਕਰ ਵਿਸ਼ਵ ਬੈਂਕ ਦਾ ਬੋਰਡ ਆਫ਼ ਡਾਇਰੈਕਟਰ ਅਜੇ ਸਿੰਘ ਬੰਗਾ ਦੇ ਨਾਂ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਉਹ ਇੰਨੇ ਉੱਚੇ ਅਹੁਦੇ ‘ਤੇ ਪਹੁੰਚਣ ਵਾਲੇ ਭਾਰਤੀ ਮੂਲ ਦੇ ਪਹਿਲੇ ਭਾਰਤੀ-ਅਮਰੀਕੀ ਹੋਣਗੇ।

ਮਾਸਟਰਕਾਰਡ ਦੇ ਸਾਬਕਾ ਸੀ.ਈ.ਓ – Ajay Singh Banga ਇਸ ਤੋਂ ਪਹਿਲਾਂ ਮਾਸਟਰਕਾਰਡ ਦੇ ਸਾਬਕਾ ਸੀਈਓ ਰਹੀ ਚੁੱਕੇ ਹਨ। ਉਹ ਵਰਤਮਾਨ ਵਿੱਚ ਪ੍ਰਾਈਵੇਟ ਇਕੁਇਟੀ ਫਰਮ ਜਨਰਲ ਅਟਲਾਂਟਿਕ ਵਿੱਚ ਉਪ ਪ੍ਰਧਾਨ ਦੇ ਅਹੁਦੇ ‘ਤੇ ਹੈ। ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਡਾਓ ਇੰਕ., ਅਤੇ ਕਰਾਫਟ ਫੂਡਜ਼ ਦੇ ਬੋਰਡਾਂ ‘ਤੇ ਸੇਵਾ ਕੀਤੀ ਹੈ। ਉਨ੍ਹਾਂ ਕੋਲ ਕਾਰੋਬਾਰੀ ਖੇਤਰ ਵਿੱਚ 30 ਸਾਲਾਂ ਦਾ ਤਜਰਬਾ ਹੈ। ਅਜੈ ਸਿੰਘ ਬੰਗਾ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਪੜ੍ਹਾਈ ਕੀਤੀ। ਇੱਥੋਂ ਉਨ੍ਹਾਂ ਨੇ ਅਰਥ ਸ਼ਾਸਤਰ ਦੀ ਡਿਗਰੀ ਲਈ।

ਮਿਲ ਚੁੱਕਿਆ ਹੈ ਪਦਮ ਸ਼੍ਰੀ ਪੁਰਸਕਾਰ – ਅਜੈ ਸਿੰਘ ਬੰਗਾ (63) ਲਗਪਗ 12 ਸਾਲਾਂ ਤੋਂ ਮਾਸਟਰਕਾਰਡ ਇੰਕ ਦੇ ਸੀਈਓ ਸੀ ਤੇ ਦਸੰਬਰ 2021 ਵਿੱਚ ਸੇਵਾਮੁਕਤ ਹੋਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

ਉਨ੍ਹਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ-ਚੇਅਰ ਵਜੋਂ ਕੰਮ ਕੀਤਾ ਹੈ। ਉਹ ਅਮਰੀਕਾ-ਭਾਰਤ ਭਾਈਵਾਲੀ ਨੂੰ ਵਧਾਉਣ ਲਈ ਕੰਮ ਕਰ ਰਹੀਆਂ ਕਈ ਸੰਸਥਾਵਾਂ ਦੇ ਸੰਸਥਾਪਕ ਮੈਂਬਰ ਵੀ ਹਨ।