ਮੰਦਿਰਾ ਉਤੇ ਇਤਰਾਜਯੋਗ ਸ਼ਬਦਾਵਲੀ ਲਿਖਣ ਵਾਲੇ ਬਾਰੇ ਦੱਸੋ ਤੇ ਇਨਾਮ 10,000$ ਲੈ ਜਾਉ – ਗੁਰਦੁਆਰਾ ਕਮੇਟੀ ਵਲੋਂ ਐਲਾਨ

ਕਮੇਟੀ ਨੇ ਕਿਹਾ ਹੈ ਕਿ ਜੋ ਵੀ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਵੇਗਾ ਗੁਰਦੁਆਰਾ ਕਮੇਟੀ ਉਸਨੂੰ 10,000$ ਦਾ ਇਨਾਮ ਦਵੇਗੀ।

ਪਿਛਲੇ ਸਮੇਂ ਦੌਰਾਨ ਟਰਾਂਟੋ ਦੇ ਆਲੇ ਦੁਆਲੇ ਦੇ ਕੁੱਝ ਮੰਦਿਰਾ ਵਿਖੇ ਇਤਰਾਜਯੋਗ ਸ਼ਬਦਾਵਲੀ ਵਾਲੀਆ ਟਿੱਪਣੀਆ ਲਿਖਣ ਵਾਲਿਆ ਬਾਰੇ ਦੱਸਣ ਜਾ ਖਬਰ ਦੇਣ ਵਾਲੇ ਨੂੰ ਉਨਟਾਰੀਓ ਗੁਰਦੁਆਰਾ ਕਮੇਟੀ ਵੱਲੋ 10,000$ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਕਮੇਟੀ ਵੱਲੋ ਜਾਰੀ ਪ੍ਰੈਸ ਬਿਆਨ ਚ ਹਿੰਦੂਆ ਦੇ ਮੰਦਿਰਾ ਨੂੰ ਨੁਕਸਾਨ ਪਹੁੰਚਾਉਣ ਅਤੇ ਗਲਤ ਟਿੱਪਣੀਆਂ ਕਰਨ ਦੀ ਜਿੰਮੇਵਾਰੀ ਸਿੱਖਾ ਉਪਰ ਮੜਨ ਦੀ ਨਿਖੇਧੀ ਕੀਤੀ ਗਈ ਹੈ ਅਤੇ ਇਸਨੂੰ ਸਿੱਖਾ ਖਿਲਾਫ ਸਾਜਿਸ਼ ਕਰਾਰ ਦਿੱਤਾ ਗਿਆ ਹੈ।

ਕਮੇਟੀ ਨੇ ਕਿਹਾ ਹੈ ਕਿ ਜੋ ਵੀ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਵੇਗਾ ਗੁਰਦੁਆਰਾ ਕਮੇਟੀ ਉਸਨੂੰ 10,000$ ਦਾ ਇਨਾਮ ਦਵੇਗੀ। -Kultaran Singh Padhiana