ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ: ਸ਼ੰਭੂ ਬਾਰਡਰ ’ਤੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਤੋਂ ਬਾਅਦ 2 ਕਾਬੂ

ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ: ਸ਼ੰਭੂ ਬਾਰਡਰ ’ਤੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਤੋਂ ਬਾਅਦ 2 ਕਾਬੂ

ਚੰਡੀਗੜ੍ਹ, 25 ਫਰਵਰੀ 2023 – ਰਾਜਪੁਰਾ ਅਤੇ ਅੰਬਾਲਾ ਵਿਚਕਾਰ ਸਥਿਤ ਸ਼ੰਭੂ ਬਾਰਡਰ ’ਤੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਐਨਕਾਊਂਟਰ ਵਿੱਚ ਭੁੱਪੀ ਗੈਂਗ ਨਾਲ ਸਬੰਧਿਤ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। ਮੁਲਜ਼ਮਾਂ ਦੀ ਪਹਿਚਾਣ ਗੌਰਵ ਉਰਫ ਗੋਰੀ ਅਤੇ ਤਰੁਣ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਮੁਕਾਬਲੇ ਦੌਰਾਨ ਗੋਰੀ ਦੇ ਲੱਤ ‘ਚ ਗੋਲੀ ਲੱਗੀ ਹੈ।

ਤੁਹਾਨੂੰ ਦੱਸ ਦਈਏ ਕਿ ਇਹਨਾਂ ਮੁਲਜ਼ਮਾਂ ‘ਤੇ ਬੜਮਾਜਰਾ (ਜ਼ਿਲ੍ਹਾ ਮੋਹਾਲੀ) ‘ਚ ਦਾਤ ਨਾਲ ਨੌਜਵਾਨ ਦੀਆਂ ਉਂਗਲਾਂ ਕੱਟਣ ਦੇ ਦੋਸ਼ ਹਨ, ਜਿਸ ਦੀ ਬੀਤੇ ਦਿਨੀਂ ਇਹਨਾਂ ਮੁਲਜ਼ਮਾਂ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਇਸ ਮਾਮਲੇ ‘ਚ ਪੁਲਸ ਨੇ ਪਰਚਾ ਵੀ ਦਰਜ ਕੀਤਾ ਸੀ।

ਡੀ.ਐੱਸ.ਪੀ (D) ਮੋਹਾਲੀ ਗੁਰਸ਼ੇਰ ਸੰਧੂ ਦੀ ਅਗਵਾਈ ‘ਚ CIA Staff ਮੋਹਾਲੀ ਦੀਆਂ ਟੀਮ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦੇ ਮੁਲਜ਼ਮਾਂ ਨੂੰ ਨੱਥ ਪਾਉਣ ‘ਚ ਕਾਮਯਾਬੀ ਹਾਸਿਲ ਕੀਤੀ ਹੈ। ਮੁਲਜ਼ਮਾਂ ਕੋਲੋ ਹਥਿਆਰ ਵੀ ਬਰਾਮਦ ਹੋਏ ਹਨ।

ਮੁੰਡੇ ਦਾ ਹੱਥ ਵੱਢਣ ਵਾਲੇ ਗੈਂਗਸਟਰ ਕਾਬੂ, Toll ਨਾਕੇ ਤੋਂ ਦੇਖੋ ਪੁਲਿਸ Encounter ਦੀ CCTV ਫੁਟੇਜ

ਉਂਗਲਾਂ ਵੱਢਣ ਵਾਲਿਆਂ ਦਾ ਐਨਕਾਊਂਟਰ, ਸ਼ੰਭੂ ਬਾਰਡਰ ‘ਤੇ ਹੋਈ ਫਾਇਰਿੰਗ
ਪੁਲਿਸ ਨੇ ਕਿਵੇਂ ਲਾਇਆ Trap, ਸੁਣੋ ਕੱਲੀ-ਕੱਲੀ ਗੱਲ