ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਨਿਊਜ਼ 18 ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਬਾਈ ਦੀਪ ਸਿੱਧੂ ਨੇ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਝੁਲਾਇਆ ਸੀ, ਉਸ ਵੇਲੇ ਵੀ ਅਜਿਹੇ ਹਾਲਾਤ ਬਣਾਏ ਸਨ ਅਤੇ ਇਨ੍ਹਾਂ ਲੋਕਾਂ ਨੇ ਹੀ ਇਤਰਾਜ ਕੀਤਾ ਸੀ। ਅਸੀਂ ਸੰਗਤ ਦੀ ਗੱਲ ਮੰਨਾਂਗੇ। ਸਾਨੂੰ ਕਿਸੇ ਹੋਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਇਨ੍ਹਾਂ ਦਾ ਕੰਮ ਸਿਰਫ ਕਿਸੇ ਦਾ ਵਿਰੋਧ ਕਰਨਾ ਹੈ, ਕੋਈ ਵੀ ਬਹਾਨਾ ਹੋਵੇ, ਹੁਣ ਉਹ ਪਾਲਕੀ ਸਾਹਿਬ ਦੀ ਆੜ ਵਿੱਚ ਇਹ ਨਵਾਂ ਵਿਵਾਦ ਖੜ੍ਹਾ ਕਰ ਰਹੇ ਹਨ, ਜਦੋਂ ਕਿ ਅਸੀਂ ਪਾਲਕੀ ਸਾਹਿਬ ਦੇ ਮਗਰ ਚੱਲੇ ਸੀ, ਜੇਕਰ ਮਹਾਰਾਜ ਜੀ ਦੀ ਹਾਜ਼ਰੀ ਨਾ ਹੁੰਦੀ ਤਾਂ ਕੀ ਸੰਗਤ ਉੱਥੇ ਹੁੰਦੀ?

ਉਨ੍ਹਾਂ ਆਖਿਆ ਕਿ ਮੈਂ ਪੰਜਾਬੀ ਸਿੱਖ ਹਾਂ, ਇਸ ਤੋਂ ਇਲਾਵਾ ਕੁਝ ਨਹੀਂ ਹਾਂ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਸੀ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾ। ਉਨ੍ਹਾਂ ਕਿਹਾ ਕਿ ਭਾਰਤੀ ਪਾਸਪੋਰਟ ਇਕ ਦਸਤਾਵੇਜ਼ ਹੈ ਅਤੇ ਇਹ ਉਨ੍ਹਾਂ ਨੂੰ ਭਾਰਤੀ ਨਹੀਂ ਬਣਾਉਂਦਾ ਹੈ।
ਮੁੱਖ ਮੰਤਰੀ ਦੇ ਬਿਆਨ ‘ਤੇ ਅੰਮ੍ਰਿਤਪਾਲ ਸਿੰਘ ਨੇ ਕਿ ਪਹਿਲਾਂ ਉਹ ਇਹ ਦੱਸਣ ਕਿ ਕੀ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵਾਰਸ ਬਣਾਇਆ ਹੈ, ਉਹ ਕੰਮ ਸਹੀ ਢੰਗ ਨਾਲ ਕਰ ਰਹੇ ਹਨ, ਜੋ ਖੁਦ ਗੁਰੂ ਦੀ ਅਗਵਾਈ ‘ਚ ਨਹੀਂ ਚੱਲਦੇ, ਉਨ੍ਹਾਂ ਨੂੰ ਹੀ ਇਤਰਾਜ਼ ਹੁੰਦਾ ਹੈ। ਜੇਕਰ ਕੋਈ ਹੋਰ ਕਰ ਰਿਹਾ ਹੈ ਤਾਂ ਅਜਿਹਾ ਕਿਉਂ ਹੋ ਰਿਹਾ ਹੈ।

ਗ੍ਰਹਿ ਮੰਤਰਾਲੇ ਦੀ ਰਿਪੋਰਟ ‘ਤੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਸਭ ਉਹ ਕਰਨਗੇ ਪਰ ਇਸ ਬਾਰੇ ਗੱਲ ਨਹੀਂ ਕੀਤੀ ਜਾ ਰਹੀ ਕਿ ਇਸ ਲਈ ਸੰਘਰਸ਼ ਕਰਨ ਦੀ ਲੋੜ ਕਿਉਂ ਪਈ। ਜਿਸ ਨੌਜਵਾਨ ਨੂੰ ਛੱਡ ਦਿੱਤਾ ਗਿਆ ਹੈ, ਜੇਕਰ ਪੁਲਿਸ ਨੇ ਗਲਤ F.I.R. ਨਹੀਂ ਕਰਦੀ, ਤਾਂ ਸਾਨੂੰ ਅਜਿਹਾ ਨਹੀਂ ਕਰਨਾ ਪੈਂਦਾ।

ਆਪਣੇ ਸਾਥੀਆਂ ਦੇ ਹਥਿਆਰਾਂ ਦੇ ਰਿਵਿਊ ਕਰਨ ਦੇ ਫੈਸਲੇ ‘ਤੇ ਉਨ੍ਹਾਂ ਕਿਹਾ ਕਿ ਇਹ ਸਾਰੇ ਲਾਇਸੈਂਸੀ ਹਥਿਆਰ ਹਨ ਅਤੇ ਇਨ੍ਹਾਂ ਹਥਿਆਰਾਂ ਦੀ ਕਦੇ ਵੀ ਦੁਰਵਰਤੋਂ ਨਹੀਂ ਹੋਈ, ਅਜਿਹਾ ਕਰਨ ਤੋਂ ਪਹਿਲਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ ਤਾਂ ਕਰੇ ਪਰ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਆਖਰ ਇਹ ਲੜਾਈ ਕਿਵੇਂ ਖਤਮ ਹੋਵੇਗੀ?

ਮੁਖੀ ਅੰਮ੍ਰਿਤਪਾਲ ਸਿੰਘ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮੋੜਵਾਂ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਕੰਗਨਾ ਰਣੌਤ ਨਾਲ ਕੋਈ ਗੱਲਬਾਤ ਨਹੀਂ ਕਰ ਸਕਦੇ।

ਉਨ੍ਹਾਂ ਆਖਿਆ ਕਿ ਜੇਕਰ 1947 ਦੇ ਵਾਅਦੇ ਨਰਗਿਸ ਜਾਂ ਮਧੂ ਬਾਲਾ (ਫਿਲਮ ਅਦਾਕਾਰਾ) ਨੇ ਕੀਤੇ ਹੁੰਦੇ ਤਾਂ ਕੰਗਨਾ ਨਾਲ ਗੱਲਬਾਤ ਕਰ ਲੈਂਦੇ। ਉਨ੍ਹਾਂ ਆਖਿਆ ਕਿ 4 ਟਵੀਟ ਕਰਨ ਨਾਲ ਕੋਈ ਮਾਹਰ ਨਹੀਂ ਬਣ ਜਾਂਦਾ।

ਜੇਕਰ ਬੁੱਧੀਜੀਵੀ ਆਏ ਤਾਂ ਗੱਲ ਕਰਾਂਗੇ। ਅੱਜ ਦਾ ਮਾਹੌਲ ਹਿੰਦੂ ਭਰਾਵਾਂ ਲਈ ਵੱਧ ਖ਼ਤਰਨਾਕ ਹੈ। ਉਨ੍ਹਾਂ ਜਵਾਬ ਦਿੱਤਾ ਕਿ ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੁੰਦੇ ਤਾਂ ਹੁਣ ਕੰਗਣਾ ਰਣੌਤ ਵੀ ਗੱਲ ਕਰ ਸਕਦੀ ਸੀ।