ਜਲੰਧਰ ‘ਚ ਵਾਪਰੀ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ, ਸੰਗਤ ਨੇ ਮੌਕੇ ‘ਤੇ ਫੜਿਆ ਦੋਸ਼ੀ

ਪੰਜਾਬ ਦੇ ਜਲੰਧਰ ‘ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਰਾਮਾਮੰਡੀ ਦੇ ਬੇਅੰਤ ਨਗਰ ਸਥਿਤ ਗੁਰਦੁਆਰਾ ਸਾਹਿਬ ‘ਚ ਐਤਵਾਰ ਤੜਕੇ ਇਕ ਨੌਜਵਾਨ ਦਾਖਲ ਹੋਇਆ। ਉਹ ਕੁਝ ਦੇਰ ਉਥੇ ਬੈਠਾ ਰਿਹਾ ਅਤੇ ਫਿਰ ਗੁਟਕਾ ਸਾਹਿਬ ਚੁੱਕ ਕੇ ਬਾਹਰ ਗਲੀ ਵਿਚ ਆ ਗਿਆ।

ਦੇਖਦੇ ਹੀ ਦੇਖਦੇ ਉਸ ਨੇ ਪਵਿੱਤਰ ਸਰੂਪ ਦੇ ਅੰਗਾਂ ਨੂੰ ਗਲੀ ਵਿਚ ਖਿਲਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ‘ਚ ਮੌਜੂਦ ਸੰਗਤ ਨੇ ਦੋਸ਼ੀ ਨੌਜਵਾਨ ਨੂੰ ਰੋਕ ਲਿਆ। ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਲੋਕਾਂ ਨੇ ਉਸਨੂੰ ਵੀ ਕੁੱਟਿਆ

ਦੋਸ਼ੀ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਦਿੱਤਾ -ਇਸ ਤੋਂ ਬਾਅਦ ਉਸ ਨੂੰ ਗਲੀ ‘ਚ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਦੀ ਸੂਚਨਾ ਪੁਲੀਸ ਨੂੰ ਵੀ ਦਿੱਤੀ ਗਈ। ਪੁਲੀਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਲੰਧਰ ‘ਚ ਗੁਟਕਾ ਸਾਹਿਬ ਦੀ ਬੇਅਦਬੀ ਅੰਗ ਫਾੜ ਕੇ ਵਿਅਕਤੀ ਨੇ ਗਲੀ ‘ਚ ਖਿਲਾਰੇ!