ਅਮ੍ਰਿਤਪਾਲ ਸਿੰਘ ਦੇ ਵਿਰੋਧੀਆਂ ਅਤੇ ਹਮਾਇਤੀਆਂ ਨੂੰ “ਟਾਇਮਜ਼ ਆਫ ਇੰਡੀਆ” ਦੀ ਤਾਜ਼ਾ ਕਵਰੇਜ ਪੜ੍ਹਨ ਦੇ ਨਾਲ ਨਾਲ “ਇੰਡੀਆ ਟੀਵੀ” ਦੀ ਇੰਟਰਵਿਊ ਜ਼ਰੂਰ ਪੜ੍ਹਨੀ ਤੇ ਦੇਖਣੀ ਚਾਹੀਦੀ ਹੈ।
ਫਿਰ ਬੇਸ਼ੱਕ ਆਪਣੇ ਮਨ-ਭਾਉਂਦੇ ਮਤਲਬ ਕੱਢੀ ਜਾਣਾ ਪਰ ਜਾਣਕਾਰੀ ਤੇ ਮਸਲੇ ਦੀ ਸਮਝ ਜ਼ਰੂਰ ਵਧੇਗੀ ਤੇ ਇਹ ਵੀ ਪਤਾ ਲੱਗਾ ਕਿ ਜਿਸ ਨੱਪੇ ਹੋਏ ਜਵਾਲਾਮੁਖੀ ਨੂੰ ਸ਼ਾਂਤੀ ਸ਼ਾਂਤੀ ਅਲਾਪ ਕੇ ਨੱਪਣ ਦੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਜਾਰੀ ਹਨ, ਉਹ ਅਮ੍ਰਿਤਪਾਲ ਸਿੰਘ ਜਾਂ ਕਿਸੇ ਹੋਰ ਰੂਪ ਵਿੱਚ ਫਟਦਾ ਹੀ ਰਹਿਣਾ, ਜਿੰਨਾ ਚਿਰ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ, ਬੇਇਮਾਨੀਆਂ, ਰਾਜਸੀ ਚਾਲਾਂ ਤੇ ਧੱਕਿਆਂ ਨੂੰ ਸਮਝ ਕੇ ਸੁਲਝਾਉਣ ਲਈ ਕੁਝ ਉਸਾਰੂ ਨਹੀਂ ਕੀਤਾ ਜਾਂਦਾ।
ਇਹ ਦੋਵੇਂ ਪੀਸ ਪੰਜਾਬ ਤੋਂ ਬਾਹਰ ਹੋਰ ਸੂਬਿਆਂ ‘ਚ ਬੈਠੇ ਸਮਝਦਾਰ ਤੇ ਨਿਰਪੱਖ ਲੋਕਾਂ ਤੋਂ ਇਲਾਵਾ ਇਲੀਟ ਵਰਗ ਨੂੰ ਪੰਜਾਬ ਅਤੇ ਸਿੱਖਾਂ ਦੇ ਦੁਖਾਂਤ ਦੀ ਝਲਕ ਪਵਾਉਂਦੇ ਹਨ।
ਦੋਵਾਂ ਦੇ ਲਿੰਕ ਹੇਠਾਂ ਕੁਮੈਂਟਾਂ ‘ਚ ਦੇਖੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ