ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਵਾਲੇ ਬੇਅੰਤੇ ਬੁੱਚੜ ਦੇ ਪੋਤਰੇ ਅਤੇ ਬਲਾਤਕਾਰੀ ਗੁਰਕੀਰਤ ਕੋਟਲੀ ਦੇ ਭਰਾ ਰਵਨੀਤ ਬਿੱਟੂ ਦੇ ਸਾਰੇ ਟੱਬਰ ਦੀਆਂ ਕਾਲੀਆਂ ਕਰਤੂਤਾਂ – ਜ਼ਰੂਰ ਦੇਖੋ ਰਿਤੇਸ਼ ਲੇਖੀ ਦੀ ਇਹ ਰਿਪੋਰਟ
ਸਾਬਕਾ ਤੇ ਸਵਰਗੀ ਮੁਖਮੰਤਰੀ ਸਰਦਾਰ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਚੰਨੀ ਸਰਕਾਰ ਵਿਚ ਕੈਬਨਿਟ ਮੰਤਰੀ ਲਿਆ ਗਿਆ । ਇਸ ਵਿਅਕਤੀ ਸਮੇਤ ਸੱਤ ਬੰਦਿਆਂ ਉਪਰ ਚੰਡੀਗੜ੍ਹ ਵਿਖੇ ਅੰਗਹੀਣ ਬਚਿਆਂ ਲਈ ਕੰਮ ਕਰ ਰਹੀ ਇਕ ਚੌਵੀ ਸਾਲਾਂ ਦੀ ਨੌਜਵਾਨ ਫਰਾਂਸੀਸੀ ਅਧਿਆਪਕਾ ਕਾਤੀਆ ਦਾਰਨੋਂ ਨੂੰ 31 ਅਗਸਤ 1994 ਨੂੰ ਅਗਵਾ ਕਰਨ, ਗੈਰਕਾਨੂੰਨੀ ਢੰਗ ਨਾਲ ਬੰਦੀ ਬਨਾਉਣ ਅਤੇ ਬਲਾਤਕਾਰ ਕਰਨ ਦਾ ਦੋਸ਼ ਆਇਦ ਹੋਇਆ ਸੀ ।
ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਸਬੂਤਾਂ ਦੀ ਕਥਿਤ ਅਣਹੋਂਦ ਕਰਕੇ 1997 ਵਿੱਚ ਬਰੀ ਕਰ ਦਿੱਤਾ ਗਿਆ ਸੀ । ਅਸਲ ਸੱਚ ਇਹ ਸੀ ਕਿ ਬੇਅੰਤ ਸਰਕਾਰ ਦੇ ਹਕੂਮਤੀ ਦਮਨ ਤੰਤਰ ਨੇ ਕਾਤੀਆ ਨੂੰ ਇੰਨਾ ਭੈਅਭੀਤ ਕਰ ਦਿੱਤਾ ਸੀ ਕਿ ਉਹ ਭਾਰਤ ਛੱਡਣ ਲਈ ਮਜਬੂਰ ਹੋ ਗਈ ਅਤੇ ਆਪਣੇ ਕੇਸ ਦੀ ਪੈਰਵਾਈ ਕਰਨ ਲਈ ਪੰਜਾਬ/ ਭਾਰਤ ਆਉਣ ਦਾ ਜੇਰਾ ਨਾ ਕਰ ਸਕੀ । ਕਾਤੀਆ ਘਟਨਾ ਤੋਂ ਕਾਫ਼ੀ ਸਾਲਾਂ ਬਾਅਦ ਚੰਡੀਗੜ੍ਹ ਵਿਖੇ ਵਰਨਿਕਾ ਕੁੰਡੂ ਨਾਲ ਜਿਨਸੀ ਛੇੜਖ਼ਾਨੀ ਦੀ ਘਿਨਾਉਣਾ ਘਟਨਾ ਵਾਪਰ ਗਈ ਸੀ ਤਾਂ ਉਸ ਵੇਲੇ ਕਾਤੀਆ ਨੇ ਇਕ ਖੁੱਲਾ ਖਤ ਲਿਖਿਆ ਸੀ ।
ਉਸ ਖਤ ਦਾ ਸਾਰਤੱਤ ਅੱਜ ਵੀ ਪਰਸੰਗਕ ਹੈ । ਇਸ ਲਈ ਫੇਸਬੁਕ ਦੋਸਤਾਂ ਲਈ ਇਸਦਾ ਪੰਜਾਬੀ ਅਨੁਵਾਦ ਪੇਸ਼ ਕਰ ਰਿਹਾ ਹਾਂ :
ਭਾਰਤ ਦੀਆਂ ਕੁੜੀਆਂ ਤੇ ਔਰਤਾਂ ਦੇ ਨਾਮ ਖੁਲਾ ਖਤ (ਉਹਨਾਂ ਦੇ ਪਤੀਆਂ, ਪਿਤਾਵਾਂ ਅਤੇ ਭਰਾਵਾਂ ਲਈ ਵੀ ) —- ਕਾਤੀਆ ਦਾਰਨੋਂ
ਮੈਨੂੰ ਉਮੀਦ ਹੈ ਕਿ ਇਹ ਚਿੱਠੀ ਅਜਿਹੀਆਂ ਹਾਲਤਾਂ ਦਾ ਟਾਕਰਾ ਕਰਨ ਵਾਲ਼ੀਆਂ ਔਰਤਾਂ ਨੂੰ ਬੇਦਿਲਾ ਕਰਨ ਜਾਂ ਖ਼ੁਦ ਨੂੰ ਘਟੀਆ ਮਹਿਸੂਸ ਕਰਨ ਦੀ ਬਜਾਏ (ਸੰਘਰਸ਼ ਕਰਨ ਲਈ) ਹੋਰ ਉਤਸਾਹਤ ਕਰੇਗਾ ।
ਮੈ ਹਮੇਸ਼ਾ ਕੁੱਝ ਵਿਲੱਖਣ ਕਰਨ ਨੂੰ ਤਰਜੀਹ ਦੇਣਾ ਚਾਹੁੰਦੀ ਸੀ, ਪਰੰਤੂ ਕੁੱਝ ਅਲੱਗ ਹੀ ਕਾਰਨਾਂ ਕਰਕੇ ਮੇਰੀ ਮਸ਼ਹੂਰੀ ਹੋ ਗਈ ।
ਮੈਂ ਤੁਹਾਡੇ ਦੇਸ਼ ਦੀ ਵਿਸ਼ਾਲਤਾ, ਅਮੀਰੀ ਤੇ ਬਹੁ-ਪਸਾਰੀ ਸਭਿਅਤਾ ਦੀ ਖੋਜ ਕਰਨ ਲਈ ਭਾਰਤ ਆਈ ਸੀ । ਮੈਂ ਚੌਵੀ ਸਾਲ ਦੀ ਸੀ ਅਤੇ ਉਸੇ ਵਕਤ ਹੀ ਸਮਾਜ ਸ਼ਾਸਤਰ ਤੇ ਮਾਨਵ ਵਿਗਿਆਨ ਵਿੱਚ ਗਰੈਜੂਏਸਨ ਕੀਤੀ ਸੀ । ਮੇਰੀ ਰੀਝ ਉਹਨਾਂ ਲੋਕਾਂ ਨੂੰ ਹਕੀਕੀ ਜ਼ਿੰਦਗੀ ਵਿੱਚ ਮਿਲਣ ਦੀ ਸੀ ਜੋ ਬਿਲਕੁਲ ਮੇਰੇ ਵਰਗੇ ਪਰ ਕਾਫ਼ੀ ਵੱਖਰੇ ਸਨ ।
31 ਅਗਸਤ 1994 ਨੂੰ ਮੈਨੂੰ ਜ਼ੋਰ ਜ਼ਬਰਦਸਤੀ ਅਗਵਾ ਕਰ ਲਿਆ ਅਤੇ ਇਜ਼ਤ ਲੁੱਟ ਲਈ ਗਈ ।ਪੂਰੀ ਰਾਤ ਭਰ ਗ਼ੈਰ ਕਾਨੂੰਨੀ ਤਰੀਕੇ ਨਾਲ ਬੰਦੀ ਰਹਿਣ ਮਗਰੋਂ ਮੈਂ ਬਚਕੇ ਨਿਕਲਣ ਵਿੱਚ ਸਫਲ ਹੋ ਗਈ ਅਤੇ ਸਿੱਧੀ ਥਾਣੇ ਵਿੱਚ ਪਹੁੰਚ ਗਈ । ਮੁੱਖ ਮੁਲਜ਼ਮ ਸਮੇਤ ਸਾਰੇ ਦੋਸ਼ੀਆਂ ਨੂੰ ਮੈਂ ਉਸੇ ਵੇਲੇ ਪਛਾਣ ਲਿਆ ਗਿਆ ਸੀ ਅਤੇ ਪਹਿਚਾਣ-ਪਰੇਡ ਦੌਰਾਨ ਉਸਦੀ ਨਿਸ਼ਾਨਦੇਹੀ ਵੀ ਕਰ ਦਿੱਤੀ ਸੀ । ਮੈਂ ਦਾਅਵਾ ਕਰਦੀ ਹਾਂ ਕਿ ਮੇਰੇ ਹਮਲਾਵਰ ਦੀ ਪਹਿਚਾਣ ਬਾਰੇ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ।
ਇਹੀ ਵਜ੍ਹਾ ਹੈ ਕਿ ਮੁਲਜ਼ਮ ਦੀ ਤਰਫੋਂ ਮੇਰੇ ਉਪਰ ਅਨੇਕਾਂ ਬੰਦਿਆਂ ਵਲੋਂ ਦਬਾਅ ਪਾਏ ਜਾਣ ਦੇ ਬਾਵਜੂਦ ਵੀ ਮੈਂ ਆਪਣਾ ਬਿਆਨ ਨਹੀਂ ਬਦਲਿਆ । ਮੇਰੇ ਦੋਸਤ ਅਤੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਦੋਸ਼ ਰੱਦ ਕਰਨ( ਵਾਪਸ ਲੈਣ) ਲਈ ਹਲਫ਼ਨਾਮਾ ਲਿਖਣ ਲਈ ਕਿਹਾ ਗਿਆ, ਅਦਾਲਤ ਵਿੱਚ ਸਹੁੰ ਚੁੱਕਕੇ ਮੁੱਕਰ ਜਾਣ ਲਈ ਕਿਹਾ ਗਿਆ ਅਤੇ ਧਨ ਦੌਲਤ ਦੀ ਪੇਸ਼ਕਸ਼ ਕੀਤੀ ਗਈ । ਪਰ ਮੈਂ ਉਹਨਾਂ ਸਾਰੀਆਂ ਔਰਤਾਂ, ਜੋ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਦੀ ਖਾਤਰ ਸੱਚ ਦਾ ਗਲਾ ਘੁਟਣ ਤੋਂ ਹਮੇਸਾ ਹੀ ਇਨਕਾਰ ਕਰਕੇ ਰੱਖਿਆ । ਮੈਂ ਬਹੁਤ ਜ਼ਿਆਦਾ ਤਣਾਅ ਵਿੱਚ ਸੀ, ਇਕ ਸਦਮੇ ਨੂੰ ਝੱਲ ਰਹੀ ਸੀ । ਲੇਕਿਨ ਮੈਨੂੰ ਆਪਣੇ ਵੱਲੋਂ ਸੱਚ ਤੇ ਪਹਿਰਾ ਦੇਣ ਦਾ ਅਤੇ ਭਰਿਸ਼ਟ ਸੱਤਾ ਦਾ ਸਾਹਮਣਾ ਕਰਦਿਆਂ ਆਪਣਾ ਮਾਨ ਸਨਮਾਨ ਕਾਇਮ ਰੱਖਣ ਬਦਲੇ ਕਦੇ ਵੀ ਅਫ਼ਸੋਸ ਨਹੀਂ ਹੋਇਆ ।
ਆਪਣੇ ਘਰ ਵਾਪਸ ਆਕੇ ਇਕ ਵਾਰ ਮੈਂ ਦੁਬਾਰਾ ਭਾਰਤ ਆਉਣ ਬਾਰੇ ਸੋਚਿਆ ਸੀ ਕਿਉਂਕਿ ਮੈਂਨੂੰ ਇਸ ਦੇਸ਼ ਦੀਆਂ ਬਹੁਤ ਸਾਰੀਆਂ ਗੱਲਾਂ ਵਧੀਆ ਲੱਗਦੀਆਂ ਸਨ । ਪਰ ਮੈਨੂੰ ਜਲਦੀ ਹੀ ਸਮਝ ਆ ਗਈ ਕਿ ਮੇਰੇ ਨਾਲ ਜੋ ਕੁਝ ਵਾਪਰ ਗਿਆ ਹੈ, ਉਸਦਾ ਪਰਛਾਵਾਂ ਹਮੇਸਾ ਮੇਰੇ ਪਿੱਛੇ ਪਿਆ ਰਹੇਗਾ । ਮੈਂ ਕਦੇ ਵੀ ਸ਼ਾਂਤੀ ਅਤੇ ਸਰੱਖਿਅਤਾ ਨਾਲ ਜੀਅ ਨਹੀਂ ਸਕਾਂਗੀ । ਮੇਰੇ ਵਿੱਚ ਭਾਰਤ ਵਾਪਸ ਆਉਣ ਦਾ ਜਿਗਰਾ ਨਹੀਂ ਸੀ ।
ਤੇਈ ਸਾਲ ਲੰਘ ਗਏ ਹਨ ਅਤੇ ਮੈਂ ਅਜੇ ਵੀ ਉਸ ਬੇਇਨਸਾਫ਼ੀ ਨੂੰ ਮਹਿਸੂਸ ਕਰ ਸਕਦੀ ਹਾਂ ਜਿਸਨੇ ਗੁਨਾਹਗਾਰਾਂ ਨੂੰ ਬਰੀ ਹੋਣ ਦੇ ਦਿੱਤਾ । ਮੈ ਦੇਖ ਰਹੀ ਹਾਂ ਕਿ ਹਾਲਤਾਂ ਹੁਣ ਵੀ ਕੋਈ ਬਹੁਤੀਆਂ ਬਦਲੀਆ ਨਹੀਂ ਹਨ । ਇਹ ਦੇਖ-ਸੁਣਕੇ ਮੇਰਾ ਕਾਲਜਾ ਫਟ ਜਾਂਦਾ ਹੈ ਕਿ ਭਾਰੂ ਸਿਆਸੀ ਜਮਾਤ ਅਜੇ ਵੀ ਕੁੜੀਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਤੇ ਉਹਨਾਂ ਤੇ ਹਮਲੇ ਕਰੀ ਜਾ ਰਹੀ ਹੈ । ਮਿਸਾਲ ਵਜੋ ਚੰਡੀਗੜ੍ਹ ਵਿੱਚ ਵਾਪਰੀ ਵਰਨਿਕਾ ਵਾਲੀ ਘਟਨਾ ਹੈ ।
ਅਸੀਂ ਦੁਨੀਆ ਭਰ ਵਿੱਚ ਔਰਤਾਂ ਖ਼ਿਲਾਫ਼ ਹੋ ਰਹੀ ਹਿੰਸਾ ਤੇ ਵਿਤਕਰੇ ਨੂੰ ਕਦੋਂ ਅਤੇ ਕਿਵੇਂ ਖਤਮ ਕਰ ਸਕਦੇ ਹਾਂ ? ਆਖਰਕਾਰ ਇਹ ਮਰਦ ਔਰਤਾਂ ਦੀ ਹਮਾਇਤ ਵਿੱਚ ਕਦੋਂ ਖੜੇ ਹੋਣਗੇ ਤਾਂ ਕਿ ਮਨੁੱਖਤਾ ਅਮਨ, ਪਿਆਰ ਅਤੇ ਹਮਦਰਦੀ ਜ਼ਰੀਏ ਆਪਣੀ ਹਕੀਕੀ ਸਮਰੱਥਾ ਨੂੰ ਪ੍ਰਾਪਤ ਕਰ ਸਕੇ । ਖੁਸਕਿਸਮਤੀ ਹੈ ਕਿ ਭਾਰਤ ਵਿੱਚ ਮਹਾਤਮਾ ਗਾਂਧੀ ਵਰਗੇ ਮਨੁੱਖ ਪੈਦਾ ਹੋਏ ਸਨ, ਜਿਹਨਾ ਨੇ ਕਿਹਾ ਸੀ ਕਿ, “ ਔਰਤਾਂ ਨੂੰ ਕਮਜ਼ੋਰ ਜੀਵ ਕਹਿਣਾ ਇਕ ਝੂਠਾ ਖਿਤਾਬ ਹੈ; ਇਹ ਮਰਦਾਂ ਵੱਲੋਂ ਔਰਤਾਂ ਨਾਲ ਕੀਤੀ ਜਾਂਦੀ ਬੇਇਨਸਾਫ਼ੀ ਹੈ । ਜੇ ਅਹਿੰਸਾ ਸਾਡੀ ਹੋਂਦ ਦਾ ਨਿਯਮ ਬਣ ਜਾਵੇ ਤਾਂ ਭਵਿਖ ਔਰਤਾਂ ਦਾ ਹੋਵੇਗਾ।”
ਮੈਂ ਜੋ ਕੁਛ ਭੋਗਿਆ ਹੈ, ਉਸ ਬਾਰੇ ਮੈਨੂੰ ਕੋਈ ਪਛਤਾਵਾ ਨਹੀਂ ਹੈ । ਮੈਨੂੰ ਕਿਸੇ ਪ੍ਰਤੀ ਕੋਈ ਘਿਰਣਾ ਨਹੀਂ ਹੈ ।
ਬੱਸ ਇਕ ਉਮੀਦ ਹੈ ਕਿ ਹਾਲਤਾਂ ਜਰੂਰ ਬਦਲ ਜਾਣਗੀਆਂ … ( ਦਿ ਟ੍ਰਿਬਿਊਨ,-14 ਅਗਸਤ 2017 ਦੀ ਰਿਪੋਰਟ ਚੋਂ ਧੰਨਵਾਦ ਸਹਿਤ )