ਅਮੀਰ ਪਲ: ਭਾਰਤੀ ਸਥਾਪਤੀ ਪੱਖੀ ਪੱਤਰਕਾਰ ਭਾਈ ਅੰਮ੍ਰਿਤਪਾਲ ਸਿੰਘ ਅੱਗੇ ਲਗਾਤਾਰ ਨਿਰਉੱਤਰ ਹੋ ਰਹੇ ਹਨ। “ਇੰਡੀਆ ਟੀਵੀ” ‘ਤੇ ਸਿੱਧੇ ਸਵਾਲਾਂ ਦੇ ਸਿੱਧੇ ਜਵਾਬ ਦੇਣ ਤੋਂ ਬਾਅਦ “ਏਬੀਪੀ ਟੀਵੀ” ਦੇ ਸੀਨੀਅਰ ਪੱਤਰਕਾਰ ਜਗਵਿੰਦਰ ਪਟਿਆਲ ਨਾਲ ਅਮ੍ਰਿਤਪਾਲ ਸਿੰਘ ਦੀ ਤਾਜ਼ਾ ਇੰਟਰਵਿਊ ‘ਚ ਕੀਤੇ ਗਏ ਤਿੱਖੇ ਸਵਾਲਾਂ ਦੇ ਫਟਾਫਟ ਦਲੀਲ-ਪੂਰਵਕ ਜਵਾਬ ਸੁਣਨ ਵਾਲੇ ਹਨ, ਜੋ ਮਨਾਂ ‘ਚ ਪੱਸਰੀ ਬੇਚੇਨੀ, ਪਰਵਾਸ, ਨਸ਼ਿਆਂ ‘ਚ ਜਾਣ ਦੇ ਕਾਰਨਾਂ ਸਮੇਤ ਸਟੇਟ ਦੀ ਸਿੱਧੀ ਤੇ ਅਸਿੱਧੀ ਨੀਤੀ ਨੂੰ ਮੁਖਾਤਿਬ ਹੁੰਦੇ ਹਨ।


ਕਈ ਬੁੱਧੂ-ਜੀਵੀ ਅਮ੍ਰਿਤਪਾਲ ਸਿੰਘ ਵਾਰੇ ਭੰਡੀ ਪ੍ਰਚਾਰ ਰਹੇ ਹਨ ਕਿ “ਉਹ ਵਰਤਿਆ ਜਾ ਰਿਹਾ ਹੈ” ਤੇ ਉਸ ਨੂੰ ਪਤਾ ਨਹੀਂ ਲੱਗ ਰਿਹਾ। ਇਹਨਾਂ ਚੌਰਿਆਂ ਨੂੰ ਕੋਈ ਪੁੱਛੋਂ ਕਿ ਜਦੋਂ ਸਿੱਖ ਅਸਲ’ਚ ਵਰਤੇ ਜਾ ਰਹੇ ਹੁੰਦੇ ਹਨ ਉਦੋਂ ਤੁਸੀੰ ਕਿੱਥੇ ਮਰ ਜਾਂਦੇ ਹੋ। 👉 ਸਿੱਖ ਅੰਗਰੇਜ਼ਾਂ ਖਿਲਾਫ਼ ਵਰਤੇ ਗਏ ਤੇ 90% ਕੁਰਬਾਨੀਆਂ ਦਾ ਟੱਲ ਗਲ’ਚ ਪਵਾ ਕੇ ਗੁਲਾਮੀ ਭੋਗ ਰਹੇ ਹਨ। ਪਰ ਇਹ ਅੱਜ ਤੱਕ ਨਹੀਂ ਕਹਿ ਰਹੇ ਕਿ ਸਿੱਖ ਵਰਤੇ ਗਏ। 👉ਸਿੱਖ ਪਾਕਿਸਤਾਨ ਅਤੇ ਚੀਨ ਨਾਲ ਜੰਗਾਂ’ਚ ਬਾਲਣ ਵਾਂਗੂੰ ਵਰਤੇ ਗਏ ਤੇ ਅੱਜ ਵੀ ਵਰਤੇ ਜਾ ਰਹੇ ਹਨ।ਪਰ ਕੋਈ ਨਹੀੰ ਬੋਲਿਆ। 👉ਸਿੱਖ ਫੌਜ ਕਸ਼ਮੀਰ’ਚ ਅੱਜ ਵੀ ਵਰਤੀ ਜਾ ਰਹੀ ਹੈ ਤੇ ਸਿੱਖਾਂ ਦੇ ਪੁੱਤ ਪੇਟੀ’ਚ ਪੈਕ ਹੋ ਕੇ ਆਉਂਦੇ ਹਨ। ਜਿੱਥੇ ਸਿੱਖਾਂ ਦਾ ਕੋਈ ਮਸਲਾ ਨਹੀਂ ਉੱਥੇ ਮਰਨਾ, ਕੀ ਇਹ ਵਰਤਿਆ ਜਾਣਾ ਨਹੀਂ ਹੈ। 👉ਹਰੀ ਕ੍ਰਾਂਤੀ ਰਾਹੀ ਪੰਜਾਬ ਦੀ ਜ਼ਮੀਨ ਨੂੰ ਭਈਆਂ ਦਾ ਢਿੱਡ ਭਰਨ ਲਈ ਵਰਤਿਆ ਗਿਆ। ਪੰਜਾਬ ਦੇ ਧਰਤੀ/ਪਾਣੀ ਦਾ ਵਰਤ ਕੇ ਨਾਸ ਮਾਰ ਦਿੱਤਾ ਪਰ ਕੋਈ ਬੁੱਧੂ-ਜੀਵੀ ਅੱਜ ਤੱਕ ਨਹੀਂ ਬੋਲਿਆ। 👉ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਭਾਰਤ ਲਗਾਤਾਰ 6-7 ਦਿਹਾਕਿਆਂ ਤੋੰ ਵਰਤ ਰਿਹਾ ਹੈ ਤੇ ਬੁੱਧੂ-ਜੀਵੀਆਂ ਦੇ ਸਾਹਮਣੇ ਪੰਜਾਬ ਰੇਗਿਸਤਾਨ ਬਣ ਚੱਲਿਆ ਪਰ ਇਹ ਨਹੀੰ ਬੋਲੋ। 👉ਪੰਜਾਬ ਦੀ ਧਰਤੀ ਪੂਰਬੀਆਂ ਦੇ ਵਰਤਣ ਲਈ ਖੁੱਲੀ ਛੱਡੀ ਹੈ। ਪੂਰਬੀ ਪਰਵਾਸ ਨੇ ਇਥੇ ਦਾ ਸੱਭਿਆਚਾਰ ਖ਼ਰਾਬ ਕਰ ਛੱਡਿਆ ਪਰ ਕੋਈ ਬੁੱਧੂ-ਜੀਵੀ ਨਹੀੰ ਬੋਲਿਆ।👉 ਅੰਗਰੇਜ਼ਾਂ ਤੋਂ ਬਾਅਦ ਘੱਟਗਿਣਤੀ ਸਿੱਖ ਇਸ ਅਖੌਤੀ ਡੈਮੋਕਰੇਸੀ’ਚ ਵਰਤੇ ਜਾ ਰਹੇ ਜਿਥੇ ਉਹਨਾਂ ਦੀ ਨੁਮਾਇੰਦਗੀ ਦੀ ਕੋਈ ਬੁੱਕਤ ਨਹੀੰ। ਪਰ ਕਿਸੇ ਬੁੱਧੂ-ਜੀਵੀ ਨੇ ਗੱਲ ਨਹੀੰ ਕੀਤੀ। ਪੰਜਾਬ ਦਾ ਸਿੱਖ ਭਾਰਤੀ ਸਟੇਟ ਵੱਲੋੰ ਹਰ ਥਾਂ ਵਰਤਿਆ ਗਿਆ ਅਤੇ ਭਾਰਤ ਨੇ ਪੰਜਾਬ ਦੇ ਹਰ ਸਰੋਤ ਨੂੰ ਵਰਤ ਕੇ ਨਿਚੋੜ ਦਿੱਤਾ। ਪਰ ਇਹਨਾਂ ਬੁੱਧੂਆਂ ਤੇ ਸਮਾਜ ਸੇਵੀਆਂ ਦੇ ਕਦੇ ਦਿਮਾਗ਼’ਚ ਨਹੀੰ ਆਈ ਕਿ ਸਾਨੂੰ ਵਰਤਿਆ ਜਾ ਰਿਹਾ ਹੈ ਤੇ ਅਸੀਂ ਲੋਕਾਂ ਨੂੰ ਦੱਸੀਏ। ਜਦੋੰ ਕੋਈ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਗੱਲ ਕਰਦਾ ਹੈ ਇਹ ਉਦੋੰ ਆ ਕੇ ਫਰੰਟ ਖੋਲ ਦਿੰਦੇ ਹਨ ਕਿ ਇਹ ਵਰਤਿਆ ਜਾ ਰਿਹਾ ਹੈ। ਇਹ ਏਜੰਸੀਆਂ ਦਾ ਬੰਦਾ ਹੈ। ਇਹ ਲੋਕਾਂ ਦੇ ਪੁੱਤ ਮਰਵਾਉ। ਪਤਾ ਨਹੀੰ ਕਿਹੜੇ ਕਿਹੜੇ ਵਿਖਿਆਨ ਲੈ ਕੇ ਹਾਜ਼ਰ ਹੋ ਜਾਂਦੇ ਹਨ। ਜਦ ਪੰਜਾਬ ਉਜੜ ਰਿਹਾ ਹੁੰਦਾ ਉਦੋਂ ਪਤਾ ਨਹੀੰ ਕਿੱਥੇ ਮਰੇ ਹੁੰਦੇ।
– ਸਤਵੰਤ ਸਿੰਘ

ਪੰਜਾਬੀਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ ਤਾਂ ਪੰਜਾਬ ਛੱਡ ਜਾਉ। ਇਹ ਕਹਿਣ ਵਾਲੇ ਵੀ ਉਹ ਹਨ ਜਿਹੜੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਹਨ। ਜਿਨ੍ਹਾਂ ਚਵਲਾਂ ਨੂੰ ਆਪਣੀ ਪਹਿਚਾਣ ਦਾ ਨਹੀੰ ਪਤਾ ਉਹ ਪੰਜਾਬ ਤੇ ਰਾਜ ਕਰਨ ਦਾ ਕੀ ਹੱਕ ਰੱਖਦੇ ਹਨ? ਪੰਜਾਬੀ ਇਸੇ ਕਰਕੇ ਹੀ ਪੰਜਾਬੀ ਅਖਵਾਉਂਦੇ ਹਨ ਕਿਉਂਕਿ ਉਹ ਇਸ ਧਰਤੀ ਦੇ ਜਾਏ ਹਨ। ਜਦ ਇਸ ਧਰਤੀ ਤੇ ਮੁਗ਼ਲਾਂ ਨੇ ਰਾਜ ਕੀਤਾ ਤਾਂ ਪੰਜਾਬੀ ਮੁਗ਼ਲ ਨਹੀਂ ਅਖਵਾਏ। ਜਦ ਅੰਗਰੇਜ਼ਾਂ ਨੇ ਚਲਾਕੀਆਂ ਨਾਲ ਸਾਡਾ ਰਾਜ ਖੋਹ ਲਿਆ ਤਾਂ ਅਸੀਂ ਬ੍ਰਿਟਿਸ਼ ਨਹੀੰ ਬਣੇ। ਤੇ ਜੇ ਹੁਣ ਸਾਡੇ ਤੇ ਭਾਰਤੀ ਰਾਜ ਕਰ ਰਹੇ ਹਨ ਤਾਂ ਅਸੀਂ ਭਾਰਤੀ ਨਹੀਂ ਬਣ ਜਾਣ ਲੱਗੇ।ਪੰਜਾਬੀਆਂ ਨੇ ਪੰਜਾਬੀ ਹੀ ਰਹਿਣਾ ਹੈ। ਜਿਨ੍ਹਾਂ ਨੂੰ ਆਪਣੀ ਹੋਂਦ ਛੱਡ ਕੇ ਭਾਰਤ ਮਾਤਾ ਦੀ ਕੁੱਛੜ’ਚ ਵੜਨ ਦਾ ਜ਼ਿਆਦਾ ਸ਼ੌਕ ਹੈ ਉਹ ਪੰਜਾਬ ਛੱਡ ਜਾਵੇ। ਪਰ ਪੰਜਾਬੀਆਂ ਨੂੰ ਇਹ ਕਹਿਣ ਦਾ ਹੱਕ ਕਿਸੇ ਕੋਲ ਨਹੀੰ ਕਿ ਜੇ ਤੁਸੀੰ ਆਪਣੇ ਆਪ ਨੂੰ ਭਾਰਤੀ ਨਹੀੰ ਮੰਨਦੇ ਤਾਂ ਪੰਜਾਬ ਛੱਡ ਜਾਉ। ਜਿਹੜਾ ਬਾਹਲਾ ਭਾਰਤੀ ਹੈ ਉਹ ਯੁਮਨਾ ਪਾਰ ਲੰਘ ਜਾਵੇ। ਪੰਜਾਬ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦਾ ਹੀ ਰਹੇਗਾ। – ਸਤਵੰਤ ਸਿੰਘ

ਜੇਕਰ ਪੰਜਾਬ ਪੁਲਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ-ਮੁੱਚ ‘ਚ ਸਤਿਕਾਰ ਕਰਦੀ ਹੁੰਦੀ ਤਾਂ ਮਹਾਰਾਜ ਦੀ ਪਾਲਕੀ ਮੂਹਰੇ ਬੈਰੀਗੇਟ ਲਗਾ ਕੇ ਰਾਸਤਾ ਨਾ ਰੋਕਦੀ। ਜੇ ਅਣਜਾਣੇ’ਚ ਲਗਾਏ ਸਨ ਤਾਂ ਮਹਾਰਾਜ ਦੀ ਪਾਲਕੀ ਦੇਖ ਕੇ ਸਤਿਕਾਰ ਭਾਵ’ਚ ਬੈਰੀਗੇਟ ਹਟਾ ਕੇ ਰਾਸਤਾ ਖੋਲ ਦੇਣਾ ਚਾਹੀਦਾ ਸੀ। ਪਰ ਪੁਲਿਸ ਨੇ ਇਹ ਨਹੀਂ ਕੀਤਾ। ਜੇ ਪੁਲਿਸ ਨੂੰ ਮਹਾਰਾਜ ਦਾ ਸਤਿਕਾਰ ਹੁੰਦਾ ਤਾਂ ਸੰਗਤ ਦੇ ਡਾਂਗਾਂ ਨਾ ਮਾਰਦੀ ; ਸਗੋਂ ਮਹਾਰਾਜ ਦੀ ਸਵਾਰੀ ਨੂੰ ਸਲਾਮੀ ਦੇ ਕੇ ਸਵਾਗਤ ਕਰਦੀ। ਪਰ ਇਹ ਗੁਰੂ ਦੇ ਸਤਿਕਾਰ ਕਰਨ ਦਾ ਡਰਾਮਾ ਕਰ ਰਹੇ ਹਨ। ਇਹਨਾਂ ਨੇ ਹੀ ਬੇਅਦਬੀਆਂ ਵਾਲੇ ਪਾਗਲ਼ ਕਹਿ-ਕਹਿ ਛੱਡੇ ਹਨ ਤੇ ਉਲਟਾ ਸਿੱਖਾਂ ਨੂੰ ਹੀ ਫੜਿਆ ਹੈ। – ਸਤਵੰਤ ਸਿੰਘ

ਅਜਨਾਲਾ ਘਟਨਾ ਨੂੰ ਭਾਰਤ ਦਾ ਸਾਰਾ ਨੈਸ਼ਨਲ ਮੀਡੀਆ ਕਵਰ ਕਰ ਰਿਹਾ ਸੀ। ਅਮ੍ਰਿਤਪਾਲ ਸਿੰਘ ਨੇ ਇਸ ਮੌਕੇ ਨੈਸ਼ਨਲ ਮੀਡੀਆ’ਚ ਸਿੱਖਾਂ ਦੇ ਪੱਖ ਨੂੰ ਬੜੇ ਧੜੱਲੇ ਨਾਲ ਰੱਖਿਆ ਹੈ। ਸਾਡੀ ਮੌਜ਼ੂਦਾ ਪੋਜੀਸ਼ਨ ਕੀ ਹੈ ਤੇ ਖਾਲਿਸਤਾਨ ਦੇ ਹਊਏ ਨੂੰ normalize ਕਰਨ ਲਈ ਉਸ ਨੇ ਬੜੇ ਤਰੀਕੇ ਨਾਲ ਵਿਚਾਰ ਰੱਖੇ ਹਨ। ਚੀਕਾਂ ਮਾਰਦਾ ਹੋਇਆ ਨੈਸ਼ਨਲ ਮੀਡੀਆ ਅਮ੍ਰਿਤਪਾਲ ਸਿੰਘ ਦੀਆਂ ਦਲੀਲਾਂ ਅੱਗੇ ਝੂਠਾ ਸਾਬਤ ਹੁੰਦਾ ਹੈ। ਕੁੱਲ ਮਿਲਾ ਕੇ ਸਾਡੀ ਗੱਲ ਬੜੇ ਹਾਂ-ਪੱਖੀ ਤਰੀਕੇ ਨਾਲ ਰੱਖੀ ਗਈ ਹੈ। ਪਰ ਸਾਡੇ ਆਪਣੇ ਹੀ ਅਮ੍ਰਿਤਪਾਲ ਸਿੰਘ ਦੇ ਵਿਰੋਧੀ ਬਣ ਕੇ ਉਸ’ਚ ਨੁਕਸ ਲੱਭਣ ਲਈ ਸੁੰਘਦੇ ਫਿਰਦੇ ਹਨ। ਇਹਨਾਂ’ਚੋੰ ਕੋਈ ਵੀ ਆਪ ਇਸ ਤਰੀਕੇ ਨਾਲ ਸਾਡੀ ਗੱਲ ਰੱਖਣ ਜੋਗਾ ਨਹੀਂ। ਇਹ ਸਿਰਫ਼ ਲੱਤਾਂ ਖਿੱਚ ਮਹਿਕਮਾ ਹੈ। ਜਿਹੜੀ ਸਿੱਖਾਂ ਦੀ ਚੜ੍ਹਤ ਅਜਨਾਲੇ’ਚ ਹੋਈ ਹੈ ਇਹਨਾਂ ਦਾ ਜ਼ੋਰ ਲੱਗਿਆ ਕਿ ਉਸ ਨੂੰ ਨਿਰਾਸ਼ਤਾ’ਚ ਕਿਵੇਂ ਬਦਲਿਆ ਜਾਵੇ ਕਿਉਂਕਿ ਉਸ’ਚ ਇਹਨਾਂ ਨੂੰ ਖ਼ੁਦ ਕੋਈ ਕਰੈਡਿਟ ਨਹੀਂ ਮਿਲਦਾ। ਇਸ ਮੌਕੇ ਭਾਰਤੀ ਮੀਡੀਏ ਅਤੇ ਇਹਨਾਂ ਦੀਆਂ ਚੀਕਾਂ ਇੱਕ ਸੁਰ ਹੋ ਚੁੱਕੀਆਂ ਹਨ। ਅੱਗੇ ਭਵਿੱਖ’ਚ ਵੀ ਦੇਖ ਲਿਓ ਇਹਨਾਂ ਨੇ ਸਿਰਫ਼ ਨੁਕਸ ਹੀ ਲੱਭਣੇ ਹਨ। – ਸਤਵੰਤ ਸਿੰਘ

ਪੰਜਾਬ ਪੁਲਿਸ ਨੇ ਅਜਨਾਲੇ ਸਿੱਖਾਂ ਤੇ ਗੋਲੀ ਇਸ ਕਰਕੇ ਨਹੀੰ ਚਲਾਈ ਕਿਉਂਕਿ ਸਟੇਟ ਇਸ ਵੇਲੇ ਇਹ ਨਹੀੰ ਚਾਹੁੰਦੀ ਸੀ। ਪੁਲਿਸ ਦੇ ਇਸ ਸਾਊ ਪ੍ਰਤੀਕਰਮ ਦਾ ਮਤਲੱਬ ਇਹ ਨਹੀਂ ਕਿ ਪੰਜਾਬ ਪੁਲਿਸ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬਹੁਤ ਸ਼ਰਧਾ ਰੱਖਦੀ ਹੈ। ਪੰਜਾਬ ਦੀ ਧਰਤੀ ਤੇ ਸੈਕੜੇ ਬੇਅਦਬੀਆਂ ਹੋਈਆਂ ਏਸੇ ਪੁਲਿਸ ਨੇ ਕੁਝ ਨਹੀਂ ਕੀਤਾ। ਕੁਝ ਕੁ ਬੇਅਦਬੀਆਂ ਦਾ ਸਿੱਖਾਂ ਨੇ ਆਪਣੇ ਆਪ ਇਨਸਾਫ਼ ਲਿਆ, ਇਸ ਪੁਲਿਸ ਨੇ ਉਹਨਾਂ ਨਾਲ ਕੋਈ ਨਰਮੀ ਨਹੀਂ ਕੀਤੀ ਸਗੋਂ ਸਾਰਿਆਂ ਉੱਤੇ ਵੱਡੇ ਕੇਸ ਪਾ ਕੇ ਜੇਲਾਂ’ਚ ਸੁੱਟਿਆ। ਏਸੇ ਪੁਲਿਸ ਨੇ ਕੈਪਟਨ ਦੇ ਰਾਜ’ਚ ਤਿੰਨ ਸੌ ਤੋਂ ਵੱਧ ਸਿੱਖ ਨੌਜਵਾਨ ਸ਼ੱਕ ਦੇ ਅਧਾਰ ਤੇ ਖ਼ਤਰਨਾਕ ਧਾਰਾਵਾਂ ਲਗਾ ਕੇ ਅੰਦਰ ਕਰ ਦਿੱਤੇ ਜਿਹੜੇ ਬੇਅਦਬੀਆਂ ਦਾ ਬਦਲਾ ਲੈਣਾ ਚਾਹੁੰਦੇ ਹਨ।ਇਸ ਤੋਂ ਪਹਿਲਾਂ ਏਸੇ ਪੁਲਿਸ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਏਸੇ ਪੁਲਿਸ ਨੇ ਭਾਈ ਅਨੋਖ ਸਿੰਘ ਦਾ ਭਾਈ ਤਾਰੂ ਸਿੰਘ ਵਾਂਗ ਹਵਾਲਾਤ’ਚ ਖੋਪੜ ਉਤਾਰ ਦਿੱਤਾ ਤੇ ਅੱਖਾਂ ਕੱਢ ਦਿੱਤੀਆਂ। ਭਾਈ ਗੁਰਦੇਵ ਸਿੰਘ ਦੇਬੂ ਨੂੰ ਭਾਈ ਦਿਆਲੇ ਵਾਂਗ ਦੇਗ਼’ਚ ਉਬਾਲ ਦਿੱਤਾ। ਪੰਜਾਬ ਪੁਲਿਸ ਨੇ ਸਿੱਖਾਂ ਤੇ ਉਹ ਜ਼ੁਲਮ ਕੀਤੇ ਜਿਹੜੇ ਮੁਗ਼ਲਾਂ ਨੇ ਵੀ ਨਹੀੰ ਕੀਤੇ ਸਨ। ਇਹਨਾਂ ਨੇ ਸਿੱਖਾਂ ਦੀਆਂ ਬੀਬੀਆਂ ਨੂੰ ਉਹਨਾਂ ਦੇ ਪਰਿਵਾਰ ਸਾਹਮਣੇ ਨਿਰਵਸਤਰ ਕੀਤਾ। ਏਸੇ ਪੁਲਿਸ ਨੇ ਆਪਣੀਆਂ ਤਰੱਕੀਆਂ ਵਾਸਤੇ ਹਜ਼ਾਰਾਂ ਗੁਰੂ ਦੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜੇਕਰ ਅੱਜ ਇਹ ਗੁਰੂ ਦੇ ਪ੍ਰਤੀ ਆਪਣਾ ਪਿਆਰ ਦਰਸਾ ਰਹੇ ਹਨ ਤਾਂ ਇਹਨਾਂ ਦਾ ਪਿਆਰ ਝੂਠਾ ਹੈ। ਜਿੰਨੀ ਬੇਅਦਬੀ ਅਤੇ ਸਿੱਖਾਂ ਦਾ ਘਾਣ ਪੰਜਾਬ’ਚ ਹੋਇਆ ਜੇ ਇਹ ਪੁਲਿਸ ਗੁਰੂ ਦੀ ਸਿੱਖ ਹੋਵੇ ਤਾਂ ਇਸ ਨੂੰ ਰਾਤ ਨੂੰ ਨੀਂਦ ਨਹੀੰ ਆਉਣੀ ਚਾਹੀਦੀ।ਸੱਚ ਇਹ ਹੈ ਕਿ ਪੰਜਾਬ ਪੁਲਿਸ’ਚ ਕੋਈ ਇੱਕ ਵੀ ਅਫ਼ਸਰ ਨਹੀਂ ਜਿਹੜਾ ਗੁਰੂ ਦਾ ਸਿੱਖ ਹੋਵੇ। ਜੇਕਰ ਹੁੰਦਾ ਤਾਂ ਉਹ ਬੇਅਦਬੀ ਦਾ ਇਨਸਾਫ਼ ਕਰਨ ਲਈ ਅਤੇ ਸਿੱਖਾਂ ਦਾ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਜਾ ਦਵਾਉਣ ਲਈ ਦਿਨ ਰਾਤ ਇੱਕ ਕਰ ਦਿੰਦਾ। ਪਰ ਇਹਨਾਂ ਨੇ ਇਸ ਲਈ ਕੱਖ ਵੀ ਨਹੀਂ ਕੀਤਾ। ਪੁਲਿਸ ਵਾਲੇ ਅੱਜ ਜਿਹੜੀ ਆਪਣੀ ਸ਼ਵੀ ਪੇਸ਼ ਕਰ ਰਹੇ ਹਨ ਉਹ ਬਿਲਕੁਲ ਝੂਠੀ ਹੈ। ਪੰਜਾਬ ਪੁਲਿਸ ਨੂੰ ਸਿੱਖ ਮੁਗ਼ਲਾਂ ਬਰਾਬਰ ਹੀ ਮੰਨਦੇ ਹਨ ਉਹਨਾਂ ਤੋਂ ਰਤਾ ਵੀ ਘੱਟ ਨਹੀਂ। – ਸਤਵੰਤ ਸਿੰਘ