NIA ਨੇ ਜਹਾਜ਼ ਚੜਣ ਤੋਂ ਰੋਕਿਆ ਗਾਇਕ ਮਨਕੀਰਤ ਔਲਖ, ਕੀ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਮਾਮਲਾ?
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ; ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਲਾਂ, NIA ਨੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਉੱਡਾਣ ਭਰਨ ਤੋਂ ਰੋਕਿਆ
ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ ‘ਚ ਰਹਿੰਦਾ ਹੈ। ਉਹ ਅਕਸਰ ਆਪਣੇ ਗੀਤਾਂ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਸੁਰਖੀਆਂ ਬਟੋਰਦਾ ਹੈ
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆ ਹਨ। ਪਰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਔਲਖ ਨੇ ਤਕਰੀਬਨ 2 ਸਾਲਾਂ ਤੋਂ ਕੋਈ ਨਵਾਂ ਗਾਣਾ ਨਹੀਂ ਕੱਢਿਆ ਹੈ। ਗੱਲ ਕੀਤੀ ਜਾਏ ਔਲਖ ਦੇ ਵਰਕਫਰੰਟ ਦੀ ਤਾਂ ਉਹ ਆਪਣੀ ਫਿਲਮ ‘ਬਰਾਊਨ ਬੁਆਏਜ਼’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਹ ਫਿਲਮ ‘ਚ ਇਸੇ ਸਾਲ ਰਿਲੀਜ਼ ਹੋ ਸਕਦੀ ਹੈ।