ਕੇਜਰੀਵਾਲ ਸਰਕਾਰ ਨੇ ਮੁੜ ਖਾਰਜ ਕੀਤੀ ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਅਪੀਲ

173

ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ (ਐਸਆਰਬੀ) ਨੇ ਬੁੱਧਵਾਰ ਨੂੰ Prof ਦਵਿੰਦਰਪਾਲ ਸਿੰਘ ਭੁੱਲਰ ਦੀ ਛੇਤੀ ਰਿਹਾਈ ਦੇ ਫੈਸਲੇ ਨੂੰ ਟਾਲ ਦਿੱਤਾ। ਭੁੱਲਰ ਹਾਲ ਦੀ ਘੜੀ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ। ਦਿੱਲੀ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਅਗਲੀ ਐਸਆਰਬੀ ਮੀਟਿੰਗ ਤੱਕ ਲਈ ਟਾਲ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਵੱਲੋਂ Prof ਭੁੱਲਰ ਦੀ ਰਿਹਾਈ ਦੀ ਕੀਤੀ ਜਾ ਰਹੀ ਮੰਗ ਜ਼ੋਰ ਫੜ ਗਈ ਸੀ। ਬੋਰਡ ਦੇ ਸੱਤ ਮੈਂਬਰਾਂ ਵਿੱਚ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ, ਗ੍ਰਹਿ ਅਤੇ ਕਾਨੂੰਨ ਵਿਭਾਗਾਂ ਦੇ ਸਕੱਤਰ ਅਤੇ ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ, ਇੱਕ ਜ਼ਿਲ੍ਹਾ ਜੱਜ ਅਤੇ ਦਿੱਲੀ ਪੁਲੀਸ ਦਾ ਇੱਕ ਸੀਨੀਅਰ ਅਧਿਕਾਰੀ ਸ਼ਾਮਲ ਹੈ।

ਚੌਰਾਸੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਵਾਰ ਵਾਰ ਛੱਡਣ ਵਾਲੀ ਕੇਜਰੀਵਾਲ ਸਰਕਾਰ ਨੂੰ ਪ੍ਰੋ ਭੁੱਲਰ ਬਹੁਤ ਖ਼ਤਰਨਾਕ ਸ਼ਖ਼ਸ ਲਗਦਾ ਹੈ, ਜਿਸ ਕਾਰਨ ਉਨ੍ਹਾਂ ਦੀ ਰਿਹਾਈ ਦੀ ਅਰਜ਼ੀ “Sentence Review Board” ਵੱਲੋਂ ਇੱਕ ਵਾਰ ਫਿਰ ਖ਼ਾਰਜ ਕਰ ਦਿੱਤੀ ਗਈ ਹੈ।

ਯਾਦ ਰਹੇ ਕਿ ਇਸ ਬੋਰਡ ‘ਚ ਕੇਜਰੀਵਾਲ ਸਰਕਾਰ ਦੀ ਬਹੁਗਿਣਤੀ ਹੈ। ਇਸ ਨਾਲ ਭਗਵੰਤ ਮਾਨ ਦਾ ਉਹ ਝੂਠ ਇੱਕ ਵਾਰ ਫਿਰ ਨੰਗਾ ਹੋ ਗਿਆ ਕਿ ਫ਼ਾਈਲ ਤਾਂ ਲੈਫ਼ਟੀਨੈਂਟ ਗਵਰਨਰ ਕੋਲ ਪਈ ਹੈ।
ਹੁਣ ਤਾਂ ਚੋਣਾਂ ਵੀ ਹੋ ਹਟੀਆਂ, ਕਿਸੇ ਵਰਗ ਦਾ ਲਾਲਚ ਵੀ ਨਹੀਂ ਸੀ ਪਰ ਪਤਾ ਨੀ ਪ੍ਰੋ ਭੁੱਲਰ ਨਾਲ ਕਿਹੜਾ ਵੈਰ ਕੱਢਿਆ, ਜਿਸਨੇ ਬਣਦੀ ਨਾਲ਼ੋਂ ਵੱਧ ਸਜ਼ਾ ਵੀ ਕੱਟ ਲਈ ਹੈ ਅਤੇ ਜਿਸਦੀ ਰਿਹਾਈ ‘ਤੇ ਨਾ ਕੇਂਦਰ ਸਰਕਾਰ ਨੂੰ ਇਤਰਾਜ਼ ਹੈ ਤੇ ਨਾ ਪੰਜਾਬ ਸਰਕਾਰ ਨੂੰ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ