ਸਾਨੂੰ ਲੱਗਦਾ ਹੈ ਕਿ ਹੁਣ ਵਿਵਾਦ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਇਸ ਨੇ ਕਈ ਸਬਕ ਵੀ ਛੱਡੇ ਹਨ। ਉਸਦੇ ਬਾਪ ਦੀ ਗੱਲ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਹਿੰਦੂਤਵੀ ਤਾਕਤਾਂ ਅਤੇ ਉਨ੍ਹਾਂ ਦੇ ਗੋਡੀ ਮੀਡੀਆ ਨੇ ਇੱਕ ਛੋਟੇ ਜਿਹੀ ਗੱਲ ਨੂੰ ਪਹਾੜ ਜਿੱਡਾ ਬਣਾ ਲਿਆ। ਹੁਣ ਲੜਕੀ ਦਾ ਪਰਿਵਾਰ ਵੀ ਚਿੰਤਤ ਹੈ ਤੇ ਇਹ ਚਿੰਤਾ ਵਾਜਬ ਹੈ।
ਸਾਨੂੰ ਨਹੀਂ ਲੱਗਦਾ ਕਿ ਉਸ ਦੇ ਪਿਤਾ ਨੇ “Punjab Tak” ਟੀਵੀ ਚੈਨਲ ‘ਤੇ ਕੋਈ ਝੂਠ ਬੋਲਿਆ ਹੈ ਕਿ ਉਹ ਪਹਿਲਾਂ ਵੀ ਦਰਬਾਰ ਸਾਹਿਬ ਗਿਆ ਸੀ। ਜੇ ਉਨ੍ਹਾਂ ਕੋਈ ਗਲਤੀ ਕੀਤੀ ਵੀ ਹੈ ਤਾਂ ਉਸ ਨੂੰ ਛੱਡਣ ਦਾ ਵੇਲਾ ਹੈ।
ਵਿਵਾਦ ਦਾ ਇੱਕ ਹੋਰ ਪਹਿਲੂ ਹੈ। ਉਸਨੇ ਦੱਸਿਆ ਕਿ ਉਹ ਵਾਹਗਾ ਬਾਰਡਰ ਦੀ ਪਰੇਡ ਦੇਖਣ ਗਏ ਸਨ ਅਤੇ ਬਾਅਦ ਵਿੱਚ ਉਹ ਦਰਬਾਰ ਸਾਹਿਬ ਆਏ। ਜ਼ਹਿਰ ਦਾ ਟੀਕਾ ਵਾਹਗਿਓਂ ਲਗਦਾ।
ਵਾਹਗਾ ਪਰੇਡ ਬਹੁਤ ਜ਼ਿਆਦਾ ਨਕਾਰਾਤਮਕਤਾ ਅਤੇ ਘਟੀਆ ਰਾਸ਼ਟਰਵਾਦ ਨਾਲ ਭਰੀ ਹੋਈ ਹੈ। ਇਹ ਲੋਕਾਂ ਦੇ ਮਨਾਂ ‘ਤੇ ਇਹੋ ਜਿਹੇ ਪ੍ਰਭਾਵ ਹੀ ਛੱਡਦੀ ਹੈ।
ਪੰਜਾਬੋਂ ਬਾਹਰਲੇ ਲੋਕ ਇਹ ਨਹੀਂ ਸਮਝ ਸਕਦੇ ਕਿ ਆਮ ਤੌਰ ‘ਤੇ ਪੰਜਾਬੀ ਅਤੇ ਖਾਸ ਤੌਰ ‘ਤੇ ਸਿੱਖ ਪਾਕਿਸਤਾਨ ਪ੍ਰਤੀ ਨਫ਼ਰਤ ਨਾਲ ਨਹੀਂ ਭਰੇ ਹੋਏ, ਕਿਉਂਕਿ ਉਨ੍ਹਾਂ ਵਿਚੋਂ ਕਈਆਂ ਦੀਆਂ ਜੜ੍ਹਾਂ ਉਥੇ ਹਨ ਅਤੇ ਸਿੱਖ ਇਤਿਹਾਸਕ ਸਥਾਨ ਉਥੇ ਹਨ।
ਬਹੁਤੇ ਲੋਕ ਇਹ ਵੀ ਨਹੀਂ ਸੋਚ ਸਕਦੇ ਕਿ ਭਾਰਤੀ ਲੋਕਾਂ ਦੇ ਮਨਾਂ ਵਿਚ ਅੰਨ੍ਹਾ-ਰਾਸ਼ਟਰਵਾਦ ਕਿਹੋ ਜਿਹਾ ਮਨੋਵਿਗਿਆਨਕ ਪ੍ਰਭਾਵ ਛੱਡ ਰਿਹਾ ਹੈ। ਇਹ ਦੇਸ਼ ਭਗਤੀ ਪਾਕਿਸਤਾਨ ਪ੍ਰਤੀ ਨਫ਼ਰਤ ਭਰਨ ‘ਤੇ ਅਧਾਰਤ ਬਣੀ ਹੋਈ ਹੈ।
ਜਦੋਂ ਤੁਸੀਂ ਦਰਬਾਰ ਸਾਹਿਬ ਵੱਲ ਜਾਂਦੇ ਹੋ ਤਾਂ ਟੈਕਸੀ ਡਰਾਈਵਰ ਵਾਹਗਾ ਲਈ ਅਵਾਜ਼ਾਂ ਮਾਰਦੇ ਵੇਖੇ ਜਾ ਸਕਦੇ ਹਨ। ਵਾਹਗਾ ਅਸਲ ‘ਚ ਦਰਬਾਰ ਸਾਹਿਬ ਦੇ ਮਾਹੌਲ ਅਤੇ ਉਥੋਂ ਪੈਦਾ ਹੁੰਦੀ ਭਾਵਨਾ ਦੇ ਬਿਲਕੁਲ ਉਲਟ ਹੈ। ਦਰਬਾਰ ਸਾਹਿਬ ‘ਚ ਬੇਗਾਨਾ ਵੀ ਆਪਣਾ ਹੈ, ਵਾਹਗਾ ਵਿਚ ਦੁਸ਼ਮਣੀ ਦਾ ਅਹਿਸਾਸ ਡੂੰਘਾ ਕੀਤਾ ਜਾਂਦਾ ਹੈ।
ਵਿਵਾਦ ਅਤੇ ਲੜਕੀ ਦੇ ਪਿਤਾ ਦੇ ਇੰਟਰਵਿਊ ਨੂੰ ਦੇਖਦੇ ਹੋਏ ਲੱਗਦਾ ਹੈ ਕਿ “ਭਾਰਤ” ਸ਼ਬਦ ਦੇ ਜ਼ਿਕਰ ਨੇ ਸਾਰਾ ਵਿਵਾਦ ਪੈਦਾ ਕੀਤਾ ਹੈ। ਜਦੋਂ ਉਸ ਦੇ ਪਿਤਾ ਦੇ ਦੱਸੇ ਅਨੁਸਾਰ ਲੜਕੀ ਨੇ ਸੁਨੇਹਾ ਇੱਕ ਦੋਸਤ ਨੂੰ ਭੇਜਿਆ, ਤਾਂ ਇਹ ਹਿੰਦੂਤਵੀ ਪ੍ਰਚਾਰ ਮਸ਼ੀਨਰੀ ਤੱਕ ਪਹੁੰਚ ਗਿਆ। ਉਹ ਸਾਰੇ ਬੜੇ ਤਾਲਮੇਲ ਨਾਲ ਸ਼ੁਰੂ ਹੋਏ ਅਤੇ ਫਿਰ ਗੋਦੀ ਮੀਡੀਆ ਵੀ ਆਪਣੇ ਆਕਾਵਾਂ ਦੇ ਹੁਕਮਾਂ ‘ਤੇ ਕੰਮ ਕਰਨ ਲੱਗ ਪਿਆ।
ਉਸ ਦਿਨ ਦਾ ਮਾਹੌਲ ਬਹੁਤ ਨਫ਼ਰਤ ਅਤੇ ਨਕਾਰਾਤਮਕਤਾ ਨਾਲ ਭਰਿਆ ਹੋਇਆ ਸੀ ਜਦੋਂ ਕਿ ਟਵਿੱਟਰ ‘ਤੇ ਸਿੱਖ ਅਤੇ ਹੋਰ ਗੈਰ-ਸਿੱਖ ਪੰਜਾਬੀ ਵੀ ਟਵਿੱਟਰ ‘ਤੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਹਿੰਦੂਤਵੀ ਨਫ਼ਰਤੀ ਪ੍ਰਚਾਰ ਦਾ ਜੁਆਬ ਦੇ ਰਹੇ ਸਨ। ਹਿੰਦੂਤਵੀ ਬ੍ਰਿਗੇਡ ਸਿੱਖਾਂ ਅਤੇ ਪੰਜਾਬ ਪ੍ਰਤੀ ਬਹੁਤ ਨਫ਼ਰਤ ਨਾਲ ਭਰੀ ਹੋਈ ਹੈ। ਉਹ ਪੰਜਾਬੀ-ਭਾਵਨਾ ਅਤੇ ਸਿੱਖਾਂ ਤੋਂ ਬਿਨਾਂ ਪੰਜਾਬ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਉਹ ਕਿਸਾਨ ਅੰਦੋਲਨ ਦੌਰਾਨ ਵੀ ਅਜਿਹਾ ਹੀ ਪ੍ਰਚਾਰ ਕਰਦੇ ਸਨ। ਉਨ੍ਹਾਂ ਨੂੰ ਨਫ਼ਰਤ ਦਾ ਪ੍ਰਚਾਰ ਚਲਾਉਣ ਲਈ ਕਿਸੇ ਛੋਟੇ ਜਿਹੇ ਬਹਾਨੇ ਦੀ ਲੋੜ ਪੈਂਦੀ ਹੈ। ਇਕ ਕ੍ਰਿਕਟਰ ਦਾ ਛੱਡਿਆ ਕੈਚ ਜਾ ਦਲਜੀਤ ਦੁਸਾਂਝ ਦੀ ਪੰਜਾਬੀ ਪਛਾਣਵੀ ਨਫਰਤ ਫੈਲਾਉਨ ਦਾ ਕਾਰਨ ਬਣ ਸਕਦੇ ਹਨ।
ਸਬਕ ਹੈ ਸਾਵਧਾਨ ਰਹਿਣਾ ਅਤੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਲੋਕਾਂ ਨੂੰ ਤਿਆਰ ਕਰਨਾ।
ਉਸ ਕੁੜੀ ਨੂੰ ਵੀ ਹੁਣ ਨਿਸ਼ਾਨਾ ਨਾ ਬਣਾਇਆ ਜਾਵੇ, ਖਾਸ ਤੌਰ ‘ਤੇ ਉਸਦੇ ਪਿਤਾ ਵੱਲੋਂ ਚੀਜ਼ਾਂ ਨੂੰ ਸਪੱਸ਼ਟ ਕਰਨ ਦੇ ਯਤਨ ਤੋਂ ਬਾਅਦ ਅੱਗੇ ਵਧਣ ਦਾ ਸਮਾਂ ਹੈ। ਉਸ ਨੂੰ ਨਫ਼ਰਤ ਦੇ ਵਪਾਰੀਆਂ ਦੁਆਰਾ ਇੱਕ ਸਾਧਨ ਵਜੋਂ ਵਰਤਿਆ ਗਿਆ ਹੈ। ਬਹੁਤ ਚੰਗਾ ਹੋਵੇਗਾ ਜੇਕਰ ਕੋਈ ਉਸਦੇ ਪਰਿਵਾਰ ਨਾਲ ਕੋਈ ਬੈਠ ਸਕੇ ਜਿਵੇਂ ਉਸਦੇ ਪਿਤਾ ਨੇ ਵੀ ਬੇਨਤੀ ਕੀਤੀ ਹੈ। ਗੁਰੂ ਬਖਸ਼ਿੰਦ ਹੈ।
ਸਿੱਖਾਂ ਨੂੰ ਅੰਦਰੂਨੀ ਤੌਰ ‘ਤੇ ਬੜੇ ਨਿਮਰ ਭਾਵ ਨਾਲ ਚਰਚਾ ਕਰਨੀ ਚਾਹੀਦੀ ਹੈ ਕਿ ਦਿੱਲੀ ਦੇ ਡਿਜ਼ਾਈਨ ਨੂੰ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਨੇ ਜਿਸ ਤਰ੍ਹਾਂ ਸ਼ੁਰੂ ਵਿਚ ਇਸ ਵਿਵਾਦ ਨੂੰ ਨਜਿੱਠਿਆ ਹੈ, ਉਸ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਇਸ ਦੀ ਅਗਵਾਈ ਅਯੋਗ ਲੋਕ ਕਰ ਰਹੇ ਹਨ ਅਤੇ ਉਹ ਬਿਰਤਾਂਤ ਦੀ ਜੰਗ ਨੂੰ ਸਮੇਂ ਸਿਰ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸੰਭਾਲ ਸਕਦੇ। ਉਹ ਸਿੱਖਾਂ ਦੇ ਦਬਾਅ ਜਾਂ ਹਿੰਦੂਤਵੀ ਪ੍ਰਚਾਰਕ ਮਸ਼ੀਨਰੀ ਦੇ ਦਬਾਅ ਅਨੁਸਾਰ ਕੰਮ ਕਰਦੇ ਹਨ ਅਤੇ ਆਪਣੇ ਆਪ ਸੋਚਣ ਅਤੇ ਪ੍ਰਭਾਵਸ਼ਾਲੀ ਰਣਨੀਤੀ ਘੜਨ ਦੀ ਸਮਰੱਥਾ ਨਹੀਂ ਰੱਖਦੇ।
ਅਸਲ ਵਿਚ ਹਰਿਆਣੇ ਵਿਚ ਹੋਈ ਘਟਨਾ, ਜਿਸ ਵਿਚ “ਤਿਰੰਗੇ” ਦੇ ਸਟਿੱਕਰ ਦੇ ਬਹਾਨੇ ਇਕ ਸਿੱਖ ਨੌਜੁਆਨ ‘ਤੇ ਕੇਸ ਦਰਜ ਕਰਾਇਆ ਗਿਆ, ਜ਼ਿਆਦਾ ਖਤਰਨਾਕ ਹੈ। ਸ਼੍ਰੋਮਣੀ ਕਮੇਟੀ ਉਸ ਘਟਨਾ ਵੱਲ ਧਿਆਨ ਦੇਵੇ।
ਦਿੱਲੀ ਅਤੇ ਹਿੰਦੂਤਵੀ ਤਾਕਤਾਂ ਸਿੱਖਾਂ ਨੂੰ ਪੰਜਾਬ ਵਿੱਚ ਇੱਕ ਵਾਰ ਫਿਰ ਅਲੱਗ-ਥਲੱਗ ਕਰਨਾ ਚਾਹੁੰਦੀਆਂ ਹਨ। ਉਹ ਚਿੰਤਤ ਹਨ ਕਿ ਕਿਸਾਨ ਅੰਦੋਲਨ ਨਾਲ ਸਿੱਖਾਂ ਅਤੇ ਪੰਜਾਬ ਦਾ ਅਕਸ ਬਹੁਤ ਉੱਚਾ ਗਿਆ ਹੈ ਅਤੇ ਉਹ ਇਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਬਾਕੀ ਦੇਸ਼ ਦੇ ਲੋਕ ਸਿੱਖਾਂ ਦੇ ਵਿਰੁੱਧ ਹੋ ਜਾਣ।
ਹਿੰਦੂਤਵ ਲਾਣਾ ਇੰਦਰਾ-ਰਾਜੀਵ ਗਾਂਧੀ ਮਾਡਲ ‘ਤੇ ਚੱਲ ਰਿਹਾ ਹੈ।
ਸਿੱਖਾਂ ਨੂੰ ਉਹ ਕੁਝ ਨਹੀਂ ਕਰਨਾ ਚਾਹੀਦਾ ਜੋ ਸਰਕਾਰ ਉਨ੍ਹਾਂ ਤੋਂ ਕਰਾਉਣਾ ਚਾਹੁੰਦੀ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਆਪਣੇ ਆਪ ਨੂੰ ਅਲੱਗ-ਥਲੱਗ ਕਰੋ। ਸਿੱਖਾਂ ਨੇ ਗੁਰੂ ਦੀ ਵਿਚਾਰਧਾਰਾ ਵੱਲ ਵੇਖਣਾ ਹੈ, ਜਿਸ ਨੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਸਿੱਖ ਸਿੱਖੀ ਜਾਂ ਗੁਰੂ ਦੇ ਮਾਰਗ ਨੂੰ ਛੱਡ ਕੇ ਆਪਣੇ ਦੁਸ਼ਮਣ ਜਾਂ ਦੁਸ਼ਮਣ ਤਾਕਤਾਂ ਵਾਂਗ ਨਹੀਂ ਬਣ ਸਕਦੇ। ਉਨ੍ਹਾਂ ਦੀਆਂ ਨੀਤਾਂ ਸਮਝ ਕੇ ਗੁਰੂ-ਆਸ਼ੇ ਅਨੁਸਾਰ ਜੁਆਬ ਦੀ ਤਿਆਰੀ ਕਰਨ।
ਮੁਲਕ ਭਰ ਵਿੱਚ ਸਿੱਖਾਂ ਨੂੰ ਅਲੱਗ-ਥਲੱਗ ਕਰਨ ਤੋਂ ਇਲਾਵਾ ਹਿੰਦੂਤਵ ਤਾਕਤਾਂ ਹਮੇਸ਼ਾ ਦਿੱਲੀ ਪੰਜਾਬ ਵਿਚ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪਾਉਣਾ ਚਾਹੁੰਦੀਆਂ ਹੈ। ਹੁਣ ਤੱਕ ਉਹ ਫੇਲ ਹੋ ਰਹੇ ਹਨ।
ਦਰਬਾਰ ਸਾਹਿਬ ਦੇ ਮੁੱਦੇ ਨੂੰ ਇਸ ਮਕਸਦ ਲਈ ਵੀ ਵਰਤਿਆ ਗਿਆ ਅਤੇ ਵਿਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਵੀ।
ਇਹ ਸਪਸ਼ਟ ਹੈ ਕਿ ਹਿੰਦੂਆਂ ਅਤੇ ਸਿੱਖਾਂ ਵਿੱਚ ਕੋਈ ਟਕਰਾਅ ਨਹੀਂ। ਟਕਰਾਅ ਮਨੂਵਾਦੀ -ਹਿੰਦੂਤਵ ਤਾਕਤਾਂ ਅਤੇ ਸਿੱਖਾਂ ਵਿੱਚ ਹੈ। ਪੰਜਾਬੀ ਹਿੰਦੂ ਵੀ ਹੁਣ ਤੱਕ ਬੜੀ ਸਾਵਧਾਨੀ ਨਾਲ ਤੁਰਦੇ ਆ ਰਹੇ ਹਨ ਅਤੇ ਇਸ ਜਾਲ ਵਿੱਚ ਨਹੀਂ ਫਸ ਰਹੇ। ਦਿੱਲੀ ਲਾਏ ਇਹੀ ਸਭ ਤੋਂ ਵੱਡਾ ਸਿਆਪਾ ਹੈ।
ਫੁੱਟ ਪਾਊ ਏਜੰਡੇ ਨੂੰ ਹਰਾਉਣ ਲਈ ਕੁਝ ਹਿੰਦੂ ਸੱਜਣ ਇਸ ਵਾਰ ਵੀ ਅੱਗੇ ਆਏ ਹਨ। ਸਿੱਖਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਜਿਹੀ ਪ੍ਰਤੀਕਿਰਿਆ ਨਾ ਕਰਨ, ਜੋ ਦਿੱਲੀ ਦੇ ਡਿਜ਼ਾਈਨ ਨੂੰ ਪੂਰਾ ਕਰਦੀ ਹੋਵੇ।
ਜਿਹੜਾ ਵੀ ਕੋਈ ਸਿੱਖ (ਇਹ ਨਕਲੀ ਆਈ ਡੀ ਵੀ ਹੋ ਸਕਦੀ ਹੈ ) ਹਿੰਦੂਆਂ ਲਈ ਕੌਮੀ ਤੌਰ ‘ਤੇ ਮਾੜੀ ਭਾਸ਼ਾ ਵਰਤਦਾ ਹੈ, ਉਹ ਅਸਲ ਵਿੱਚ ਦਿੱਲੀ ਦੇ ਏਜੰਡੇ ਨੂੰ ਪੂਰਾ ਕਰ ਰਿਹਾ ਹੋਵੇਗਾ।
ਵੈਸੇ ਦਰਬਾਰ ਸਾਹਿਬ ਵਾਲੀ ਘਟਨਾ ਤੋ ਅੰਧ ਰਾਸ਼ਟਰਵਾਦੀਆਂ ਨੂੰ ਕੰਨ ਵੀ ਹੋ ਗਏ ਨੇ ਕਿ ਧੱਕੇ ਨਾਲ ਕਿਸੇ ਦੀ ਹਿੱਕ ‘ਤੇ ਤੁਸੀਂ ਕੁਝ ਨਹੀਂ ਗੱਡ ਸਕਦੇ।
ਸਿੱਖਾਂ ਅਤੇ ਹਿੰਦੂਆਂ ਦੇ ਰਿਸ਼ਤੇ, ਖਾਸ ਤੌਰ ਤੇ ਪੰਜਾਬ ਵਿਚਲੇ, ਬਾਹਰਲੇ ਸੂਬਿਆਂ ਦੇ ਲੋਕ ਨਹੀਂ ਪਰਿਭਾਸ਼ਿਤ ਕਰ ਸਕਦੇ। ਪੰਜਾਬੀ ਹੀ ਇਸ ਨੂੰ ਪਰਿਭਾਸ਼ਤ ਕਰਨਗੇ, ਗੁਰੂ – ਦ੍ਰਿਸ਼ਟੀ ਦੀ ਰੌਸ਼ਨੀ ‘ਚ।
ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ।
ਲੜਕੀ ਦੇ ਪਿਤਾ ਦੀ ਗੱਲਬਾਤ ਦਾ ਲਿੰਕ
ਦਰਬਾਰ ਸਾਹਿਬ ਦੀ ਘਟਨਾ ਵਾਲੀ ਬੱਚੀ ਨੇ ਮਾਫੀ ਮੰਗ ਲਈ, ਉਸਦੇ ਪਿਤਾ ਨੇ ਵੀ ਸਫਾਈ ਦਿੱਤੀ ਹੈ, ਸਾਨੂੰ ਨਹੀਂ ਲਗਦਾ ਇਸਤੋਂ ਬਾਅਦ ਕਿਸੇ ਵੀ ਸਿੱਖ ਜਾਂ ਗੁਰੂ ਘਰ ਦੇ ਹੋਰ ਸ਼ਰਧਾਲੂਆਂ ਦੇ ਮਨਾਂ ਵਿਚ ਕੋਈ ਮਾੜਾ ਜਿਹਾ ਵੀ ਦਵੈਸ਼ ਉਸ ਪਰਿਵਾਰ ਲਈ ਬਚਿਆ ਹੋਵੇ।
48 ਘੰਟੇ ਤੋਂ ਵੀ ਵੱਧ ਸਮਾਂ ਸਿੱਖਾਂ ਨੇ ਬਹੁਤ ਮਾਨਸਿਕ ਕਸ਼ਟ ਦੇ ਕੱਟੇ ਨੇ ਕਿਉਂਕਿ ਹਿੰਦੂਤਵੀਆਂ ਵਲੋਂ ਨਫਰਤ ਦਾ ਤੂਫ਼ਾਨ ਵਗਾਇਆ ਗਿਆ ਤੇ ਗੋਦੀ ਮੀਡੀਏ ਦੇ ਚੈਨਲਾਂ ਨੇ ਇੱਕ ਛੋਟੀ ਗੱਲ ਨੂੰ ਪਹਾੜ ਜਿੱਡਾ ਬਣਾਉਣ ਵਿਚ ਪੂਰਾ ਹਿੱਸਾ ਪਾਇਆ। ਉਸ ਬੱਚੀ ਨੂੰ ਨਫਰਤ ਦੇ ਵਪਾਰੀਆਂ ਨੇ ਸਾਧਨ ਵੱਜੋਂ ਵਰਤਿਆ।
ਅਸੀਂ 14-15 ਘੰਟੇ ਪਹਿਲਾਂ ਪਾਈ ਪੋਸਟ ਵਿਚ ਅਪੀਲ ਕੀਤੀ ਸੀ ਕਿ ਵਿਵਾਦ ਨੂੰ ਖਤਮ ਕਰਣ ਦਾ ਸਮਾਂ ਆ ਗਿਆ ਹੈ (ਪੋਸਟ ਦਾ ਲਿੰਕ ਹੇਠਾਂ ਕੁਮੈਂਟਾਂ ਵਿਚ ਵੇਖੋ) ਗੁਰੂ ਬਖਸ਼ਿੰਦ ਹੈ।
ਨਫਰਤ ਦੇ ਵਪਾਰੀ ਹਿੰਦੂਤਵੀਆਂ ਦੇ ਮੂੰਹ ਤੇ ਸੁਆਹ ਪਈ ਹੈ। ਅਗਾਂਹ ਵੀ ਇਹ ਚੜ੍ਹ ਕੇ ਆਉਣਗੇ, ਤਿਆਰੀ ਰੱਖੋ। ਲੜਾਈ ਸਾਰੀ ਬਿਰਤਾਂਤ ਦੀ ਹੈ।
ਦੋ ਦਿਨ ਬਹੁਤ ਸਾਰੇ ਸਿੱਖਾਂ ਅਤੇ ਕਈ ਗੈਰ-ਸਿੱਖ ਸੁਹਿਰਦ ਸੱਜਣਾਂ ਨੇ ਨਫਰਤ ਦੇ ਤੂਫ਼ਾਨ ਦਾ ਮੂੰਹ ਮੋੜਨ ਲਈ ਬਹੁਤ ਮਿਹਨਤ ਕੀਤੀ, ਖਾਸ ਕਰਕੇ ਟਵਿਟਰ ‘ਤੇ। ਫੇਸਬੁੱਕ ਵਾਲਿਆਂ ਦੀ ਆਵਾਜ਼ ਬਹੁਤੀ ਪੰਜਾਬੀ ਜਗਤ ਤੱਕ ਹੈ ਸੀਮਤ ਰਹਿੰਦੇ ਹੈ ਪਰ ਫਿਰ ਵੀ ਨਫਰਤੀ ਏਜੰਡੇ ਦਾ ਟਾਕਰਾ ਕੀਤਾ।
ਸ਼੍ਰੋਮਣੀ ਕਮੇਟੀ ਨੇ ਪਹਿਲੇ ਦਿਨ ਦੀ ਢਿੱਲੀ ਕਾਰਜ਼ੁਗਾਰੀ ਤੋਂ ਬਾਅਦ ਦੂਸਰੇ ਦਿਨ ਚੀਜ਼ਾਂ ਨੂੰ ਠੀਕ ਢੰਗ ਨਾਲ ਹੈਂਡਲ ਕੀਤਾ।
ਸਬਕ ਇਹ ਹੈ ਕਿ ਸ਼੍ਰੋਮਣੀ ਕਮੇਟੀ ਬਿਰਤਾਂਤ ਦੇ ਪੱਧਰ ‘ਤੇ ਮਸਲਿਆਂ ਨੂੰ ਨਜਿੱਠਣ ਵਾਸਤੇ ਸਿਆਣੇ ਤੇ ਨਾਲ ਹੀ ਮੀਡੀਏ ਤੇ ਸੋਸ਼ਲ ਮੀਡੀਏ ਨੂੰ ਚੰਗ ਤਰ੍ਹਾਂ ਸਮਝਣ ਵਾਲੇ ਸੱਜਣਾਂ ਦੀਆਂ ਸੇਵਾਵਾਂ ਲਵੇ। ਕਮੇਟੀ ਦੀ ਆਪਣੀ ਸੋਸ਼ਲ ਮੀਡੀਏ ਟੀਮ ਨੂੰ ਵੀ ਹੋਰ ਤਕੜਾ ਕੀਤਾ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਕੇਮਟੀ ਆਪਣੇ ਸਟਾਫ ਨੂੰ ਵੀ ਬਿਹਤਰ ਟਰੇਨਿੰਗ ਦੇਵੇ।
ਇਕ ਹਿੰਦੂਤਵੀ ਆਗੂ ਵਿਜੇ ਭਾਰਦਵਾਜ NEWS18 ਦੇ ਵਿਵਾਦ ਨੂੰ ਹਿੰਦੂ ਬਨਾਮ ਸਿੱਖ ਬਣਾ ਰਿਹਾ ਸੀ। ਜ਼ਾਹਰ ਹੈ ਇਹ ਫਿਰਕੂ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਨਾ ਇਹ ਕੋਈ ਪਹਿਲਾਂ ਨਫਰਤੀ ਹਮਲਾ ਹੈ ਤੇ ਨਾ ਹੀ ਆਖਰੀ। ਨਫਰਤ ਦਾ ਪ੍ਰਚਾਰ ਕਰਨ ਵਾਲੇ ਹਿੰਦੂਤਵੀਆਂ ਦਾ ਮੂੰਹ ਭੰਨਣ ਲਈ ਤਿਆਰੀ ਕੀਤੀ ਜਾਵੇ। ਉਹ ਹਰ ਗੱਲ ਨੂੰ ਹਿੰਦੂ ਬਨਾਮ ਸਿੱਖ ਬਣਾਉਣਗੇ, ਇਨ੍ਹਾਂ ਦਾ ਏਜੰਡਾ ਨਾਲ ਦੀ ਨਾਲ ਫੇਲ੍ਹ ਕਰੋ।
ਉਵੇਂ ਰੀਐਕਟ ਨਾ ਕਰੋ ਜਿਵੇ ਦਿੱਲੀ ਜਾਂ ਦਿੱਲੀ ਦੇ ਦੱਲੇ ਚਾਹੁੰਦੇ ਨੇ।
#Unpopular_Opinions