ਪਟਵਾਰੀ ਨੇ ਕੀਤਾ ਦੁਰਵਿਵਹਾਰ ! ਵੀਡੀਓ ਹੋਈ ਵਾਇਰਲ, ਪੈ ਗਿਆ ਰੌਲਾ, ਸੁਣੋ ਪੂਰਾ ਮਾਮਲਾ

ਵੀਡੀਓ ਵਾਇਰਲ ਹੋਣ ਉਪਰੰਤ ਇਸ ਸਬੰਧੀ ਪਿੰਡ ਤਾਮਕੋਟ ਦੇ ਵਿਅਕਤੀ ਸਾਹਮਣੇ ਆਏ ਹਨ ਜਿੰਨ੍ਹਾ ‘ਚੋਂ ਰਾਜਾ ਸਿੰਘ ਨੇ ਦੱਸਿਆ ਕਿ ਇਕ ਗਿਰਦਾਵਰੀ ਦੇ ਮਾਮਲੇ ‘ਚ ਉਹ ਬੀਤੇ ਲੰਮੇ ਸਮੇਂ ਤੋਂ ਗੇੜੇ ਮਾਰ ਰਹੇ ਹਨ ਅਤੇ ਉਹਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ।

ਸ੍ਰੀ ਮੁਕਤਸਰ ਸਾਹਿਬ ਦੇ ਪਟਵਾਰ ਖਾਨੇ ਦੀ ਇੱਕ ਵੀਡੀਓ ਸੋਸਲ ਮੀਡੀਆ ‘ਤੇ ਧੜਾਧੜ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਪਟਵਾਰੀ ਕੁਝ ਵਿਅਕਤੀਆਂ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਵੀਡੀਓ ਵਾਇਰਲ ਹੋਣ ਉਪਰੰਤ ਇਸ ਸਬੰਧੀ ਪਿੰਡ ਤਾਮਕੋਟ ਦੇ ਵਿਅਕਤੀ ਸਾਹਮਣੇ ਆਏ ਹਨ ਜਿੰਨ੍ਹਾ ‘ਚੋਂ ਰਾਜਾ ਸਿੰਘ ਨੇ ਦੱਸਿਆ ਕਿ ਇਕ ਗਿਰਦਾਵਰੀ ਦੇ ਮਾਮਲੇ ‘ਚ ਉਹ ਬੀਤੇ ਲੰਮੇ ਸਮੇਂ ਤੋਂ ਗੇੜੇ ਮਾਰ ਰਹੇ ਹਨ ਅਤੇ ਉਹਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ।

ਅੱਜ ਵੀ ਕੰਮ ਕਰਨ ਦੀ ਬਜਾਇ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ, ਜਿਸਦੀ ੳਹਨਾਂ ਵੀਡੀਓ ਬਣਾ ਲਈ। ਉਧਰ ਦੂਜੇ ਪਾਸੇ ਪਟਵਾਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਉਹ ਮੁਆਵਜੇ ਦੇ ਕੰਮ ਵਿੱਚ ਸਨ, ਪਰ ਫਿਰ ਵੀ ਇਹਨਾਂ ਵਿਅਕਤੀਆਂ ਨੂੰ ਕੰਮ ਸਬੰਧੀ ਸਮਾਂ ਦਿੱਤਾ।

ਇਹਨਾਂ ਦੀ ਗਿਰਦਾਵਰੀ ਦੇ ਮਾਮਲੇ ‘ਚ ਚਾਰ ਵਿਅਕਤੀਆਂ ਦੇ ਬਿਆਨ ਚਾਹੀਦੇ ਹਨ ਪਰ ਇਹ ਇੱਕ ਵਿਅਕਤੀ ਨੂੰ ਹੀ ਲਿਆਏ, ਜਦੋਂ ਉਹਨਾਂ ਨੂੰ ਇਸ ਸਬੰਧੀ ਆਖਿਆ ਤਾਂ ਇਹਨਾਂ ਵਿਅਕਤੀਆ ਨੇ ਸਬੰਧਿਤ ਕਾਗਜ ਪਾੜ ਦਿੱਤੇ, ਜਿਸ ਸਬੰਧੀ ਉਹਨਾਂ ਦੀ ਸਿਕਾਇਤ ਵੀ ਦਿੱਤੀ ਹੈ।