ਅਮਰੀਕਾ ‘ਚ ਦੋ ਪੰਜਾਬੀ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ, ਪੈਸੇ ਦੇ ਲੈਣ-ਦੇਣ ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ
Punjabi’s killed in America: ਦਿਲਰਾਜ ਸਿੰਘ ਦੀਪੀ ਤੇ ਉਸ ਦੇ ਛੋਟੇ ਭਰਾ ਦੀ ਬੁੱਧਵਾਰ ਦੁਪਹਿਰ ਕਰੀਬ 3.45 ਵਜੇ ਅਮਰੀਕਾ ਦੇ ਪੋਰਟਲੈਂਡ ਦੇ ਇੱਕ ਸ਼ਾਪਿੰਗ ਮਾਲ ਦੇ ਬਾਹਰ ਕਿਸੇ ਨਾਲ ਬਹਿਸ ਹੋਈ।

Two Punjabi brothers shot dead in America: ਆਏ ਦਿਨ ਵਿਦੇਸ਼ੀ ਧਰਤੀ ਤੋਂ ਪੰਜਾਬੀਆਂ ਦੀ ਮੌਤ ਦੀ ਖ਼ਬਰ ਆਉਂਦੀ ਰਹਿੰਦੀ ਹੈ। ਹੁਣ ਤਾਜ਼ਾ ਖ਼ਬਰ ਅਮਰੀਕਾ ਤੋਂ ਆਈ ਹੈ। ਜਿੱਥੇ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਵਸਨੀਕ ਦੋ ਸਕੇ ਭਰਾਵਾਂ ਦੀ ਪੋਰਟਲੈਂਡ ਸ਼ਹਿਰ ਦੇ ਸ਼ਾਪਿੰਗ ਮਾਲ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਬੁੱਧਵਾਰ ਦੁਪਹਿਰ ਦੀ ਹੈ।

ਇਸ ਦੇ ਨਾਲ ਹੀ ਕਾਤਲ ਵੀ ਕਪੂਰਥਲਾ ਦੇ ਪਿੰਡ ਕਾਂਜਲੀ ਦਾ ਹੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ ‘ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਨੇ ਬਾਅਦ ‘ਚ ਖੂਨੀ ਰੂਪ ਧਾਰਨ ਕਰ ਲਿਆ।

ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਰਹਿਣ ਵਾਲੇ ਦਿਲਰਾਜ ਸਿੰਘ ਦੀਪੀ ਤੇ ਉਸ ਦੇ ਛੋਟੇ ਭਰਾ ਗੋਰਾ ਦੀ ਬੁੱਧਵਾਰ ਦੁਪਹਿਰ ਕਰੀਬ 3.45 ਵਜੇ ਅਮਰੀਕਾ ਦੇ ਪੋਰਟਲੈਂਡ ਦੇ ਇੱਕ ਸ਼ਾਪਿੰਗ ਮਾਲ ਦੇ ਬਾਹਰ ਕਿਸੇ ਨਾਲ ਬਹਿਸ ਹੋ ਗਈ। ਬਹਿਸ ਦੌਰਾਨ ਅਚਾਨਕ ਗੋਲੀ ਚੱਲ ਗਈ। ਇਸ ਵਿੱਚ ਦੀਪੀ ਅਤੇ ਗੋਰਾ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਦੀ ਖ਼ਬਰ ਪਿੰਡ ਬਿਧੀਪੁਰ ਪੁੱਜੀ ਤਾਂ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਮਾਤਾ-ਪਿਤਾ ਪਿੰਡ ‘ਚ ਹੀ ਰਹਿੰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਪੋਰਟਲੈਂਡ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਕਾਤਲ ਵੀ ਕਪੂਰਥਲਾ ਦੇ ਪਿੰਡ ਕਾਂਜਲੀ ਦਾ ਰਹਿਣ ਵਾਲਾ ਹੈ। ਹਾਲਾਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਕਾਤਲ ਦੀਪੀ ਅਤੇ ਗੋਰਾ ਦਾ ਕਾਰੋਬਾਰੀ ਭਾਈਵਾਲ ਸੀ ਅਤੇ ਦੋਵਾਂ ਧਿਰਾਂ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।