ਅਮਰੀਕੀ ਸਿੱਖ ਨੇ ਜਿਤਿਆ ਐਲੋਨ ਮਸਕ ਤੋਂ ਮਾਣਹਾਨੀ ਦਾ ਕੇਸ – Elon Musk ਨੇ ਪੰਜਾਬੀ ਨੌਜਵਾਨ ਨੂੰ 10,000 ਡਾਲਰ ਦੇ ਕੇ ਖਹਿੜਾ ਛੁਡਾਇਆ, ਜਾਣੋ ਕੀ ਹੈ ਮਾਮਲਾ
Tesla CEO Elon Musk has agreed to pay $10,000 to settle a defamation case brought against him by American Sikh critic and independent researcher, Randeep Hothi.
Hothi, a doctoral student in Asian Languages and Cultures at the University of Michigan, had filed a defamation case against Musk in 2020, alleging that the billionaire businessman falsely accused him of actively harassing and “almost killing” Tesla employees.
ਨਿਊ ਯਾਰਕ: ਟੈਸਲਾ ਦੇ ਸੀਈਓ ਐਲਨ ਮਸਕ ਨੇ ਅਮਰੀਕਾ ’ਚ ਰਹਿੰਦੇ ਸਿੱਖ ਖੋਜਕਾਰ ਰਣਦੀਪ ਸਿੰਘ ਹੋਠੀ ਨਾਲ ਗੱਲਬਾਤ ਰਾਹੀਂ ਆਪਸੀ ਵਿਵਾਦ ਹੱਲ ਕਰ ਲਿਆ ਹੈ। ਹੋਠੀ ਨੇ ਮਸਕ ਵਿਰੁੱਧ ਮਾਣਹਾਨੀ ਦਾ ਕੇਸ ਪਾਇਆ ਸੀ। ਹੁਣ ਮਸਕ ਨੇ ਹੋਠੀ ਨੂੰ 10,000 ਡਾਲਰ ਅਦਾ ਕਰ ਕੇ ਇਸ ਕੇਸ ਦਾ ਨਿਬੇੜਾ ਕਰਵਾ ਲਿਆ ਹੈ। ਰਣਦੀਪ ਹੋਠੀ ਯੂਨੀਵਰਸਿਟੀ ਆਫ ਮਿਸ਼ੀਗਨ ਵਿਖੇ ਏਸ਼ਿਆਈ ਭਾਸ਼ਾਵਾਂ ਤੇ ਸਭਿਆਚਾਰ ਵਿਸ਼ੇ ’ਤੇ ਡਾਕਟਰੇਟ ਕਰ ਰਹੇ ਹਨ।
ਰਣਦੀਪ ਹੋਠੀ ਨੇ ਐਲਨ ਮਸਕ ’ਤੇ ਦੋਸ਼ ਲਾਇਆ ਸੀ ਕਿ ਅਰਬਪਤੀ ਵਪਾਰੀ ਨੇ ਉਨ੍ਹਾਂ ’ਤੇ ਟੈਸਲਾ ਦੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਅਤੇ ’ਲਗਪਗ ਮਾਰ ਦੇਣ’ ਦੇ ਝੂਠੇ ਦੋਸ਼ ਲਾਏ ਸਨ। ਇਸ ’ਤੇ ਹੋਠੀ ਨੇ ਮਸਕ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਸੀ। ਬੀਤੇ ਮਾਰਚ ਮਹੀਨੇ ਦੌਰਾਨ ਇਸ ਮਾਮਲੇ ’ਤੇ ਲੰਮੇਰੀ ਬਹਿਸ ਹੋਈ ਸੀ। ਤਦ ਹੀ ਮਸਕ ਨੇ ਇਹ ਮਾਮਲਾ ਨਿਬੇੜਨ ਲਈ ਆਖਿਆ ਸੀ। ਇੱਥੇ ਵਰਨਣਯੋਗ ਹੈ ਕਿ ਰਣਦੀਪ ਹੋਠੀ 2018 ਤੋਂ ਇੱਕ ਸਮਾਜਕ ਕਾਰਕੁੰਨ ਵਜੋਂ ਭੂਮਿਕਾ ਨਿਭਾ ਰਹੇ ਹਨ।
Following a lengthy and hard-fought litigation, in March 2023, Musk asked Hothi to settle the case.
“This case was about taking a stand, not seeking fame or money. I feel vindicated,” said Hothi, announcing that he accepted Musk’s settlement offer in a statement.
ਮਸਕ ਨੇ ਰਣਦੀਪ ਹੋਠੀ ‘ਤੇ ਟੇਸਲਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਤੇ ‘ਲਗਭਗ ਕਤਲ’ ਕਰਨ ਦਾ ਲਗਾਇਆ ਸੀ ਇਲਜ਼ਾਮ
ਰਣਦੀਪ ਹੋਠੀ ਨੇ ਮਸਕ ਵਲੋਂ ਲਗਾਏ ਝੂਠੇ ਇਲਜ਼ਾਮ ਵਿਰੁਧ ਦਾਇਰ ਕੀਤਾ ਸੀ ਮੁਕੱਦਮਾ
ਵਾਸ਼ਿੰਗਟਨ : ਟੇਸਲਾ ਦੇ ਸੀਈਓ ਐਲੋਨ ਮਸਕ ਨੇ ਭਾਰਤੀ-ਅਮਰੀਕੀ ਸਿੱਖ ਰਣਦੀਪ ਹੋਠੀ ਵਲੋਂ ਅਪਣੇ ਵਿਰੁਧ ਕੀਤੇ ਗਏ ਮਾਣਹਾਨੀ ਦੇ ਕੇਸ ਨੂੰ ਨਿਪਟਾਉਣ ਲਈ 10 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿਤੀ ਹੈ।
ਮਿਸ਼ੀਗਨ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਅਤੇ ਸੱਭਿਆਚਾਰਾਂ ‘ਚ ਡਾਕਟਰੇਟ ਕਰ ਰਹੇ ਰਣਦੀਪ ਹੋਠੀ ਨੇ 2020 ਵਿਚ ਮਸਕ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਰਣਦੀਪ ਹੋਠੀ ਨੇ ਦੋਸ਼ ਲਗਾਇਆ ਸੀ ਕਿ ਅਰਬਪਤੀ ਕਾਰੋਬਾਰੀ ਨੇ ਉਨ੍ਹਾਂ ‘ਤੇ ਟੇਸਲਾ ਦੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਅਤੇ ‘ਲਗਭਗ ਕਤਲ’ ਕਰਨ ਦਾ ਝੂਠਾ ਦੋਸ਼ ਲਗਾਇਆ ਸੀ।
ਇਕ ਲੰਮੀ ਅਤੇ ਸਖ਼ਤ ਮੁਕੱਦਮੇਬਾਜ਼ੀ ਤੋਂ ਬਾਅਦ, ਮਾਰਚ 2023 ਵਿਚ, ਮਸਕ ਨੇ ਰਣਦੀਪ ਹੋਠੀ ਨੂੰ ਕੇਸ ਦਾ ਨਿਪਟਾਰਾ ਕਰਨ ਲਈ ਕਿਹਾ। ਉਧਰ ਰਣਦੀਪ ਹੋਠੀ ਨੇ ਇਕ ਬਿਆਨ ਵਿਚ ਐਲੋਨ ਮਸਕ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਐਲਾਨ ਕਰਦਿਆਂ ਕਿਹਾ, “ਇਹ ਕੇਸ ਕੋਈ ਪ੍ਰਸਿੱਧੀ ਜਾਂ ਪੈਸੇ ਲੈਣ ਲਈ ਨਹੀਂ ਸਗੋਂ ਅਪਣੀ ਆਵਾਜ਼ ਬੁਲੰਦ ਕਰਨ ਲਈ ਸੀ। ਮੈਂ ਆਪਣੇ ਆਪ ਨੂੰ ਸਹੀ ਮਹਿਸੂਸ ਕਰਦਾ ਹਾਂ। ਮੈਂ ਇਹ ਕੇਸ ਆਪਣੇ ਕੰਮ ਦਾ ਬਚਾਅ ਕਰਨ, ਅਪਣੇ ਅਕਸ ‘ਤੇ ਲੱਗੇ ਦਾਗ਼ ਨੂੰ ਸਾਫ਼ ਕਰਨ, ਅਤੇ ਇਕ ਸੁਨੇਹਾ ਦੇਣ ਲਈ ਲਿਆਇਆ ਸੀ… ਮੇਰਾ ਮੰਨਣਾ ਹੈ ਕਿ ਮੈਂ ਇਸ ਨੂੰ ਪੂਰਾ ਕਰ ਲਿਆ ਹੈ, ਮਸਕ ਦਾ ਧਨਵਾਦ, ਜਿਸ ਦੇ ਪਿਛਲੇ ਸਾਲ ਦੇ ਅਪਣੇ ਵਿਵਹਾਰ ਨੇ ਜਾਂਚ ਕਰਨ ਦੀ ਲੋੜ ਨੂੰ ਜ਼ਰੂਰੀ ਸਮਝਿਆ।”
ਰਣਦੀਪ ਹੋਠੀ ਦੇ ਵਕੀਲਾਂ ਵਿਚੋਂ ਇਕ ਡੀ. ਗਿੱਲ ਸਪਰਲੀਨ ਨੇ ਕਿਹਾ, “ਪਿਛਲੇ ਸਾਲ, ਐਲੋਨ ਮਸਕ ਨੇ ਮਸ਼ਹੂਰ ਤੌਰ ‘ਤੇ ਵਾਅਦਾ ਕੀਤਾ ਸੀ ਕਿ ਉਹ ਕਦੇ ਵੀ ‘ਬੇਇਨਸਾਫ਼ੀ ਵਾਲੇ ਕੇਸ ਦਾ ਨਿਪਟਾਰਾ’ ਨਹੀਂ ਕਰੇਗਾ। ਫਿਰ ਵੀ, ਹੁਣ ਉਸ ਨੇ ਹੋਠੀ ਨੂੰ ਇਸ ਮਾਮਲੇ ਦੇ ਨਿਪਟਾਰੇ ਲਈ ਕਿਹਾ ਹੈ। ਅਸੀਂ ਮਸਕ ਵਲੋਂ ਇਸ ਮਾਮਲੇ ‘ਚ ਦੇਰੀ ਨਾਲ ਸਵੀਕਾਰ ਕੀਤੇ ਜਾਣ ਵਾਲੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਕਿ ਇਹ ਕੇਸ ਸਹੀ ਸੀ।”
ਰਣਦੀਪ ਹੋਠੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਬਰਕਲੇ ਦਾ ਸਾਬਕਾ ਵਿਦਿਆਰਥੀ ਹੈ ਅਤੇ ਵਰਤਮਾਨ ਵਿਚ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਦਾ ਵਿਦਿਆਰਥੀ ਹੈ। ਉਹ ਐਲੋਨ ਮਸਕ ਅਤੇ ਟੇਸਲਾ ਦੇ ਆਲੋਚਕ ਹਨ। ਉਨ੍ਹਾਂ ਦੇ ਮਾਪੇ ਫਰੀਮਾਂਟ ਵਿਚ ਰਹਿੰਦੇ ਹਨ, ਜਿਥੇ ਟੇਸਲਾ ਦਾ ਆਪਣਾ ਆਟੋ ਪਲਾਂਟ ਵੀ ਹੈ। ਰਣਦੀਪ ਟਵਿਟਰ ‘ਤੇ ‘‘skabooshka’ ਦੇ ਨਾਂ ਨਾਲ ਸਰਗਰਮ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਬਾਇਓ ਵਿਚ ਲਿਖਿਆ ਹੈ – ਕਾਰਪੋਰੇਟ ਧੋਖਾਧੜੀ ‘ਤੇ ਜਾਂਚ/ਰਿਪੋਰਟਿੰਗ।
ਹੋਠੀ ਇਕ ਗਲੋਬਲ ਸਮੂਹ ਦਾ ਹਿੱਸਾ ਹਨ ਜਿਸ ਨੂੰ ਸਮੂਹਿਕ ਤੌਰ ‘ਤੇ ‘$TSLAQ’ ਵਜੋਂ ਜਾਣਿਆ ਜਾਂਦਾ ਹੈ। ਇਹ ਸਮੂਹ ਟੇਸਲਾ ਦੇ ਸਾਬਕਾ ਕਰਮਚਾਰੀਆਂ, ਹੋਠੀ ਵਰਗੇ ਵਿਦਿਆਰਥੀਆਂ ਅਤੇ ਹੋਰ ਪੇਸ਼ੇਵਰਾਂ ਦਾ ਬਣਿਆ ਹੋਇਆ ਹੈ। ਇਹਨਾਂ ਵਿਚੋਂ ਬਹੁਤ ਸਾਰੇ ਲੋਕ ਅਕਸਰ ਸੋਸ਼ਲ ਮੀਡੀਆ ਅਤੇ ਹੋਰ ਪਲੇਟਫ਼ਾਰਮਾਂ ‘ਤੇ ਐਲੋਨ ਮਸਕ ਅਤੇ ਟੇਸਲਾ ਦੀ ਆਲੋਚਨਾ ਕਰਦੇ ਹਨ।
ਜ਼ਿਕਰਯੋਗ ਹੈ ਕਿ ਦੋ ਘਟਨਾਵਾਂ ਤੋਂ ਬਾਅਦ ਦੋ ਸਾਲ ਪਹਿਲਾਂ ਰਣਦੀਪ ਹੋਠੀ ਮਸਕ ਦੇ ਨਿਸ਼ਾਨੇ ‘ਤੇ ਆਏ ਸਨ। ਫਰਵਰੀ 2019 ਵਿਚ, ਰਣਦੀਪ ਦੀ ਇਕ ਸੁਰੱਖਿਆ ਗਾਰਡ ਨਾਲ ਝੜਪ ਹੋਈ ਸੀ ਜਦੋਂ ਉਹ ਕੈਲੀਫ਼ੋਰਨੀਆ ਵਿਚ ਇਕ ਟੇਸਲਾ ਵਿਕਰੀ ਕੇਂਦਰ ਵਿਚ ਗਿਆ ਸੀ। ਜਦੋਂ ਕਿ ਅਪ੍ਰੈਲ 2019 ਵਿਚ ਇਕ ਹੋਰ ਘਟਨਾ ਵਾਪਰੀ ਸੀ। ਹੋਠੀ ਨੇ ਕਿਹਾ ਕਿ ਉਨ੍ਹਾਂ ਨੇ ਟੇਸਲਾ ਦੀ ਟੈਸਟ ਕਾਰ ਦੀ ਤਸਵੀਰ ਆਨਲਾਈਨ ਪੋਸਟ ਕੀਤੀ ਸੀ। ਮਸਕ ਨੇ ਆਨਲਾਈਨ ਐਡੀਟਰ ਨੂੰ ਮੇਲ ਕਰ ਕੇ ਰਣਦੀਪ ਨੂੰ ਝੂਠਾ ਦਸਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਸਾਡੇ ਸੁਰੱਖਿਆ ਗਾਰਡ ਨੂੰ ਲਗਭਗ ਮਾਰ ਦਿਤਾ ਹੈ। ਦੂਜੇ ਪਾਸੇ ਹੋਠੀ ਦਾ ਕਹਿਣਾ ਹੈ ਕਿ ਮਸਕ ਨੇ ਉਸ ਦੇ ਵਿਰੁੱਧ ਆਨਲਾਈਨ ਨਫ਼ਰਤ ਮੁਹਿੰਮ ਸ਼ੁਰੂ ਕੀਤੀ ਸੀ।
In January 2021, the trial court rejected Musk’s arguments, holding that Hothi “has demonstrated the probability that he can succeed on the merits of his claim” because Musk’s remarks were tantamount to an accusation of crime, and thus legally constituted defamation per se.
Hothi accepted Musk’s settlement offer on April 30, and is expected to request dismissal of the case on May 1, pursuant to the terms of the settlement agreement.