ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਪਤਨੀ ਕਿਰਨਦੀਪ ਕੌਰ ਪਹੁੰਚੀ।
ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ। ਦੱਸ ਦਈਏ ਕਿ ਹੁਣ ਖ਼ਬਰ ਆਈ ਹੈ ਕਿ ਉਸ ਦੀ ਪਤਨੀ ਕਿਰਨਦੀਪ ਕੌਰ ਉਸ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਗਈ ਹੈ।
ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਅੱਜ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਣਗੇ।
ਪੁਲਿਸ ਦੇ ਘੇਰੇ’ਚੋਂ ਬਚ ਕੇ ਨਿਕਲ ਜਾਣ ਵਾਲਾ ਸਟੇਟ ਲਈ ਤਾਂ ਭਗੌੜਾ ਹੋ ਸਕਦਾ ਹੈ ਪਰ ਕਦੇ ਕੌਮ ਲਈ ਭਗੌੜਾ ਨਹੀਂ ਹੁੰਦਾ ਕੌਮ ਲਈ ਭਗੌੜਾ ਉਹ ਹੁੰਦਾ ਹੈ ਜਿਹੜਾ ਕੌਮੀ ਸੰਘਰਸ਼ ਤੋਂ ਭੱਜ ਜਾਵੇ, ਜਿਹੜਾ ਆਪਣੀ ਕੌਮ ਅਤੇ ਖਿੱਤੇ ਦੀ ਸੋਵਰਨਟੀ ਤੋਂ ਮੁੱਕਰ ਜਾਵੇ ਜਿਹੜਾ ਕੌਮ ਨੂੰ ਕੌਮ ਕਹਿਣ ਤੋਂ ਵੀ ਪੈਰ ਖਿੱਚਣ ਲੱਗ ਜਾਵੇ ਜਿਹੜਾ ਆਪਣੀ ਕੌਮ ਦੇ ਭਵਿੱਖ ਨੂੰ ਹੋਰਾਂ ਹੱਥੀਂ ਦੇਣ ਲਈ ਮੰਨ ਜਾਵੇ ਜਿਹੜਾ ਪਾਤਸ਼ਾਹੀ ਛੱਡ ਕੇ ਸਮਾਜ ਸੁਧਾਰਕ ਤੱਕ ਸੀਮਤ ਹੋ ਜਾਵੇ, ਸਾਡੇ ਲਈ ਉਹ ਭਗੌੜਾ ਹੁੰਦਾ ਹੈ ਪੁਲਿਸ ਦਾ ਘੇਰਾ ਤੋੜਨ ਵਾਲੇ ਬਾਗ਼ੀ ਕੌਮਾਂ ਲਈ ਭਗੌੜੇ ਨਹੀੰ, ਸਗੋਂ ਸੂਰਵੀਰ, ਯੋਧੇ, ਜਰਨੈਲ ਹੁੰਦੇ ਹਨ
– ਸਤਵੰਤ ਸਿੰਘ ਗਰੇਵਾਲ