ਗੈਂਗਸਟਰ Tillu Tajpuriya ਦੇ ਕਤਲ ਦੀ ਦਿਲ ਦਹਿਲਾਉਣ ਵਾਲੀ ਸੀਸੀਟੀਵੀ ਫੁਟੇਜ, ਇਸ ਗੈਂਗ ਨੇ ਲਈ ਕਤਲ ਦੀ ਜ਼ਿੰਮੇਦਾਰੀ
ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਤਿਹਾੜ ਜੇਲ੍ਹ ਅੰਦਰ ਕਿਵੇਂ ਮਾਰਿਆ ਗਿਆ, ਇਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ। ਜਿਸ ‘ਚ ਕਤਲ ਦੀ ਸਾਰੀ ਘਟਨਾ ਕੈਦ ਹੋ ਗਈ ਹੈ।
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੰਗਲਵਾਰ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ। ਤਾਜਪੁਰੀਆ ‘ਤੇ ਤੇਜ਼ਧਾਰ ਹਥਿਆਰਾਂ ਨਾਲ 40 ਤੋਂ 50 ਵਾਰ ਹਮਲਾ ਕਰਕੇ ਕਤਲ ਕੀਤਾ ਗਿਆ। ਰੋਹਿਣੀ ਕੋਰਟ ਗੋਲੀ ਕਾਂਡ ਦੇ ਦੋਸ਼ੀ ਟਿੱਲੂ ਤਾਜਪੁਰੀਆ ਨੂੰ ਗੋਗੀ ਗੈਂਗ ਦੇ ਚਾਰ ਮੈਂਬਰਾਂ ਨੇ ਮਾਰ ਦਿੱਤਾ।
Delhi Court Shootout Accused Killed In Jail, Body Had 92 Injury Marks
Tillu Tajpuriya alias Sunil Mann was thrashed with iron rods by gangster Yogesh Tunda and his aides in Tihar prison early this morning.
ਟਿੱਲੂ ਤਾਜਪੁਰੀਆ ਨੂੰ ਜੇਲ੍ਹ ਅੰਦਰ ਕਿਵੇਂ ਮਾਰਿਆ ਗਿਆ, ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਿੰਨ ਕਾਤਲਾਂ ਨੇ ਪਹਿਲਾਂ ਟਿੱਲੂ ਨੂੰ ਚਾਦਰ ਲਟਕਾ ਕੇ ਉੱਪਰੋਂ ਹੇਠਾਂ ਖਿੱਚਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ।
ਗੋਗੀ ਗੈਂਗ ਦੇ ਮੈਂਬਰਾਂ ਯੋਗੇਸ਼ ਉਰਫ ਟੁੰਡਾ (30), ਦੀਪਕ ਉਰਫ ਤੇਤਾਰ (31), ਰਾਜੇਸ਼ (42) ਅਤੇ ਰਿਆਜ਼ ਖਾਨ (39) ਨੇ ਮੰਗਲਵਾਰ ਨੂੰ ਤਿਹਾੜ ਦੇ ਹਾਈ ਸਕਿਓਰਿਟੀ ਸੈੱਲ ‘ਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਤੇਜ਼ਧਾਰ ਚੀਜ਼ਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਪੱਛਮੀ ਜ਼ਿਲ੍ਹੇ ਦੇ ਹਰੀ ਨਗਰ ਥਾਣੇ ਨੇ ਇਸ ਮਾਮਲੇ ਵਿੱਚ ਕਤਲ (302), ਕਤਲ ਦੀ ਕੋਸ਼ਿਸ਼ (307) ਵਰਗੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਪੱਛਮੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਅਨੁਸਾਰ ਚਾਰਾਂ ਦੋਸ਼ੀਆਂ ਨੂੰ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ।