Video: ‘ਪਰਿਣੀਤੀ ਭਾਬੀ ਜ਼ਿੰਦਾਬਾਦ’ ਨਾਲ ਗੂੰਜਿਆ ਮੋਹਾਲੀ ਸਟੇਡੀਅਮ, ਰਾਘਵ ਚੱਢਾ ਨਾਲ IPL ਮੈਚ ਦੇਖਣ ਪਹੁੰਚੀ ਪਰਿਣੀਤੀ ਚੋਪੜਾ

Parineeti Chopra-Raghav Chadha: ਬਾਲੀਵੁੱਡ ਗਲਿਆਰਿਆਂ ‘ਚ ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸਿਆਸੀ ਜਗਤ ਨਾਲ ਜੁੜੇ ਰਾਘਵ ਚੱਡਾ ਇਸ ਸਮੇਂ ਸੁਰਖੀਆਂ ‘ਚ ਬਣੇ ਹੋਏ ਹਨ। ਜਿਥੇ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਦੋਵੇਂ 13 ਮਈ ਨੂੰ ਨਵੀਂ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ ਉਥੇ ਹੀ ਪਰਿਣੀਤੀ ‘ਤੇ ਰਾਘਵ ਮੋਹਾਲੀ ‘ਚ ਇਕੱਠੇ ਕ੍ਰਿਕਟ ਮੈਚ ਦਾ ਆਨੰਦ ਲੈਂਦੇ ਨਜ਼ਰ ਆਏ।

ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੋਵਾਂ ਨੂੰ ਇਕੱਠੇ ਦੇਖ ਕੇ ਮੋਹਾਲੀ ਸਟੇਡੀਅਮ ‘ਚ ਪਰਿਣੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲੱਗੇ। ਵੀਡੀਓ ‘ਚ ਪਰਿਣੀਤੀ ਪ੍ਰਸ਼ੰਸਕਾਂ ਨੂੰ ਹੱਥ ਦਿਖਾਉਂਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਫ਼ੈਨਜ ਨੇ ‘ਪਰਿਣੀਤੀ ਭਾਬੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਉਨ੍ਹਾਂ ਦੇ ਨਾਲ ਰਾਘਵ ਚੱਢਾ ਦੀ ਮਾਂ ਵੀ ਮੈਚ ਦੇਖਣ ਪਹੁੰਚੀ ਸੀ। ਦੋਵੇਂ ਦੀਆਂ ਵੀਡੀਓਜ਼ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਦੋਵਾਂ ਦੀ ਮੰਗਣੀ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਦੋਵੇਂ 13 ਮਈ ਨੂੰ ਮੰਗਣੀ ਕਰਨ ਜਾ ਰਹੇ ਹਨ। ਲੋਕ ਸੋਸ਼ਲ ਮੀਡੀਆ ‘ਤੇ ਦਾਅਵਾ ਕਰ ਰਹੇ ਹਨ ਕਿ ਪਰਿਣੀਤੀ ‘ਆਪ’ ਸੰਸਦ ਰਾਘਵ ਚੱਢਾ ਨਾਲ ਜਲਦ ਹੀ ਵਿਆਹ ਕਰ ਸਕਦੀ ਹੈ।

ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਨੇ ਆਪਣੇ ਰਿਸ਼ਤੇ ਵਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ। ਪਰ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰਾਘਵ ਅਤੇ ਪਰਿਣੀਤੀ ਨੂੰ ਟਵਿੱਟਰ ‘ਤੇ ਵਧਾਈ ਦਿੱਤੀ ਸੀ। ਦੂਜੇ ਪਾਸੇ ਹਾਰਡੀ ਸੰਧੂ ਨੇ ਡੀਐਨਏ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਇਹ ਕਨਫਰਮ ਹੋ ਗਿਆ ਸੀ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।