ਜਰਨਲ ਪਰਮਜੀਤ ਸਿੰਘ ਪੰਜਵੜ੍ਹ ਨੂੰ ਸ਼ਹੀਦ ਕਿਸ ਨੇ ਕੀਤਾ?
ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨਲ ਭਾਈ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਸ਼ਹਿਰ ਵਿਚ ਹੋਈ ਸ਼ਹਾਦਤ ਉਪਰੰਤ ਖਾਲਸਾ ਪੰਥ ਸਦਮੇ ਵਿੱਚੋ ਲੰਘ ਰਿਹਾ ਹੈ…. ਪੰਥ ਨੂੰ ਜਲਦਬਾਜ਼ੀ ਵਿਚ ਇਹ ਦੋਸ਼ ਇਕੱਲਾ ਭਾਰਤੀ ਏਜੇਂਸੀਆਂ ਤੇ ਹੀ ਨਹੀਂ ਮੜ੍ਹ ਦੇਣਾ ਚਾਹੀਦਾ… ਇਸ ਤਰਾਂ ਪਹਿਲੀ ਵਾਰੀ ਨਹੀਂ, ਸਗੋਂ ਤੀਜੀ ਵਾਰੀ ਹੋਇਆ ਹੈ……ਇਸ ਤੋਂ ਪਹਿਲਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨਲ ਡਾਕਟਰ ਪ੍ਰੀਤਮ ਸਿੰਘ ਸੇਖੋਂ ਨੂੰ ਪਾਕਿਸਤਾਨ ਵਿਚ ਸ਼ੱਕੀ ਹਲਾਤਾਂ ਵਿਚ ਸ਼ਹੀਦ ਕੀਤਾ ਗਿਆ…. ਇਸ ਉਪਰੰਤ ਇਸੇ ਜਥੇਬੰਦੀ ਦੇ ਅਗਲੇ ਮੁਖੀ ਭਾਈ ਹਰਮੀਤ ਸਿੰਘ PhD ਨੂੰ ਲਾਹੌਰ ਨੇੜੇ ਸ਼ਹੀਦ ਕੀਤਾ ਗਿਆ….ਮਾਮਲਾ ਕਾਫੀ ਗੁੰਝਲਦਾਰ ਹੈ…….. ਇਸ ਸਾਰੇ ਵਰਤਾਰੇ ਨੂੰ ਸਮਝਣ ਲਈ, ਕੁਝ ਸਾਲ ਪਿੱਛੇ ਝਾਤ ਮਾਰਨੀ ਜਰੂਰੀ ਹੈ:
1. ਲਾਹੌਰ ਦੀ ਮਿੱਟੀ ਨੇ ਸਿੱਖਾਂ ਦਾ ਬਹੁਤ ਖ਼ੂਨ ਪੀਤਾ ਹੈ. ਠੀਕ 300 ਸਾਲ ਪਹਿਲਾਂ ਏਸੇ ਸ਼ਹਿਰ ਦੇ ਨਖ਼ਾਸ ਚੌਂਕ ਵਿਚ ਹਜ਼ਾਰਾਂ ਸਿੰਘ, ਸਿੰਘਣੀਆਂ, ਅਤੇ ਭੁਜੰਗੀਆਂ ਨੂੰ ਸ਼ਹੀਦ ਕੀਤਾ ਗਿਆ….. ਜੇ 150 ਸਾਲ ਹੋਰ ਪਿੱਛੇ ਜਾਈਏ ਤਾਂ ਗੁਰੂ ਅਰਜਨ ਸਾਹਿਬ ਨੂੰ ਵੀ ਇਸ ਸ਼ਹਿਰ ਦੇ ਕਿਲ੍ਹੇ ਕੋਲ ਸ਼ਹੀਦ ਕੀਤਾ ਸੀ … …. ਅਠਾਰਵੀਂ ਸਦੀ ਵਿੱਚ ਲਾਹੌਰ ਦੇ ਹਾਕਮਾਂ ਵਲੋਂ ਸਿੱਖਾਂ ਦੀ 70 ਸਾਲ ਚੱਲੀ ਨਸਲਕੁਸ਼ੀ ਵਿੱਚ ਮੁਗ਼ਲ/ਪਠਾਣਾਂ ਦਾ ਭਾਈਵਾਲ ਬ੍ਰਾਹਮਣ/ਬਾਣੀਆਂ(ਚੰਦੂ, ਲੱਖਪਤ/ਜਸਪਤ ਰਾਏ ਆਦਿ) ਵੀ ਰਿਹਾ ਹੈ ….. ਇਹਨਾਂ ਦੀ ਇਹ ਭਾਈਵਾਲੀ ਸਾਨੂੰ ਕਦੇ ਵੀ ਭੁੱਲਣੀ ਨਹੀਂ ਚਾਹੀਦੀ … ਇਹ ਭਾਈਵਾਲੀ 1984 ਤੋਂ ਬਾਅਦ ਵੀ ਦੇਖਣ ਨੂੰ ਮਿੱਲੀ —-
2. ਜਿੱਥੇ 1984 ਤੋਂ ਬਾਅਦ ਭਾਰਤ ਤੇ ਦਬਾਅ ਬਣਾਉਣ ਲਈ ਪਾਕਿਸਤਾਨ ਨੇ ਵਕਤੀ ਤੌਰ ਤੇ ਸਿੱਖਾਂ ਨੂੰ ਸ਼ਰਨ ਦਿੱਤੀ ਓਥੇ ਹੀ ਪਾਕਿਸਤਾਨ ਨੇ ਭਾਰਤ ਨਾਲ ਸੌਦੇਬਾਜ਼ੀ ਵੀ ਜ਼ਾਰੀ ਰੱਖੀ ….. ਸੰਨ 1988 ਵੇਲੇ ਪਾਕਿਸਤਾਨੀ ਤਾਨਾਸ਼ਾਹ ਜਰਨਲ ਜ਼ਿਆ ਨੇ ISI ਦੇ ਮੁੱਖੀ ਹਾਮਿਦ ਗੁਲ ਨੂੰ ਭਾਰਤ ਤੋਂ ਆਪਣੀਆਂ ਸਰਹੱਦਾਂ ਸੁਰੱਖਿਅਤ ਕਰਨ ਲਈ ਹੋ ਰਹੇ ਫ਼ੌਜੀ ਖ਼ਰਚੇ ਘਟਾਉਣ ਲਈ ਕਿਹਾ ……ਹਾਮਿਦ ਗ਼ੁਲ ਨੇ ਜੋਰਡਨ ਦੇਸ਼ ਦੇ ਸ਼ਹਿਜ਼ਾਦੇ ਹਸਨ ਨੂੰ ਭਾਰਤੀ ਏਜੈਂਸੀ ( R&AW) ਦੇ ਮੁੱਖੀ ਏ.ਕੇ ਵਰਮਾ ਨਾਲ ਗੱਲਬਾਤ ਦੀ ਵਿਚੋਲਗੀ ਕਰਨ ਲਈ ਬੇਨਤੀ ਕੀਤੀ …….. ਇਸ ਮੁਲਾਕਾਤ ਵਿਚ ਦੋਨਾਂ ਮੁਖੀਆਂ ਨੇ ਫ਼ੌਜਾਂ ਨੂੰ ਪਿੱਛੇ ਹਟਾਉਣ ਦੀ ਯੋਜਨਾ ਬਾਰੇ ਗੱਲਬਾਤ ਸ਼ੁਰੂ ਕੀਤੀ …… ਇਸ ਦੇ ਨਾਲ ਪਾਕਿਸਤਾਨ ਵਲੋਂ ਭਾਰਤ ਵਿਚ ਚੱਲ ਰਹੇ ਖਾੜਕੂਵਾਦ ਨੂੰ ਰੋਕਣ ਦੀ ਪੇਸ਼ਕਸ਼ ਕੀਤੀ …… ਇਸ ਬੈਠਕ ਦੌਰਾਨ ਹਾਮਿਦ ਗੁਲ ਨੇ ਭਾਰਤ ਦਾ ਭਰੋਸਾ ਜਿੱਤਣ ਲਈ 1984 ਦੇ ਦਰਬਾਰ ਸਾਹਿਬ ਹਮਲੇ ਵਕਤ ਭਾਰਤੀ ਫ਼ੌਜ ਵਿੱਚੋਂ ਬਗਵਾਤ ਕਰਕੇ ਪਾਕਿਸਤਾਨ ਪਹੁੰਚੇ ਸਿੱਖ ਫ਼ੌਜੀਆਂ ਨੂੰ ਵਾਪਿਸ ਭੇਜਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਭਾਰਤ ਨੇ ਸਵੀਕਾਰ ਕੀਤਾ।( ਹੇਠਾਂ ਦੇਖੋ ਸਰੋਤ: 1). ਭਾਰਤੀ ਖ਼ੁਫ਼ੀਆ ਅਧਿਕਾਰੀ ਬੀ ਰਮਨ ਅਤੇ ਕੇਂਦਰੀ ਸਕੱਤਰ ਵਾਪਾਲਾ ਬਾਲਾਚੰਦਰਨ ਨੇ ਪਾਕਿਸਤਾਨ ਵਲੋਂ ਸਿੱਖ ਫੌਜੀ ਵਾਪਿਸ ਮੋੜਨ ਦੀ ਪੁਸ਼ਟੀ ਕੀਤੀ (ਦੇਖੋ ਸਰੋਤ: 2 ਅਤੇ 3).
3. ਸੰਨ 1988 ਵਿੱਚ ਹੀ ਦੋਨੋ ਖ਼ੁਫ਼ੀਆ ਮੁਖੀਆਂ ਦੀ ਦੂਜੀ ਮੁਲਾਕਾਤ ਜਨੇਵਾ ਸਵਿਟਜ਼ਰਲੈਂਡ ਵਿਖੇ ਹੋਈ…….. ਜਿਸਦੀ ਗਵਾਹੀ ISI ਦੇ ਅਫ਼ਸਰ ਮੁਹਮੰਦ ਅਮੀਰ ਨੇ 11 ਸਤੰਬਰ 2015 ਦੀ ਅਖਬਾਰ Daily Ummat ਵਿੱਚ ਦਿੱਤੀ ……ਮੁਹੰਮਦ ਅਮੀਰ ਲਿਖਦਾ ਹੈ ਕਿ “ਅਸੀਂ ਭਾਰਤੀ ਮੁਖੀ ਨੂੰ ਕਿਹਾ ਕੇ ਜੋ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ, ਇਹ ਸਾਡੇ ਖ਼ੁਫ਼ੀਆ ਅਦਾਰੇ (ISI ) ਦੀ ਮਰਿਯਾਦਾ ਦੇ ਖਿਲਾਫ ਹੈ” ਅਤੇ ਅਗਿਓਂ ਭਾਰਤੀ ਮੁਖੀ ਨੇ ਕਿਹਾ ਕਿ “ਤੁਸੀਂ ਸਾਨੂੰ ਇਕ ਗਰੁੱਪ(network) ਬਾਰੇ ਦੱਸੋ , ਅਸੀਂ ਤੁਹਾਨੂੰ ਪਾਕਿਸਤਾਨ ਵਿੱਚ ਕੰਮ ਕਰ ਰਹੇ ਭਾਰਤ ਦੇ ਸਾਰੇ ਗਰੁੱਪਾਂ(networks) ਬਾਰੇ ਦੱਸ ਦੇਵਾਂਗੇ” ਇਥੇ ਨੋਟ ਕਰਨ ਵਾਲੀ ਗੱਲ ਹੈ ਸਾਨੂੰ ਮੁਹੰਮਦ ਅਮੀਰ ਦਾ ਉਰਦੂ ਵਿਚ ਛਪਿਆ ਅਸਲੀ ਲੇਖ ਨਹੀਂ ਮਿਲਿਆ। ਸਾਨੂੰ ਭਾਰਤ ਵਸਦੇ ਬੀ.ਬੀ.ਸੀ. ਦੇ ਸਾਬਕਾ ਪੱਤਰਕਾਰ ਤੁਫ਼ੈਲ ਅਹਿਮਦ ਵਲੋਂ ਅਮੀਰ ਵਾਲੇ ਲੇਖ ਦਾ ਉਰਦੂ ਤੋਂ ਅੰਗਰੇਜ਼ੀ ਕੀਤਾ ਕੁਛ ਹਿੱਸਾ ਹੀ ਮਿਲਿਆ. (ਦੇਖੋ ਸਰੋਤ: 4)
4. ਉਪਰਲੇ 4 ਸਰੋਤ ਭਾਰਤੀ ਹਨ. ਹੁਣ ਆਪਾਂ ਪਾਕਿਸਤਾਨੀ ਅਤੇ ਹੋਰ ਸਰੋਤਾ ਦੀ ਗੱਲ ਕਰਾਂਗੇ ….. ਭਾਰਤ ਪਾਕਿਸਤਾਨ ਦੀਆਂ 2 ਮੁਲਾਕਾਤਾਂ ਤੋਂ ਬਾਅਦ , ਪਾਕਿਸਤਾਨੀ ਤਾਨਾਸ਼ਾਹ ਜ਼ਿਆ 1988 ਵਿੱਚ ਜਹਾਜ਼ ਹਾਦਸੇ ਵਿਚ ਮਾਰਿਆ ਜਾਂਦਾ ਹੈ …… ਰਾਜੀਵ ਨੇ ਨਿਊ ਯਾਰਕ ਟਾਈਮਜ਼ ਦੀ ਪੱਤਰਕਾਰ Barbara Crosette ਨੂੰ ਮਈ 21, 1991 ਵਾਲੇ ਦਿਨ, ਆਪਣੀ ਮੌਤ ਤੋਂ ਪਹਿਲੇ ਅਖੀਰੀ ਇੰਟਰਵਿਊ ਵਿਚ ਕਿਹਾ ਸੀ ਕਿ “ਸਾਡੀ ਲਗਭਗ ਕਸ਼ਮੀਰ ਤੇ (ਪਾਕਿਸਤਾਨ ਨਾਲ) ਸਹਿਮਤੀ ਬਣ ਚੁੱਕੀ ਸੀ ਪਰ ਉਹ (ਜ਼ਿਆ) ਮਾਰਿਆ ਗਿਆ” (ਦੇਖੋ ਸਰੋਤ 5). ਰਾਜੀਵ ਇਹ ਗੱਲ ਜ਼ਿਆ ਬਾਰੇ ਕਹਿਣ ਤੋਂ ਕੁਝ ਮਿੰਟ ਬਾਅਦ ਖੁਦ ਵੀ ਮਾਰਿਆ ਗਿਆ.
5. ਜ਼ਿਆ ਦੇ ਮਰਨ ਮਗਰੋਂ 1988 ਵਿੱਚ ਹੀ ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣਦੀ ਹੈ ……. ਜਿੱਥੇ ਭਾਰਤ ਤੇ ਦਬਾਅ ਜਾਰੀ ਰੱਖਣ ਲਈ ਪਾਕਿਸਤਾਨ ਨੇ ਸਿੱਖਾਂ ਨੂੰ ਸ਼ਰਨ ਦੇ ਰੱਖੀ ਸੀ , ਉਥੇ ਹੀ ਭਾਰਤ ਨਾਲ ਵੀ ਗੱਲ ਬਾਤ ਚਲਦੀ ਰੱਖੀ ……. ਦਸੰਬਰ 1988 ਵਿਚ ਬੇਨਜ਼ੀਰ ਭੁੱਟੋ ਨੂੰ SAARC ਮਿਲਣੀ ਦੌਰਾਨ ਰਾਜੀਵ ਗਾਂਧੀ ਇਸਲਾਮਾਬਾਦ ਵਿਚ ਮਿਲਦਾ ਹੈ …… ਇਸ ਤੋਂ ਕੁਝ ਸਮੇਂ ਬਾਅਦ ਬੇਨਜ਼ੀਰ ਦੇ ਕਾਨੂੰਨ ਮੰਤਰੀ Atzaz Ahsan ਵਲੋਂ ਭਾਰਤ ਨੂੰ ਪਾਕਿਸਤਾਨ ਵਿਚਲੇ ਸਿੰਘਾਂ ਦੀ ਸੂਚੀ ਦਿੱਤੀ ਜਾਂਦੀ ਹੈ …… ਜਦ ਇਹ ਸਿੰਘ ਭਾਰਤ ਵਾਪਿਸ ਵਿੱਚ ਜਾਂਦੇ ਸਨ ਓਹਨਾ ਨੂੰ ਜਲਦੀ ਹੀ ਸ਼ਹੀਦ ਕਰ ਦਿੱਤਾ ਜਾਂਦਾ ਸੀ ……. ਬੇਨਜ਼ੀਰ ਇਸ ਗੱਲ ਨੂੰ ਖੁਦ ਸੰਨ 2007 ਵਿੱਚ Outlook Magazine ਨਾਲ ਕੀਤੀ ਗੱਲਬਾਤ ਵਿੱਚ ਕਬੂਲਦੀ ਹੋਈ ਕਹਿੰਦੀ ਹੈ ਕਿ ” ਕੀ ਕਿਸੇ ਨੂੰ ਉਹ ਵਕਤ ਭੁਲਿਆ ਹੈ ਜਾਂ ਕੀ ਲੋਕਾਂ ਦੀ ਯਾਦਾਸ਼ਤ ਇੰਨੀ ਘੱਟ ਹੈ ਕੇ ਕਿਸੇ ਨੂੰ ਉਹ ਔਖੇ ਵੇਲੇ ਦਾ ਯਾਦ ਨਹੀਂ ਜਦ 20 ਸਾਲ ਪਹਿਲੇ ਭਾਰਤ ਵਿਚ ਸਿੱਖ ਖਾੜਕੂਵਾਦ ਚਲ ਰਿਹਾ ਸੀ? ਭਾਰਤ ਵਿਚ ਪੂਰਾ ਖਿਲਾਰਾ ਪਿਆ ਸੀ……. ਕੀ ਕਿਸੇ ਨੂੰ ਯਾਦ ਹੈ ਕੇ ਮੈਂ ਰਜੀਵ ਨਾਲ਼ ਕੀਤੇ ਆਪਣੇ ਵਾਅਦੇ ਤੇ ਕਾਇਮ ਰਹੀ ਜਦ ਓਹਨੇ ਮੇਰੇ ਕੋਲੋਂ ਸਿੱਖਾਂ ਨੂੰ ਠੱਲ ਪਾਉਣ ਲਈ ਮਦਦ ਮੰਗੀ? ਕੀ ਭਾਰਤ ਦਸੰਬਰ 1988 ਨੂੰ ਭੁੱਲ ਚੁੱਕਿਆ ਹੈ? ਕੀ ਉਹ ਉਸ ਮੁਲਾਕਾਤ ਦੇ ਸਿੱਟੇ ਭੁੱਲ ਚੁੱਕੇ ਹਨ ਜਿਸ ਕਾਰਨ ਸਿੱਖ ਖੜਕੂਵਾਸ ਨੂੰ ਠੱਲ ਪਈ ਸੀ?” (ਦੇਖੋ: ਸਰੋਤ 6)
ਜਰਨਲ ਪਰਮਜੀਤ ਸਿੰਘ ਦੀ ਸ਼ਹਾਦਤ ਬੇਨਜ਼ੀਰ ਦੇ ਮੁੰਡੇ ਅਤੇ ਪਾਕਿਸਤਾਨੀ ਵਜ਼ੀਰ ਬਿਲਾਵਲ ਭੁੱਟੋ ਦੇ ਭਾਰਤੀ ਦੌਰੇ ਤੋਂ 1-2 ਦਿਨ ਬਾਅਦ ਹੁੰਦੀ ਹੈ…….1984 ਤੋਂ ਲੈ ਕੇ ਅੱਜ ਤਕ ਇੱਕੋ ਹੀ ਪਾਕਿਸਤਾਨੀ ਅਦਾਰਾ ਹੈ ਜਿਸ ਨੇ ਇਸ ਮੁਲਖ ਨੂੰ ਲਗਾਤਾਰਤਾ ਨਾਲ ਚਲਾਇਆ ਹੈ, ਇਸ ਅਦਾਰੇ ਨੂੰ Inter-Services Intelligence ਕਹਿੰਦੇ ਹਨ. …..ਪਾਕਿਸਤਾਨ ਵਿੱਚ ਸਿੱਖਾਂ ਦੇ ਖ਼ੂਨ ਦੀ ਹੋਲੀ ISI ਦੀ ਮਰਜ਼ੀ ਤੋਂ ਬਿਨਾ ਖੇਡਣੀ ਅਸੰਭਵ ਹੈ. ਇਕ ਵਾਰੀ ਨਹੀਂ, ਦੋ ਵਾਰੀ ਨਹੀਂ, ਇਸ ਤਰਾਂ ਤਿੰਨ ਵਾਰੀ ਹੋਇਆ ਹੈ…….
ਜਿੱਥੇ ਭਾਰਤ ਪਾਕਿਸਤਾਨ ਦੀ ਇਕ ਪੱਧਰ ਤੇ ਲਾਗ-ਡਾਟ ਚਲਦੀ ਹੈ ਉਸ ਦੇ ਨਾਲ ਹੀ ਦੋਨਾਂ ਮੁਲਖਾ ਦੇ ਖ਼ੁਫ਼ੀਆ ਅਦਾਰਿਆਂ ਵਿਚਕਾਰ ਇਹ ਸਹਿਮਤੀ ਬਣੀ ਹੋਈ ਹੈ ਕਿ ਜੇ ਦੂਸਰੇ ਦਾ ਮੁਲਖ ਟੁੱਟਦਾ ਹੈ ਤਾਂ ਇਸ ਦਾ ਨੁਕਸਾਨ ਦੋਨਾਂ ਦੇਸ਼ਾਂ ਨੂੰ ਹੀ ਹੋਵੇਗਾ ….. ਉਦਾਹਰਣ ਵਜੋਂ ਜੇ ਪਾਕਿਸਤਾਨ ਵਿਚ ਭੁੱਖਮਰੀ ਕਾਰਨ ਸਾਰੇ ਪਾਕਿਸਤਾਨੀ ਪੰਜਾਬ ਦੇ ਲੋਕ ਭਾਰਤ ਵੱਲ ਨੂੰ ਤੁਰ ਪੈਣ ਤੇ ਕੀ ਬਾਰਡਰ ਤੇ ਲੱਗੀ ਤਾਰ ਓਹਨਾ ਨੂੰ ਰੋਕ ਸਕੇਗੀ? ਕੀ ਭਾਰਤ ਦਾ ਚੜ੍ਹਦੇ ਪੰਜਾਬ ਤੇ ਕਾਬੂ ਰਹਿ ਸਕੇਗਾ? ਦੂਜੇ ਪਾਸੇ ਜੇ ਭਾਰਤੀ ਕਬਜ਼ੇ ਵਾਲਾ ਪੰਜਾਬ ਵੱਖ ਹੋ ਜਾਂਦਾ ਹੈ ਤਾਂ ਕੀ ਖ਼ਾਲਿਸਤਾਨ ਪਾਕਿਸਤਾਨੀ ਪੰਜਾਬ ਤੇ ਵੀ ਕਬਜ਼ਾ ਨਹੀਂ ਕਰੇਗਾ ? ਖਾਲਿਸਤਾਨ ਦੇ ਪਾਕਿਸਤਾਨੀ ਪੰਜਾਬ ਤੇ ਪੈਣ ਵਾਲੇ ਅਸਰਾਂ ਦਾ ਸ਼ਾਇਦ ਸਿੱਖਾਂ ਨੇ ਕਦੀ ਨਾ ਸੋਚਿਆ ਹੋਵੇ ਪਰ ਪਾਕਿਸਤਾਨ ਦੀ ISI ਅਤੇ ਭਾਰਤ ਦੀ R&AW ਨੂੰ ਖਾਲਿਸਤਾਨ ਦੀ ਸਥਾਪਤੀ ਨਾਲ ਓਹਨਾ ਦੇ ਮੁਫਾਦਾਂ ਦੇ ਹੋਣ ਵਾਲੇ ਨੁਕਸਾਨ ਬਾਰੇ ਪੂਰਾ ਚਾਨਣ ਹੈ.
ਜਰਨਲ ਡਾਕਟਰ ਪ੍ਰੀਤਮ ਸਿੰਘ ਸੇਖੋਂ, ਭਾਈ ਹਰਮੀਤ ਸਿੰਘ PhD ਅਤੇ, ਜਰਨਲ ਪਰਮਜੀਤ ਸਿੰਘ ਪੰਜਵੜ ਦੀਆਂ ਸ਼ਹਾਦਤਾਂ ਪਿੱਛੇ ਜਿੱਥੇ ਭਾਰਤੀ ਖ਼ੁਫ਼ੀਆ ਅਦਾਰਿਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਓਥੇ ਇਹ ਵੀ ਚਿੱਟੇ ਦਿਨ ਵਾਂਗ ਸਪਸ਼ਟ ਹੈ ਕੇ ਪਾਕਿਸਤਾਨੀ ISI ਦੇ ਹੱਥ ਵੀ ਇਹਨਾਂ ਸਿੰਘਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ….. ਪਾਕਿਸਤਾਨੀ ਅਦਾਰੇ ਦੋਹਰੀ ਖੇਡ (Double game) ਦੇ ਉਸਤਾਦ ਹਨ…… ਜਿੱਥੇ ਓਹਨਾ ਨੇ ਇਕ ਪਾਸੇ ਅਮਰੀਕਾ ਵਰਗੀ Super Power ਨਾਲ ਤਾਲੀਬਾਨ ਖਿਲਾਫ ਸੰਧੀ ਕੀਤੀ ਉਥੇ ਨਾਲ ਨਾਲ ਓਸਾਮਾ ਬਿਨ ਲਾਦੇਨ ਨੂੰ ਆਪਣੀ ਫ਼ੌਜੀ ਛਾਉਣੀ ਕੋਲ ਲੁਕਾ ਕੇ ਰੱਖਿਆ ….. ਜਦ ਦੁਨੀਆ ਦੇ ਤਕੜੇ ਰਿਪੋਰਟਰ Mehdi Hassan ਨੇ ISI ਦੇ ਸਾਬਕਾ ਮੁਖੀ ਆਸਦ ਦੁਰਾਨੀ ਨੂੰ ਇਸ ਬਾਰੇ ਪੁੱਛਿਆ ਤੇ ਉਸ ਦਾ ਜਵਾਬ ਸੀ “ਜੇ ਸਰਕਸ ਵਿਚ ਕੰਮ ਕਰਨਾ ਹੈ ਤੇ ਦੋ ਘੋੜਿਆਂ ਦੀ ਸਵਾਰੀ ਆਉਣਾ ਲਾਜ਼ਮੀ ਹੈ” ਅਤੇ ” ਉਸਾਮਾ ਤਾਂ ਸਾਡੀ ਇਨਸ਼ੋਰੈਂਸ ਪਾਲਿਸੀ ਸੀ” (ਦੇਖੋ: ਸਰੋਤ 7)
ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਰੂਹਾਨੀਅਤ(spiritual) ਅਤੇ ਬੋਧਿਕ(intellectual) ਤੌਰ ਤੇ ਪੂਰੀ ਤਰਾਂ ਕੰਗਾਲ ਹੋ ਚੁੱਕਾ ਹੈ…… ਨਤੀਜੇ ਵਜੋਂ ਅਸੀਂ ਭਾਰਤ/ਪਾਕਿਸਤਾਨ ਦੀ ਖੇਡ ਵਿਚ ਬੁਰੀ ਤਰਾਂ ਪੀਸੇ ਜਾ ਰਹੇ ਹਾਂ……
ਰੂਹਾਨੀਅਤ ਅਤੇ ਬੋਧਿਕ ਅਮੀਰੀ ਤੋਂ ਬਿਨਾ ਸਾਡਾ ਘਰ ਖਾਲਿਸਤਾਨ ਸਥਾਪਿਤ ਨਹੀਂ ਹੋਣਾ ….. ਕਿਰਪਾ ਕਰ ਕੇ ਆਪ ਅਤੇ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ਼ ਦੁਨੀਆ ਦੀ ਆਹਲਾ ਦਰਜੇ ਦੀ ਪੜ੍ਹਾਈ ਕਰਵਾਓ ਤਾਂ ਜੋ ਅਸੀਂ ਆਪਣੇ ਮੁਫਾਦਾਂ ਅਤੇ ਕੌਮੀ ਹੀਰਿਆਂ ਦੀ ਸੁਰੱਖਿਆ ਕਰ ਸਕਣ ਦੇ ਸਮਰੱਥ ਹੋਈਏ।
ਸਰੋਤ:
1. ਸਾਬਕਾ R&AW ਮੁਖੀ ਏ.ਕੇ ਵਰਮਾ ਦੀ ਲਿਖਤ: https://www.thehindu.com/opinion/op-ed/comment-article-on-indiapakistan-bilateral-ties-when-hamid-gul-offered-india-peace/article7587371.ece
2. ਭਾਰਤ ਕੇਂਦਰੀ ਸਕੱਤਰ ਦੀ ਲਿਖਤ https://www.tribuneindia.com/news/archive/comment/netanyahu-way-or-helsinki-749437
3. ਭਾਰਤੀ ਖ਼ੁਫ਼ੀਆ ਅਧਿਕਾਰੀ ਬੀ ਰਮਨ ਦੀ ਲਿਖਤ http://www.indiandefencereview.com/news/pakistans-duplicity/2/
4. ਮੁਹੰਮਦ ਅਮੀਰ ਦੀ ਲਿਖਤ ਦੇ ਕੁਛ ਵੇਰਵੇ: https://indiafacts.org/did-hamid-gul-really-offer-india-peace/
5. ਨਿਊਯਾਰਕ ਟਾਇਮਜ਼ ਵਿੱਚ ਛਪੀ ਰਜੀਵ ਦੀ ਆਖ਼ਰੀ ਇੰਟਰਵਿਊ: https://www.nytimes.com/1991/05/22/world/assassination-in-india-a-blast-and-then-the-wailing-started.html
6. ਬੇਨਜ਼ੀਰ ਦੇ ਸਿੱਖ ਖਾੜਕੂਵਾਦ ਖ਼ਿਲਾਫ਼ ਬਿਆਨ: https://www.outlookindia.com/magazine/story/i-kept-my-word-rajiv-didnt/236386
7. ਆਸਦ ਦੁਰਾਨੀ ਦੀ ਪੂਰੀ ਇੰਟਰਵਿਊ: https://youtu.be/Z__lyS-wI7c
ਜਪ ਸਿੰਘ