ਸੜਕ ਹਾਦਸੇ ਚ ਤਿੰਨ ਪੰਜਾਬੀ ਨੌਜਵਾਨਾ ਦੀ ਮੌਤ

170

ਅਰਥਰ,ਉਨਟਾਰੀਓ : ਲੰਘੇ ਕੱਲ ਹਾਈਵੇ 6 ਲਾਗੇ ਅਰਥਰ ਵਿਖੇ ਵੈਲਿੰਗਟਨ ਰੋਡ ਉਪਰ ਹੋਏ ਭਿਆਨਕ ਵੈਨ ਅਤੇ ਟਰੱਕ ਹਾਦਸੇ ਚ ਤਿੰਨ ਪੰਜਾਬੀ ਨੌਜਵਾਨਾ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਮਰਨ ਵਾਲਿਆ ਦੀ ਪਛਾਣ ਮੋਨੋ ਵਾਸੀ ਗੁਰਿੰਦਰਪਾਲ ਲਿੱਧੜ(31),ਬ੍ਰੈਂਟਫੋਰਡ ਵਾਸੀ ਸਨੀ ਖੁਰਾਨਾ (24) ਅਤੇ ਬੈਰੀ ਵਾਸੀ ਕਰਨਪ੍ਰੀਤ ਗਿੱਲ(22) ਵਜੋ ਹੋਈ ਹੈ। ਇਸ ਹਾਦਸੇ ਚ ਟਰੱਕ ਡਰਾਈਵਰ ਵੀ ਸਖਤ ਫਟੜ ਹੋਇਆ ਹੈ ਜਿਸਨੂ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਚ ਦੋ ਜਣਿਆ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ ਅਤੇ ਇੱਕ ਜਣੇ ਨੇ ਹਸਪਤਾਲ ਚ ਦਮ ਤੋੜ ਦਿੱਤਾ ਹੈ। ਮ੍ਰਿਤਕਾ ਚੋ ਇੱਕ ਕਰਨਪ੍ਰੀਤ ਗਿੱਲ ਪੰਜਾਬ ਦੇ ਫਰੀਦਕੋਟ ਨਾਲ ਸਬੰਧਤ ਪਿੰਡ ਸ਼ਿਮਰੇਵਾਲਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਕੁਲਤਰਨ ਸਿੰਘ ਪਧਿਆਣਾ

140.75 ਕਿਲੋ ਸ਼ਕੀ ਕੋਕੀਨ ਨਾਲ ਕੈਨੇਡੀਅਨ ਟਰੱਕਰ ਡੀਟ੍ਰਾਯ੍ਟ ਬਾਰਡਰ ਤੋਂ ਗ੍ਰਿਫਤਾਰ
ਡੀਟ੍ਰਾਯ੍ਟ, ਮਿਸ਼ੀਗਨ (Detroit,Michigan ): ਕੈਨੇਡਾ-ਅਮਰੀਕਾ ਦੇ ਸਾਰਿਆਂ ਤੋ ਵੱਧ ਵਿਅਸਤ ਡੀਟ੍ਰਾਯ੍ਟ-ਵਿੰਡਸਰ ਬਾਰਡਰ ਉਤੇ ਕੈਨੈਡਾ ਦਾਖਲ ਹੋਣ ਸਮੇਂ ਅਮਰੀਕੀ ਅਧਿਕਾਰੀਆਂ ਵੱਲੋ ਫਲੈਟ ਬੈਡ ਟਰੱਕ ਡਰਾਈਵਰ ਜਗਰੰਤ ਗਿੱਲ ਨੂੰ 140.75 ਕਿਲੋ ਸ਼ਕੀ ਕੋਕੀਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਜਗਰੰਤ ਗਿੱਲ ਇੰਡੀਆਨਾ ਤੋ ਸਟੀਲ ਰੀਲਜ (Steel Reels) ਦਾ ਲੋਡ ਲੈਕੇ ਕੈਨੇਡਾ ਵੱਲ ਨੂੰ ਆ ਰਿਹਾ ਸੀ ਤੇ ਸ਼ਕੀ ਕੋਕੀਨ ਫਲੈਟ ਬੈਡ ਟਰੈਲਰ ਦੇ ਸਟੋਰਜ ਕਾਮਪਾਰਮੈੰਟ ਚੋਂ ਬਰਾਮਦ ਕੀਤੀ ਗਈ ਹੈ। ਬਾਰਡਰ ਅਧਿਕਾਰੀਆਂ ਅਨੁਸਾਰ ਇਹ ਘਟਨਾਕ੍ਰਮ ਲੰਘੀ 24 ਫਰਵਰੀ ਸ਼ਾਮ 6 ਵਜੇ ਦਾ ਹੈ। ਬਾਰਡਰ ਅਧਿਕਾਰੀ ਇਸ ਮਾਮਲੇ ਦੀ ਹੋਰ ਤਫਤੀਸ਼ ਕਰ ਰਹੇ ਹਨ।
ਕੁਲਤਰਨ ਸਿੰਘ ਪਧਿਆਣਾ