ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚ 15 ਸਾਲਾਂ ਲੜਕੀ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 58 ਸਾਲਾਂ ਵਿਅਕਤੀ ਗ੍ਰਿਫਤਾਰ

ਸਰੀ, ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਚ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ 15 ਸਾਲਾ ਲੜਕੀ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 58 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮਾਮਲੇ ਚ ਸਰੀ ਆਰਸੀਐਮਪੀ ਸਪੈਸ਼ਲ ਵਿਕਟਿਮ ਯੂਨਿਟ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ ਜਿਸਨੂੰ 5 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ 58 ਸਾਲਾ ਗ੍ਰਿਫਤਾਰ ਵਿਅਕਤੀ ਨੂੰ ਪੀੜਤ ਨਾਲ ਸੰਪਰਕ ਨਾ ਕਰਨ ਸਮੇਤ ਹੋਰ ਸ਼ਰਤਾਂ ਤਹਿਤ ਜਮਾਨਤ ਤੇ ਰਿਹਾਅ ਕੀਤਾ ਗਿਆ ਹੈ। ਪੁਲਿਸ ਹਾਲੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੇ ਹਾਲੇ ਕਿਸੇ ਵੀ ਤਰਾ ਦੇ ਚਾਰਜ ਨਹੀ ਲਗਾਏ ਗਏ ਹਨ।

ਇਸ ਮਾਮਲੇ ਚ ਗੁਰਦੁਆਰਾ ਸਾਹਿਬ ਦੇ ਕੇਅਰਟੇਕਰ ਗਿਆਨੀ ਨਰਿੰਦਰ ਸਿੰਘ ਹੁਰਾ ਦੱਸਿਆ ਹੈ ਕਿ ਗ੍ਰਿਫਤਾਰ ਵਿਅਕਤੀ ਗੁਰਦੁਆਰੇ ਸਾਹਿਬ ਦਾ ਮੁਲਾਜ਼ਮ ਨਹੀ ਬਲਿਕ ਵਾਲੰਟੀਅਰ ਹੈ ਤੇ ਉਨਾ ਮੁਤਾਬਕ ਗੁਰਦੁਆਰਾ ਸਾਹਿਬ ਦੇ ਅੰਦਰ ਇਹੋ ਜਿਹੀ ਘਟਨਾ ਨਹੀ ਵਾਪਰੀ ਹੈ ਕਿਉੰਕਿ ਅੰਦਰ ਹਰ ਪਾਸੇ ਕੈਮਰੇ ਲੱਗੇ ਹਨ ,ਉਨਾ ਕਿਹਾ ਕਿ ਉਹ ਪੁਲਿਸ ਨਾਲ ਇਸ ਮਾਮਲੇ ਦੀ ਤਫਤੀਸ਼ ਚ ਸਹਿਯੋਗ ਕਰ ਰਹੇ ਹਨ।
ਕੁਲਤਰਨ ਸਿੰਘ ਪਧਿਆਣਾ