ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਰੀ ਦੇ ਇੱਕ ਸੇਵਾਦਾਰ ‘ਤੇ ਸਰੀਰਕ ਛੇੜਖਾਨੀ ਦੇ ਦੋਸ਼ ਲੱਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਨੇ ਅਫਵਾਹਾਂ ਤੋਂ ਉਲਟ ਕੁਝ ਤੱਥ ਪੇਸ਼ ਕਰਦਿਆਂ ਸਪੱਸ਼ਟੀਕਰਨ ਦਿੱਤਾ ਹੈ, ਜੋ ਸਹੀ ਤਸਵੀਰ ਪੇਸ਼ ਕਰਦਾ ਹੈ।

ਹਮੇਸ਼ਾ ਵਾਂਗ ਜਾਣੇ-ਅਨਜਾਣੇ ਖੰਭਾਂ ਦੀਆਂ ਡਾਰਾਂ ਬਣਾਈਆਂ ਜਾ ਰਹੀਆਂ ਹਨ ਕਿ ਸਰੀ ਦੇ ਗੁਰਦੁਆਰੇ ਬੱਚੀ ਦਾ ਬਲਾਤਕਾਰ ਹੋ ਗਿਆ।

ਗੁਰਦੁਆਰਾ ਪ੍ਰਬੰਧਕ ਸਰੀ RCMP ਨੂੰ ਪੂਰਨ ਸਹਿਯੋਗ ਦੇ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ-ਬਾਹਰ ਹਰ ਹਰਕਤ ਕੈਦ ਕਰ ਰਹੇ ਉਸ ਦਿਨ ਦੀ ਕੈਮਰਿਆਂ ਦੀ ਫੁਟੇਜ ਜਨਤਕ ਕਰਨ ਲਈ ਵੀ ਤਿਆਰ ਹਨ ਤਾਂ ਕਿ ਜਨਤਾ ਖੁਦ ਦੇਖ ਕੇ ਫੈਸਲਾ ਕਰ ਲਵੇ ਕਿ ਕੁਝ ਹੋਇਆ ਵੀ ਹੈ ਜਾਂ ਨਹੀਂ?

ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਅਜਿਹਾ ਕੁਝ ਵੀ ਨਹੀਂ ਵਾਪਰਿਆ।

ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਜਾਂਚ ਅਧੀਨ 58 ਸਾਲਾ ਵਿਅਕਤੀ ‘ਤੇ ਚਾਰਜ ਵੀ ਨਹੀਂ ਲਗਾਏ ਗਏ। ਉਹ ਵਿਜ਼ਟਰ ਵੀਜ਼ੇ ‘ਤੇ ਹੈ, ਆਪਣੀ ਧੀ ਨਾਲ ਰਹਿੰਦਾ ਹੈ। ਉਸਨੂੰ ਗੁਰਦੁਆਰਾ ਸਾਹਿਬ ਦੁਆਰਾ ਨਾ ਸਪਾਂਸਰ ਕੀਤਾ ਗਿਆ ਹੈ ਤੇ ਨਾ ਹੀ ਉਹ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਹੈ।

ਬਾਕੀ ਗਿਆਨੀ ਜੀ ਦੇ ਮੂੰਹੋਂ ਖੁਦ ਸੁਣੋ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ