🔸ਮੂਸੇਵਾਲਾ ਕਤਲਕਾਂਡ ਬਾਰੇ ਲਾਰੈਂਸ ਬਿਸ਼ਨੋਈ ਦਾ ਵੱਡਾ ਕਬੂਲਨਾਮਾ
🔸ਕਿਹਾ-ਸਾਲ 2021 ‘ਚ ਪਹਿਲੀ ਵਾਰੀ ਕੀਤੀ ਗਈ ਮੂਸੇਵਾਲਾ ਦਾ ਕਤਲ ਕਰਨ ਦੀ ਕੋਸ਼ਿਸ਼
🔸ਉੱਤਰ ਪ੍ਰਦੇਸ਼ ਤੋਂ ਕਤਲਕਾਂਡ ਨੂੰ ਅੰਜਾਮ ਦੇਣ ਲਈ ਖਰੀਦੇ ਗਏ 2 ਕਰੋੜ ਦੇ ਹਥਿਆਰ
🔸‘ਸਾਲ 2021 ‘ਚ ਕੀਤੇ ਗਏ ਵਿੱਕੀ ਮਿੱਡੂਖੇੜਾ ਕਤਲਕਾਂਡ ਦਾ ਬਦਲਾ ਲੈਣ ਲਈ ਕੀਤਾ ਕਤਲ’

NIA ਦੀ ਪੁੱਛਗਿੱਛ ‘ਚ Sidhu Moosewala ਕ.ਤਲ ਕੇਸ ਬਾਰੇ Lawrence Bishnoi ਦਾ ਵੱਡਾ ਖੁਲਾਸਾ, ਕਿਹਾ- ਹਾਂ, ਮੈਂ ਹੀ ਮਰਵਾਇਆ
#LawrenceBishnoi #SidhuMoosewalaMurderCase #NIA #GogiGang #GangsterLawrenceBishnoi #Lawrencetop10Targets #CentralInvestigationAgency #GangsterGoldyBrar #PunjabiNews

NIA ਦੀ ਪੁੱਛਗਿੱਛ ‘ਚ Sidhu Moosewala ਕਤਲ ਕੇਸ ਬਾਰੇ Lawrence Bishnoi ਦਾ ਵੱਡਾ ਖੁਲਾਸਾ, ਕਿਹਾ- ਹਾਂ, ਮੈਂ ਹੀ ਮਰਵਾਇਆ
NIA Questions Lawrence Bishnoi News: NIA ਦੀ ਪੁੱਛਗਿੱਛ ਲਾਰੈਂਸ ਬਿਸ਼ਨੋਈ ਨੇ ‘ਚ ਗੈਂਗਸਟਰ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਬਿਸ਼ਨੋਈ ਨੇ ਇਹ ਵੀ ਦੱਸਿਆ ਕਿ ਉਸ ਦੇ ਕੈਨੇਡਾ ਵਿੱਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨਾਲ ਨੇੜਲੇ ਸਬੰਧ ਹਨ।

Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੇਂਦਰੀ ਜਾਂਚ ਏਜੰਸੀ NIA ਦੀ ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਕੀਤੇ ਹਨ। ਬਿਸ਼ਨੋਈ ਨੇ ਦੱਸਿਆ ਕਿ ਉਸ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਦਦ ਨਾਲ ਗੋਗੀ ਗੈਂਗ ਨੂੰ 2 ਜਿਗਾਨਾ ਪਿਸਤੌਲ ਮੁਹੱਈਆ ਕਰਵਾਏ। ਗੈਂਗਸਟਰ ਬਿਸ਼ਨੋਈ ਨੇ ਕੇਂਦਰੀ ਏਜੰਸੀ ਨੂੰ ਵੀ ਆਪਣੀ ਹਿਟਲਿਸਟ ‘ਚ ਸ਼ਾਮਲ ਲੋਕਾਂ ਬਾਰੇ ਵੀ ਦੱਸਿਆ। ਕੁਝ ਦਿਨ ਪਹਿਲਾਂ ਬਿਸ਼ਨੋਈ ਨੇ ਇੱਕ ਇੰਟਰਵਿਊ ‘ਚ ਕਈ ਵੱਡੇ ਖੁਲਾਸੇ ਕੀਤੇ ਸੀ। ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ।

ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਭੇਜੇ ਤਿੰਨ ਸ਼ੂਟਰ

ਆਪਣੇ ਖੁਲਾਸੇ ਵਿੱਚ, ਲਾਰੈਂਸ ਨੇ ਕਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਅਕਤੂਬਰ 2021 ਵਿੱਚ ਤਿੰਨ ਨਿਸ਼ਾਨੇਬਾਜ਼ਾਂ ਸ਼ਾਹਰੁਖ, ਡੈਨੀ ਤੇ ਅਮਨ ਨੂੰ ਉਸਦੇ ਪਿੰਡ ਭੇਜਿਆ ਸੀ। ਤਿੰਨਾਂ ਦੀ ਪਿੰਡ ਵਿੱਚ ਰਹਿਣ ਲਈ ਮੋਨਾ ਸਰਪੰਚ ਤੇ ਜੱਗੂ ਭਗਵਾਨਪੁਰੀਆ ਨੇ ਮਦਦ ਕੀਤੀ। ਹਾਲਾਂਕਿ, ਤਿੰਨ ਸ਼ੂਟਰਾਂ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਮੂਸੇਵਾਲਾ ਨੂੰ ਮਾਰਨ ਲਈ ਹੋਰ ਸ਼ੂਟਰਾਂ ਨੂੰ ਤਿਆਰ ਕੀਤਾ। ਲਾਰੈਂਸ ਦਾ ਕਹਿਣਾ ਹੈ ਕਿ ਇਸ ਦੌਰਾਨ ਉਹ ਕੈਨੇਡਾ ਵਿੱਚ ਗੋਲਡੀ ਬਰਾੜ ਨਾਲ ਸੰਪਰਕ ਵਿੱਚ ਰਿਹਾ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਗੋਲਡੀ ਬਰਾੜ ਨੂੰ ਕੈਨੇਡਾ ਵਿੱਚ 50 ਲੱਖ ਰੁਪਏ ਭੇਜੇ ਸੀ।

ਗੈਂਗਸਟਰ ਬਿਸ਼ਨੋਈ ਨੇ ਕੇਂਦਰੀ ਏਜੰਸੀ ਨੂੰ ਆਪਣੀ ਹਿਟਲਿਸਟ ਬਾਰੇ ਦੱਸਿਆ। ਉਸ ਦੀ ਹਿਟਲਿਸਟ ‘ਚ ਇਹ ਲੋਕ ਹਨ

1- ਸਲਮਾਨ ਖ਼ਾਨ
2- ਸ਼ਗਨਪ੍ਰੀਤ (ਸਿੱਧੂ ਮੂਸੇਵਾਲਾ ਦੇ ਮੈਨੇਜਰ)
3- ਮਨਦੀਪ ਧਾਲੀਵਾਲ (ਲੱਕੀ ਪਟਿਆਲ ਦਾ ਗੁਰਗਾ)
4- ਕੌਸ਼ਲ ਚੌਧਰੀ (ਗੈਂਗਸਟਰ)
5- ਅਮਿਤ ਡਾਗਰ (ਗੈਂਗਸਟਰ)
6-ਸੁਖਪ੍ਰੀਤ ਸਿੰਘ ਬੁੱਢਾ (ਬੰਬੀਹਾ ਗਿਰੋਹ ਦਾ ਮੈਂਬਰ)
7-ਲੱਕੀ ਪਟਿਆਲ (ਗੈਂਗਸਟਰ)
8- ਰੰਮੀ ਮਸਾਨਾ (ਗੌਂਡਰ ਗੈਂਗ ਦਾ ਗੁਰਗਾ)
9-ਗੁਰਪ੍ਰੀਤ ਸ਼ੇਖੋ (ਗੈਂਗ ਗੈਂਗ ਦਾ ਗੁਰਗਾ)
10-ਭੋਲੂ ਸ਼ੂਟਰ, ਸੰਨੀ ਲੈਫਟੀ, ਅਨਿਲ ਲਠ (ਵਿੱਕੀ ਮਿੱਡੂਖੇੜਾ ਦੇ ਕਾਤਲ)

ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ 2021 ਵਿੱਚ ਅਮਰੀਕਾ ਤੋਂ ਗੋਲਡੀ ਬਰਾੜ ਰਾਹੀਂ ਗੋਗੀ ਗੈਂਗ ਨੂੰ ਦੋ ਜਿਗਾਨਾ ਪਿਸਤੌਲ ਦਿੱਤੇ ਸੀ। ਜਿਸ ਤੋਂ ਬਾਅਦ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਮਾਫੀਆ ਅਤੀਕ-ਅਸ਼ਰਫੀ ਦੀ ਇਸ ਜਿਗਾਨਾ ਪਿਸਤੌਲ ਨਾਲ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ।

ਮਹੱਤਵਪੂਰਨ ਗੱਲ ਇਹ ਹੈ ਕਿ ਅਤੀਕ ਦੀ ਹੱਤਿਆ ਕਰਨ ਵਾਲੇ ਤਿੰਨ ਸ਼ੂਟਰਾਂ ਨੇ ਯੂਪੀ ਪੁਲਿਸ ਨੂੰ ਖੁਲਾਸਾ ਕੀਤਾ ਸੀ ਕਿ ਗੋਗੀ ਗੈਂਗ ਨੇ ਉਨ੍ਹਾਂ ਨੂੰ ਜਿਗਾਨਾ ਪਿਸਤੌਲ ਦਿੱਤੀ ਸੀ। ਕਾਫੀ ਦੇਰ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਅਤੀਕ-ਅਸ਼ਰਫ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਿਗਾਨਾ ਪਿਸਤੌਲ ਕਿਵੇਂ ਮਿਲਿਆ? ਹੁਣ ਲਾਰੈਂਸ ਬਿਸ਼ਨੋਈ ਦੇ ਖੁਲਾਸੇ ਨੇ ਇਸ ਮਾਮਲੇ ਤੋਂ ਪਰਦਾ ਹਟਾ ਦਿੱਤਾ ਹੈ। ਇਸ ਤੋਂ ਇਲਾਵਾ NIA ਦੀ ਪੁੱਛਗਿੱਛ ‘ਚ ਬਿਸ਼ਨੋਈ ਨੇ ਕਈ ਗੱਲਾਂ ਕਬੂਲ ਕੀਤੀਆਂ ਹਨ।