ਅੰਮ੍ਰਿਤਸਰ ਵਿੱਚ ਤਾਇਨਾਤ ਹੌਲਦਾਰ ਸੰਦੀਪ ਸਿੰਘ ਨੂੰ ਪੁਲਿਸ ਨੇ ਨਸ਼ੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।
ਇਹ ਉਹੀ ਸੰਦੀਪ ਸਿੰਘ ਹੌਲਦਾਰ ਹੈ ਜਿਸ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਿਆ ਸੀ। ਇਸ ਹੌਲਦਾਰ ਨੇ ਆਪਣੀਆਂ ਮੁੱਛਾਂ ਮਰੋੜਦੇ ਹੋਏ ਸਿੱਧੂ ਨੂੰ ਲਲਕਾਰਿਆ ਸੀ।
ਦਰਅਸਲ, ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਡਰ ਵਰਗਾ, ਥਾਣੇਦਾਰ ਨੂੰ ਖੰਘਾਰਾ ਮਾਰੇ, ਪੈਂਟ ਕਰ ਦਿੰਦੈ ਗਿਲੀ।’
ਦਰਅਸਲ, ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਡਰ ਵਰਗਾ, ਥਾਣੇਦਾਰ ਨੂੰ ਖੰਘਾਰਾ ਮਾਰੇ, ਪੈਂਟ ਕਰ ਦਿੰਦੈ ਗਿਲੀ।’
ਪੰਜਾਬ ਪੁਲਿਸ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਇਕ ਹੌਲਦਾਰ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਨਸ਼ੇ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਹ ਉਹੀ ਸੰਦੀਪ ਸਿੰਘ ਹੌਲਦਾਰ ਹੈ ਜਿਸਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੂੰ ਉਸ ਵੇਲੇ ਵੰਗਾਰਿਆ ਸੀ ਜਦ ਸ: ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਸ: ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਤੇ ਸ: ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਡਰ ਵਰਗਾ, ਥਾਣੇਦਾਰ ਨੂੰ ਖੰਘਾਰਾ ਮਾਰੇ, ਪੈਂਟ ਕਰ ਦਿੰਦੈ ਗਿਲੀ।’ ਯਾਦ ਰਹੇ ਕਿ ਇਸੇ ਤਰ੍ਹਾਂ ਦਾ ਹੀ ਬਿਆਨ ਬਟਾਲਾ ਵਿਖ਼ੇ ਸ੍ਰੀ ਅਸ਼ਵਨੀ ਸੇਖ਼ੜੀ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵੀ ਦਿੱਤਾ ਸੀ ਪਰ ਅੰਮ੍ਰਿਤਸਰ ਦੇ ਹੌਲਦਾਰ ਸੰਦੀਪ ਸਿੰਘ ਵੱਲੋਂ ਇਸ ਬਾਰੇ ਜਾਰੀ ਵੀਡੀਓ ਅਤੇ ਚੰਡੀਗੜ੍ਹ ਦੇ ਡੀ.ਐਸ.ਪੀ. ਦਿਲਸ਼ੇਰ ਸਿੰਘ ਚੰਦੇਲ ਵੱਲੋਂ ਵੀ ਸ: ਸਿੱਧੂ ਦੇ ਬਿਆਨ ਦੀ ਤਿੱਖੀ ਅਲੋਚਨਾ ਕੀਤੇ ਜਾਣ ਨਾਲ ਮਾਮਲਾ ਭਖ਼ ਗਿਆ ਸੀ ਜਿਸ ਮਗਰੋਂ ਸ: ਸਿੱਧੂ ਨੇ ਇਸ ਦੀ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਸੀ।
ਆਪਣੇ ਵੀਡੀਓ ਵਿੱਚ ਆਪਣੇ ਆਪ ਨੂੰ ਸ: ਸਿੱਧੂ ਦਾ ਕੱਟੜ ਸਮਰਥਕ ਅਤੇ ਉਨ੍ਹਾਂ ਦੇ ਹਲਕੇ ਵਿੱਚ ਹੀ ਰਹਿੰਦੇ ਹੋਣ ਕਾਰਨ ਉਨ੍ਹਾਂ ਦਾ ਵੋਟਰ ਹੋਣ ਦੀ ਗੱਲ ਕਰਦਿਆਂ ਹੌਲਦਾਰ ਸੰਦੀਪ ਸਿੰਘ ਨੇ ਕਿਹਾ ਸੀ ਕਿ ਸ: ਸਿੱਧੂ ਵੱਲੋਂ ਕੀਤੀ ਇਹ ਗੱਲ ਸਹੀ ਨਹੀਂ ਹੈ ਅਤੇ ਜੇ ਇਸ ਤਰ੍ਹਾਂ ਹੈ ਤਾਂ ਸ: ਸਿੱਧੂ ਆਪ ਹੀ ਉਹਨਾਂ ਨੂੰ ਦਬਕਾ ਮਾਰ ਕੇ ਵੇਖ਼ ਲੈਣ ਅਤੇ ਪੈਂਟ ਗਿੱਲੀ ਹੋਣੀ ਤਾਂ ਦੂਰ ਜੇ ਪਸੀਨਾ ਵੀ ਆ ਜਾਵੇ ਤਾਂ ਮੈਂ ਉਨ੍ਹਾਂ ਦੀ ਜੁੱਤੀ ਵਿੱਚ ਪਾਣੀ ਪੀ ਲਵਾਂਗਾ।
ਪਤਾ ਲੱਗਾ ਹੈ ਕਿ ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਹੌਲਦਾਰ ਸੰਦੀਪ ਸਿੰਘ ਖਿਲਾਫ਼ ਅੰਮ੍ਰਿਤਸਰ ਦੇ ਥਾਣਾ ਰਾਮ ਬਾਗ ਵਿੱਚ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਉਸ ਕੋਲੋਂ ਕੀ ਬਰਾਮਦਗੀ ਹੋਈ ਹੈ ।