ਮੁੱਖ ਮੰਤਰੀ ਚੰਨੀ ਨੇ ਚੋਈ ਬੱਕਰੀ – ਕਿਹਾ ‘ਕਿਆ ਗੱਲ ਕਰਦਾ ਯਾਰ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾਂ ਮੈਂ’

155

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਲੋਕਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ। ਦੁਪਹਿਰ ਸਮੇਂ ਜਦੋਂ ਉਹ ਹਲਕੇ ਦੇ ਪਿੰਡ ਬੱਲ੍ਹੋਂ ਕੋਲ ਦੀ ਲੰਘ ਰਹੇ ਸਨ, ਤਾਂ ਉੱਥੇ ਇਕ ਆਜੜੀ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਕੀ ਸੀ ਮੁੱਖ ਮੰਤਰੀ ਚੰਨੀ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ। ਨਾਲ ਹੀ ਆਪਣੇ ਅੰਦਾਜ਼ ‘ਚ ਚੰਨੀ ਆਖ਼ਦੇ ਹਨ ‘ਕਿਆ ਗੱਲ ਕਰਦਾ ਯਾਰ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾਂ ਮੈਂ। ਮੁੱਖ ਮੰਤਰੀ ਦੀ ਇਹ ਵੀਡੀਓ ਉਨ੍ਹਾਂ ਦੇ ਨਜ਼ਦੀਕੀ ਸੁਸ਼ੀਲ ਕੁਮਾਰ ਬਾਂਸਲ ਵਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਜਾਣ ਵੇਲ਼ੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਜੜੀ ਨੂੰ 4 ਹਜ਼ਾਰ ਰੁਪਏ ਇਨਾਮ ਵਜੋਂ ਵੀ ਦਿੱਤੇ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਹ ਬੱਕਰੀ ਦਾ ਦੁੱਧ ਕੱਢਦੇ ਨਜ਼ਰ ਆ ਰਹੇ ਹਨ।

ਵੀਡੀਓ ਵਿਚ ਉਹ ਆਖ ਰਹੇ ਹਨ ਕਿ-ਮੈਂ ਬੜੀਆਂ ਧਾਰਾਂ ਕੱਢੀਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਦੌਰੇ ਮੌਕੇ ਪਿੰਡ ਬੱਲ੍ਹੋਂ ਵਿੱਚ ਆਜੜੀ ਨੂੰ ਮਿਲੇ। ਉਹ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਮੁੱਖ ਮੰਤਰੀ ਨੇ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢੀ। ਉਨ੍ਹਾਂ ਫਿਰ ਆਪਣੇ ਅੰਦਾਜ਼ ਵਿੱਚ ਕਿਹਾ,‘ ਕਯਾ ਗੱਲ ਕਰਦੈਂ ਯਾਰ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਹਾਂ।’ ਮੁੱਖ ਮੰਤਰੀ ਦੀ ਇਹ ਵੀਡੀਓ ਉਨ੍ਹਾਂ ਦੇ ਨਜ਼ਦੀਕੀ ਵਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਉਥੋਂ ਰਵਾਨਗੀ ਸਮੇਂ ਮੁੱਖ ਮੰਤਰੀ ਚੰਨੀ ਨੇ ਆਜੜੀ ਨੂੰ 4 ਹਜ਼ਾਰ ਰੁਪਏ ਵੀ ਦਿੱਤੇ।