ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਲੋਕਤੰਤਰ ਵਿੱਚ ਲੋਕ ਜੋ ਵੀ ਫੈਸਲਾ ਦਿੰਦੇ ਹਨ, ਉਹ ਉਸ ਨੂੰ ਸਵੀਕਾਰ ਕਰਦੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਤਾਂ ਠੀਕ ਹੈ, ਅਸੀਂ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਬੈਠਾਂਗੇ।

ਜੇਕਰ ਸਰਕਾਰ ਨੇ ਕੁਝ ਗਲਤ ਕੀਤਾ ਤਾਂ ਅਸੀਂ ਆਵਾਜ਼ ਉਠਾਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਪੰਜਾਬ ਵਿੱਚ 3 ਸੀਟਾਂ ‘ਤੇ ਸੀ ਅਜਿਹਾ ਨਹੀਂ ਹੈ ਕਿ ਅਸੀਂ 117 ਸੀਟਾਂ ਜਿੱਤ ਲਈਏ। ਅਸੀਂ ਬੰਗਾਲ ਵਿੱਚ ਵੀਚੰਗਾ ਪ੍ਰਦਰਸ਼ਨ ਕੀਤਾ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ 10 ਤੋਂ 12 ਸੀਟਾਂ ਜਿੱਤੇਗੀ। ਅਸੀਂ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਹਾਂ। ਪਰ ਦੇਖਣਾ ਹੋਵੇਗਾ ਕਿ ਨਤੀਜੇ ਕੀ ਆਉਂਦੇ ਹਨ।

ਜੇਕਰ ਪੂਰਨ ਬਹੁਮਤ ਵਾਲੀ ਸਰਕਾਰ ਆਉਂਦੀ ਹੈ ਤਾਂ ਵੀ ਕੋਈ ਗੱਲ ਨਹੀਂ। ਜੋ ਵੀ ਜਿੱਤੇ, ਪੰਜਾਬ ਨੂੰ ਚਲਾਉਣ ਵਾਲੇ ਨੂੰ ਵਧਾਈ, ਅਸੀਂ ਉਸ ਦਾ ਸਾਥ ਦੇਵਾਂਗੇ। ਦੇਖਣਾ ਹੋਵੇਗਾ ਕਿ 10 ਮਾਰਚ ਨੂੰ ਕੀ ਨਤੀਜੇ ਆਉਂਦੇ ਹਨ, ਜੋ ਵੀ ਲੋਕਾਂ ਦਾ ਫਤਵਾ ਮਿਲੇਗਾ, ਉਨ੍ਹਾਂ ਨੂੰ ਸਿਰ ‘ਤੇ ਰੱਖਾਂਗਾ।

ਭਾਜਪਾ ਆਗੂ ਸੁਰਜੀਤ ਜਿਆਣੀ ਵੱਲੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐਗਜਿਟ ਪੋਲ ਦੀ ਭਵਿੱਖਬਾਣੀ ਸਹੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਰੌਲਾ ਜ਼ਿਆਦਾ ਹੈ ਪਰ ਸਾਈਲੈਂਟ ਵੋਟ ਇਸ ਪਾਰਟੀ ਨੂੰ ਨਹੀਂ ਗਿਆ।

ਆਮ ਆਦਮੀ ਪਾਰਟੀ ਵਾਲੇ ਰੌਲਾ ਵੱਧ ਪਾਉਂਦੇ ਹਨ। ਉਨ੍ਹਾਂ ਕਿਹਾ ਕਿ 10 ਤਰੀਕ ਨੂੰ ਸਾਰਿਆਂ ਦਾ ਪਤਾ ਲੱਗ ਜਾਣਾ ਹੈ।

ਉਨ੍ਹਾਂ ਕਿਹਾ ਕਿ ਅੱਜ ਕੱਲ਼੍ਹ ਦੇ ਵੋਟਰ ਸਥਾਈ ਨਹੀਂ ਹਨ, ਸ਼ਾਮ ਨੂੰ ਸਾਨੂੰ ਬੁਲਾ ਕੇ ਗੱਲ ਕਰ ਲੈਂਦੇ ਹਨ ਤੇ ਦੂਜੇ ਦਿਨ ਕਿਸੇ ਹੋਰ ਨੂੰ ਬੁਲਾਂ ਲੈਂਦੇ ਹਨ। ਇਸ ਲਈ ਅੱਜ ਕੱਲ੍ਹ ਐਗਜਿਟ ਪੋਲ ਦੇ ਨਤੀਜਿਆਂ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ 15-16 ਤੋਂ ਘੱਟ ਨਹੀਂ ਆਉਣਗੀਆਂ, ਅਕਾਲੀ ਦਲ ਨੂੰ 35-36 ਤੋਂ ਵੱਧ ਸੀਟਾਂ, ਕਾਂਗਰਸ ਵਾਲੇ 24-25 ਉਤੇ ਸਿਮਟ ਜਾਣਗੇ ਤੇ ਆਮ ਆਦਮੀ ਪਾਰਟੀ 30-31 ਤੋਂ ਉਪਰ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਵਿਚ ਰਹਿੰਦੇ ਹਾਂ। ਇਹ ਸਾਡਾ ਅੰਦਾਜਾ ਹੈ।

ਉਨ੍ਹਾਂ ਕਿਹਾ ਕਿ ਵੋਟਾਂ ਪੈ ਗਈਆਂ ਨੇ ਹੁਣ ਪਰਦਾ ਕਿਸ ਗੱਲ ਦਾ ਹੈ।