60 ਸਾਲਾ ਆਈਬੀ ਅਧਿਕਾਰੀ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ: ਮੁਲਜ਼ਮ ਦੇ ਦੋਸਤ ਦੀ ਧੀ ਹੈ ਪੀੜਤ

238

60 ਸਾਲਾ ਆਈਬੀ ਅਧਿਕਾਰੀ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ: ਮੁਲਜ਼ਮ ਦੇ ਦੋਸਤ ਦੀ ਧੀ ਹੈ ਪੀੜਤ

ਨਵੀਂ ਦਿੱਲੀ, 9 ਮਾਰਚ-ਪੁਲੀਸ ਨੇ ਦੱਸਿਆ ਹੈ ਕਿ ਕੇਂਦਰੀ ਦਿੱਲੀ ਦੇ ਕਰੋਲ ਬਾਗ ‘ਚ 17 ਸਾਲਾ ਲੜਕੀ ਨਾਲ ਖੁਫੀਆ ਬਿਊਰੋ ਦੇ ਸਾਬਕਾ ਅਧਿਕਾਰੀ ਨੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ 60 ਸਾਲਾ ਮੁਲਜ਼ਮ ਪੀੜਤਾ ਦੇ ਪਿਤਾ ਦਾ ਦੋਸਤ ਹੈ। ਪੁਲੀਸ ਮੁਤਾਬਕ ਲੜਕੀ ਨੇ ਹਾਈ ਸਕੂਲ ਪਾਸ ਕਰ ਲਿਆ ਹੈ ਅਤੇ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਹੈ। 7 ਮਾਰਚ ਨੂੰ ਮੁਲਜ਼ਮ ਉਸ ਨੂੰ ਹੋਟਲ ‘ਚ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਫਿਰ ਉਸ ਨੇ ਉਸ ਨੂੰ ਘਰ ਵਾਪਸ ਛੱਡ ਦਿੱਤਾ ਅਤੇ ਮਾਪਿਆਂ ਨੂੰ ਘਟਨਾ ਬਾਰੇ ਨਾ ਦੱਸਣ ਲਈ ਧਮਕੀ ਦਿੱਤੀ। ਇਕ ਦਿਨ ਬਾਅਦ ਮਹਿਲਾ ਦਿਵਸ ‘ਤੇ ਪੀੜਤਾ ਨੇ ਪਰਿਵਾਰ ਨੂੰ ਆਪ ਬੀਤੀ ਸੁਣਾ ਦਿੱਤੀ। ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376 (ਬਲਾਤਕਾਰ) ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Following the incident, the victim went home and registered a complaint at Karol Bagh Police Station. The Delhi Police registered a case under POCSO Act and other relevant sections.

Police said that the accused is absconding after the incident.Further investigation is underway.