ਅਮਰੀਕਾ ਚ ਵਾਪਰੇ ਭਿਆਨਕ ਟਰੱਕ ਹਾਦਸੇ ਚ ਪੰਜਾਬਣ ਸਮੇਤ ਤਿੰਨ ਦੀ ਮੌਤ,ਇੱਕ ਜ਼ਖਮੀ

216

ਅਮਰੀਕਾ ਚ ਵਾਪਰੇ ਭਿਆਨਕ ਟਰੱਕ ਹਾਦਸੇ ਚ ਪੰਜਾਬਣ ਸਮੇਤ ਤਿੰਨ ਦੀ ਮੌਤ,ਇੱਕ ਜ਼ਖਮੀ
ਨੇਬਰਾਸਕਾ,ਅਮਰੀਕਾ: ਅਮਰੀਕਾ ਦੇ ਸੂਬੇ ਨੇਬਰਾਸਕਾ ਦੇ ਇੰਟਰਸਟੇਟ 80 ਲਿੰਕਨ ਵੇਸਟ ਲਾਗੇ ਮੰਗਲਵਾਰ ਸਵੇਰੇ ਪੌਣੇ ਛੇ (5:45) ਵਜੇ ਹੋਏ ਭਿਆਨਕ ਟਰੱਕ ਹਾਦਸੇ ਚ ਤਿੰਨ ਜਣਿਆ ਦੀ ਮੌਤ ਹੋ ਗਈ ਹੈ ਅਤੇ ਇੱਕ ਜਣਾ ਸਖ਼ਤ ਜਖਮੀ ਹੋਇਆ ਹੈ। ਮਰਨ ਵਾਲਿਆ ਚ ਉਨਟਾਰੀਓ ਨਾਲ ਸਬੰਧਤ ਜੌਰਜਟਾਉਨ ਦੀ ਇੱਕ ਟਰੱਕਿੰਗ ਕੰਪਨੀ ਚ ਕੰਮ ਕਰਦੀ ਪੰਜਾਬਣ ਵੀ ਸ਼ਾਮਲ ਹੈ ਅਤੇ ਉਸ ਨਾਲ ਟਰੱਕ ਚਲਾ ਰਿਹਾ ਕੋ ਡਰਾਇਵਰ ਵੀ ਸਖ਼ਤ ਜਖਮੀ ਹੈ। ਪੁਲਿਸ ਮੁਤਾਬਕ ਈਸਟ ਬਾਉੰਡ ਤੇ ਜਾ ਰਿਹਾ ਟਰੱਕ ਮੀਡੀਅਨ ਟੱਪ ਵੇਸਟ ਬਾਉੰਡ ਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ।
ਕੁਲਤਰਨ ਸਿੰਘ ਪਧਿਆਣਾ

ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਵਿਦੇਸ਼ਾ ਲਈ ਸਿੱਧੀਆ ਉਡਾਨਾ ਦੀ ਮੰਗ ਹੋਈ ਤੇਜ਼
ਅਮ੍ਰਿਤਸਰ ਸਾਹਿਬ,ਔਟਵਾ ਕੈਨੇਡਾ : ਲੰਘੇ ਦਿਨੀ ਬ੍ਰਿਟਿਸ਼ ਕੋਲੰਬੀਆ ਤੋਂ ਸਾਂਸਦ ਬ੍ਰੈਡ ਵਿੱਸ ਵੱਲੋ ਕੈਨੇਡੀਅਨ ਪਾਰਲੀਮੈਂਟ ਚ ਇੱਕ ਪਟੀਸ਼ਨ ਨੂੰ ਪੇਸ਼ ਕੀਤਾ ਗਿਆ ਸੀ ਜਿਸ ੳੱਤੇ 17000 ਤੋਂ ਵੱਧ ਕੈਨੇਡੀਅਨ ਨੇ ਦਸਤਖਤ ਕੀਤੇ ਸਨ ,ਇਹ ਪਟੀਸ਼ਨ ਕੈਨੇਡਾ ਤੋਂ ਅਮ੍ਰਿਤਸਰ ਸਾਹਿਬ ਲਈ ਸਿੱਧੀਆ ਉਡਾਨਾ ਸ਼ੁਰੂ ਕਰਨ ਬਾਬਤ ਸੀ। ਹੁਣ ਸਿੱਖਾ ਦੀ ਸਿਰਮੌਰ ਧਾਰਮਿਕ ਸੰਸਥਾ ਸ੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਨੇਡਾ ,ਇੰਗਲੈਂਡ ,ਅਮਰੀਕਾ ਅਤੇ ਆਸਟ੍ਰੇਲੀਆ ਆਦਿ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸਿੱਧੀਆ ਉਡਾਨਾ ਨੂੰ ਸ਼ੁਰੂ ਕੀਤਾ ਜਾਵੇ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਵਿਦੇਸ਼ਾ ਚ 50 ਲੱਖ ਸਿੱਖ ਰਹਿੰਦੇ ਹਨ ਤੇ ਉਨਾ ਨੂੰ ਸਿੱਧੀਆ ਹੀ ਗੁਰੂ ਦੀ ਨਗਰੀ ਨਾਲ ਜੋੜਿਆ ਜਾਣਾ ਚਾਹੀਦਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੋਮਣੀ ਕਮੇਟੀ ਦਾ ਵਫਦ ਜਲਦ ਹੀ ਇਸ ਬਾਬਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ ਕਰੇਗਾ ।


ਕੁਲਤਰਨ ਸਿੰਘ ਪਧਿਆਣਾ