ਹੁਣ ਸਾਡੇ ਵਲੋਂ ਸਿੱਧੂ ਪ੍ਰਧਾਨ ਬਣੇ ਵੀ ਰਹਿ ਜਾਣ ਕੀ ਫਰਕ ਪੈਂਦਾ- ਸੁੱਖੀ ਰੰਧਾਵਾ ਦੀਆਂ ਨਵਜੋਤ ਸਿੱਧੂ ਨੂੰ ਟਿੱਚਰਾਂ

120

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਵਲੋਂ ਨਮੋਸ਼ੀਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਪਾਰਟੀ ਸ਼ਾਸਿਤ ਇਕ ਸੂਬਾ ਘੱਟ ਹੋਣ ਤੋਂ ਇਲਾਵਾ ਪਾਰਟੀ ਨੂੰ ਇਕ ਹੋਰ ਚੁਣੌਤੀ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ | ਕਾਂਗਰਸ ਦੇ ਇਸ ਪ੍ਰਦਰਸ਼ਨ ਦਾ ਅਸਰ ਸੰਸਦ ਦੇ ਉਪਰਲੇ ਸਦਨ ‘ਚ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ‘ਤੇ ਪੈ ਸਕਦਾ ਹੈ ਅਤੇ ਇਸ ਤੋਂ ਇਹ ਅਹੁਦਾ ਖੁੱਸ ਵੀ ਸਕਦਾ ਹੈ, ਹਾਲਾਂਕਿ ਪਾਰਟੀ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬਰਕਰਾਰ ਰੱਖਣ ਲਈ ਕਾਂਗਰਸ ਨੂੰ ਆਉਣ ਵਾਲੀਆਂ ਗੁਜਰਾਤ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ |

ਲੋਕ ਸਭਾ ‘ਚ ਕਾਂਗਰਸ ਕੋਲ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਨਹੀਂ ਹੈ, ਜਿਸ ਲਈ ਪਾਰਟੀ ਕੋਲ ਘੱਟੋ-ਘੱਟ 10 ਫ਼ੀਸਦੀ ਸੰਸਦ ਮੈਂਬਰ ਹੋਣੇ ਚਾਹੀਦੇ ਹਨ | ਮੌਜੂਦਾ ਸਮੇਂ ‘ਚ ਰਾਜ ਸਭਾ ‘ਚ ਕਾਂਗਰਸ ਆਪਣੇ 34 ਮੈਂਬਰਾਂ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ‘ਤੇ ਕਾਬਜ਼ ਹੈ ਤੇ ਮਲਿਕ ਅਰਜੁਨ ਖੜਗੇ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਦੇ ਹਨ, ਪਰ ਕਾਂਗਰਸੀ ਸੰਸਦ ਮੈਂਬਰਾਂ ਦੀ ਇਸ ਮੌਜੂਦਾ ਗਿਣਤੀ ‘ਚ ਇਸ ਸਾਲ ਤਕਰੀਬਨ 7 ਸੀਟਾਂ ਦੀ ਕਮੀ ਆ ਸਕਦੀ ਹੈ |

ਚੋਣ ਕਮਿਸ਼ਨ ਵਲੋਂ ਇਸ ਮਹੀਨੇ ਹੀ 31 ਮਾਰਚ ਨੂੰ ਰਾਜ ਸਭਾ ਦੀਆਂ 13 ਅਸਾਮੀਆਂ ਲਈ ਵੋਟਿੰਗ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ 5 ਪੰਜਾਬ ਤੋਂ ਹਨ, ਜਦਕਿ ਬਾਕੀ ਹਿਮਾਚਲ ਪ੍ਰਦੇਸ਼, ਆਸਾਮ, ਕੇਰਲ, ਨਾਗਾਲੈਂਡ ਅਤੇ ਤਿ੍ਪੁਰਾ ਤੋਂ ਹਨ | ਇਸ ਮਹੀਨੇ ਰਿਟਾਇਰ ਹੋ ਰਹੇ ਸੰਸਦ ਮੈਂਬਰਾਂ ‘ਚੋਂ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰਾਂ ‘ਚੋਂ ਦੋ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਕਾਂਗਰਸ ਤੋਂ ਸਨ | ਦੂਜੇ ਪਾਸੇ ਪੰਜਾਬ ‘ਚ ਦੋ ਤਿਹਾਈ ਤੋਂ ਵੱਧ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੀ ਉਪਰਲੇ ਸਦਨ ‘ਚ ਨੁਮਾਇੰਦਗੀ ਵੱਧ ਜਾਵੇਗੀ | ਸਿਆਸੀ ਮਾਹਰਾਂ ਮੁਤਾਬਿਕ ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਸੂਬੇ ਦੀਆਂ 7 ਰਾਜ ਸਭਾ ਸੀਟਾਂ ‘ਚੋਂ 6 ਆਪ ਦੇ ਹਿੱਸੇ ਆਉਣਗੀਆਂ |

ਪੰਜਾਬ ‘ਚੋਂ ਨੁਮਾਇੰਦਗੀ ਘੱਟ ਹੋਣ ਤੋਂ ਇਲਾਵਾ ਕਾਂਗਰਸ ਦੀਆਂ ਸੀਟਾਂ ਆਸਾਮ, ਕੇਰਲ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼Œ’ਚੋਂ ਵੀ ਘੱਟ ਹੋਣਗੀਆਂ ਅਤੇ ਜੇਕਰ ਕਾਂਗਰਸ ਗੁਜਰਾਤ ਅਤੇ ਕਰਨਾਟਕ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਇਸ ਦੀ ਗਿਣਤੀ ਅਹੁਦਾ ਬਰਕਰਾਰ ਰੱਖਣ ਵਾਲੀ ਲੋੜੀਂਦੀ ਗਿਣਤੀ 25 ਤੋਂ ਵੀ ਹੇਠਾਂ ਆ ਜਾਵੇਗੀ |