ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਮੱਲੀਆਂ ਕੱਪ ਦੇ ਟੂਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ
ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਮੱਲੀਆਂ ਕੱਪ ਦੇ ਟੂਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ
ਮਾਂ-ਖੇਡ ਕਬੱਡੀ ਦਾ ਮਹਾਨ ਜਾਫ਼ੀ ਸੰਦੀਪ ਨੰਗਲ ਅੰਬੀਆਂ ਇਸ ਦੁਨੀਆ’ਤੇ ਨਹੀਂ ਰਿਹਾ..ਜਲੰਧਰ ਜ਼ਿਲ੍ਹੇ’ਚ ਮੱਲ੍ਹੀਆਂ ਖੁਰਦ ਕੱਪ’ਤੇ ਇੱਕ ਦਰਦਰਨਾਕ ਘਟਨਾਕ੍ਰਮ ਤਹਿਤ ਸੰਦੀਪ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਪਿੰਡ ਮੱਲ੍ਹੀਆਂ ਖੁਰਦ ਵਿਚ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੰਦੀਪ ਨੰਗਲ ਅੰਬੀਆਂ ਵਜੋਂ ਹੋਈ ਹੈ, ਜੋ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੀ। ਇਸ ਘਟਨਾ ’ਚ ਹੋਰ ਦੋ ਜਣਿਆਂ ਦੇ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮੀਂ ਉਦੋਂ ਵਾਪਰੀ ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਟੇਜ ਤੋਂ ਸਨਮਾਨ ਲੈ ਕੇ ਵਾਪਸ ਜਾਣ ਲਈ ਸੜਕ ਕਿਨਾਰੇ ਪੁੱਜਾ ਹੀ ਸੀ ਤਾਂ ਚਿੱਟੇ ਰੰਗ ਦੀ ਕਾਰ ਵਿਚ ਆਏ ਹਮਲਾਵਰਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖਮੀ ਹੋਏ ਸੰਦੀਪ ਨੂੰ ਨਕੋਦਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਉਥੇ ਹਫੜਾ-ਦਫੜੀ ਮਚ ਗਈ।

ਜ਼ਖਮੀਆਂ ਵਿਚ ਸ਼ਾਮਲ ਮੱਲ੍ਹੀਆਂ ਖੁਰਦ ਦੇ ਰਹਿਣ ਵਾਲੇ ਜਤਿਨ ਦੇ ਲੱਕ ਵਿਚ ਗੋਲੀ ਲੱਗੀ ਹੈ ਜਦਕਿ ਹੁੰਦਲ ਢੱਡਾ ਪਿੰਡ ਦੇ ਨੌਜਵਾਨ ਪ੍ਰਤਾਪ ਸਿੰਘ ਦੀ ਛਾਤੀ ’ਚ ਗੋਲੀ ਲੱਗੀ ਹੈ। ਨਕੋਦਰ ਦੇ ਥਾਣਾ ਸਦਰ ਦੇ ਐੱਸਐੱਚਓ ਪਰਮਿੰਦਰ ਸਿੰਘ ਤੇ ਡੀਐੱਸਪੀ ਨਕੋਦਰ ਲਖਵਿੰਦਰ ਸਿੰਘ ਮੱਲ੍ਹ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਗਏ। ਐੱਸਐੱਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ 8 ਤੋਂ 10 ਗੋਲੀਆਂ ਦੇ ਖੋਲ ਮਿਲੇ ਹਨ।

ਮਹਿਲ ਕਲਾਂ, 14 ਮਾਰਚ .ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਜਾਨ ਲੇਵਾ ਹਮਲਾ ਹੋਣ ਦਾ ਪਤਾ ਲੱਗਿਆ ਹੈ । ਸੰਦੀਪ ਨੰਗਲ ਅੰਬੀਆਂ ਦੀ ਜ਼ਖਮੀਂ ਹਾਲਤ ‘ਚ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਜ਼ਿਲ੍ਹੇ ਦੇ ਮੱਲ੍ਹੀਆਂ ਖੁਰਦ ਕਬੱਡੀ ਕੱਪ ਦੌਰਾਨ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਸੰਦੀਪ ਨੰਗਲ ਅੰਬੀਆਂ ‘ਤੇ ਹਮਲਾ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਪੰਜਾਬੀਆਂ ਦੇ ਖੂਨ ‘ਚ ਰਚੀ ਖੇਡ ਕਬੱਡੀ ‘ਚ ਇਸ ਵੇਲੇ ਜਿਸ ਖਿਡਾਰੀ ਦੀ ਸਭ ਤੋਂ ਵਧੇਰੇ ਤੂਤੀ ਬੋਲ ਰਹੀ ਹੈ, ਉਹ ਹੈ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ। ਪੰਜਾਬ ਦੇ ਜੰਮਪਲ ਤੇ ਇੰਗਲੈਂਡ (ਬਰਮਿੰਘਮ) ਦੇ ਨਾਗਰਿਕ ਸੰਦੀਪ ਦੀ ਇਸ ਵੇਲੇ ਕਬੱਡੀ ‘ਚ ਪੂਰੀ ਚੜ੍ਹਤ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਨੰਗਲ ਅੰਬੀਆਂ ਦਾ ਜੰਮਪਲ ਸੰਦੀਪ ਕਬੱਡੀ ਦੇ ਆਲਮੀ ਕੱਪ ਤੋਂ ਬਿਨਾਂ ਹਰੇਕ ਗੁਰਜ਼ ਜਿੱਤ ਚੁੱਕਾ ਹੈ। ਆਲਮੀ ਕਬੱਡੀ ਲੀਗ ਦੀ ਚੈਂਪੀਅਨ ਯੂਨਾਈਟਡ ਸਿੰਘਜ਼ ਟੀਮ ਦੀ ਕਪਤਾਨੀ ਅਤੇ ਲੀਗ ਦੇ ਸਰਬੋਤਮ ਜਾਫੀ ਦੇ ਖਿਤਾਬ ਨੇ ਉਸ ਨੂੰ ਕਬੱਡੀ ਜਗਤ ਦਾ ਸੁਪਰ ਸਟਾਰ ਬਣਾ ਦਿੱਤਾ। ਅੱਜ ਹਰ ਟੂਰਨਾਮੈਂਟ ਦਾ ਸੰਚਾਲਕ ਚਾਹੁੰਦਾ ਹੈ ਕਿ ਸੰਦੀਪ ਉਨ੍ਹਾਂ ਦੇ ਕੱਪ ਦਾ ਸ਼ਿੰਗਾਰ ਬਣੇ। ਸੰਦੀਪ ਦਾ ਜਨਮ 9 ਸਤੰਬਰ 1983 ਨੂੰ ਸ: ਸਵਰਨ ਸਿੰਘ ਦੇ ਘਰ ਸ੍ਰੀਮਤੀ ਕਸ਼ਮੀਰ ਕੌਰ ਦੀ ਕੁੱਖੋਂ ਹੋਇਆ। ਤਿੰਨ ਭਰਾਵਾਂ ਅੰਗਰੇਜ਼ ਸਿੰਘ ਫੌਜੀ ਤੇ ਗੁਰਜੀਤ ਸਿੰਘ ਫਰਾਂਸ, ਦੋ ਭੈਣਾਂ ਮਨਜੀਤ ਕੌਰ ਤੇ ਬਲਜੀਤ ਕੌਰ ਦੇ ਲਾਡਲੇ ਭਰਾ ਸੰਦੀਪ ਸਿੰਘ ਨੇ 11ਵੀਂ ਜਮਾਤ ‘ਚ ਪੜ੍ਹਦਿਆਂ ਨੰਗਲ ਅੰਬੀਆਂ ਸਕੂਲ ਦੇ ਪ੍ਰਿੰ: ਸੁਖਚੈਨ ਸਿੰਘ ਦੀ ਪ੍ਰੇਰਨਾ ਸਦਕਾ ਖੇਡ ਦੀ ਸ਼ੁਰੂਆਤ ਕੀਤਿ