ਕੈਨੇਡਾ: 3 ਪੰਜਾਬੀਆਂ ਸਣੇ 5 ਭਾਰਤੀ ਵਿਦਿਆਰਥੀਆਂ ਦੀ ਮੌਤ

195

ਕੈਨੇਡਾ ਦੇ ਮਾਂਟ੍ਰੀਅਲ ਸ਼ਹਿਰ ’ਚ ਬਟਾਲਾ ਦੇ ਨੇੜਲੇ ਪਿੰਡ ਅੰਮੋਨੰਗਲ ਦੇ 22 ਸਾਲਾ ਪੰਜਾਬੀ ਨੌਜਵਾਨ ਸਮੇਤ 5 ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ ਤੇ ਲੜਕੀ ਸਮੇਤ 2 ਜਣਿਆਂ ਦੇ ਜ਼ਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਕੈਨੇਡਾ ਤੋਂ ਫੋਨ ਆਇਆ ਕਿ ਕਰਨਪਾਲ ਸਿੰਘ ਪੁੱਤਰ ਨਿਵਾਸੀ ਪਿੰਡ ਅੰਮੋਨੰਗਲ ਆਪਣੇ ਸਾਥੀ 6 ਲੜਕਿਆਂ ਤੇ ਇਕ ਲੜਕੀ ਸਮੇਤ ਕੈਨੇਡਾ ਦੇ ਸ਼ਹਿਰ ਮਾਂਟ੍ਰੀਅਲ ਤੋਂ ਪੇਪਰ ਦੇ ਕੇ ਗੱਡੀ ’ਚ ਵਾਪਸ ਬਰੈਂਪਟਨ ਜਾ ਰਿਹਾ ਸੀ ਕਿ ਇਨ੍ਹਾਂ ਦੀ ਗੱਡੀ ਟਰਾਲੇ ਨਾਲ ਟਕਰਾਉਣ ਕਰ ਕੇ ਹਾਦਸਾਗ੍ਰਸਤ ਹੋ ਗਈ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ’ਚ ਕਰਨਪਾਲ ਸਿੰਘ ਸਮੇਤ 5 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਇਕ ਲੜਕਾ ਤੇ ਇਕ ਲੜਕੀ ਗੰਭੀਰ ਜ਼ਖ਼ਮੀ ਹੋ ਗਏ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਪਾਲ ਸਿੰਘ ਪੁੱਤਰ ਪੁਰਜੀਤ ਸਿੰਘ ਵਾਸੀ ਪਿੰਡ ਅੰਮੋਨੰਗਲ ਬੀਤੀ 25 ਜਨਵਰੀ 2021 ਨੂੰ ਵਿਦੇਸ਼ ’ਚ ਪੜ੍ਹਾਈ ਕਰਨ ਲਈ ਗਿਆ ਸੀ।

ਟੋਰਾਂਟੋ, 14 ਮਾਰਚ, 2022: ਕੈਨੇਡਾ ਵਿੱਚ ਵਾਪਰੇ ਇਕ ਹੌਲਨਾਕ ਸੜਕ ਹਾਦਸੇ ਵਿੱਚ 3 ਪੰਜਾਬੀਆਂ ਸਣੇ 5 ਭਾਰਤੀ ਵਿਦਿਆਰਥੀਆਂ ਦੀ ਮੌਤ ਦੀ ਦੁਖ਼ਦਾਈ ਖ਼ਬਰ ਹੈ।

ਇਹ ਹਾਦਸਾ 401 ਬੈਲਵਿਲੇ-ਟਰੈਂਟਨ ਹਾਈਵੇਅ ’ਤੇ ਵਾਪਰਿਆ ਜਿਸ ਵਿੱਚ ਇਕ ਵੈਨ ਅਤੇ ਇਕ ਟਰੈਕਟਰ ਟਰਾਲੀ ਵਿਚਾਲੇ ਸਿੱਧੀ ਟੱਕਰ ਵਿੱਚ ਪੰਜੇ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਂਟਾਰੀਓ ਦੀ ਸੂਬਾਈ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਜਸਪਿੰਦਰ Çੰਸਘ 21, ਕਰਨਪਾਲ ਸਿੰਘ 22, ਹਰਪ੍ਰੀਤ ਸਿੰਘ 24, ਮੋਹਿਤ ਚੌਹਾਨ 23 ਅਤੇ ਪਵਨ ਕੁਮਾਰ 23 ਵਜੋਂ ਕੀਤੀ ਹੈ। ਸਾਰਿਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ।ਦੋ ਵਿਦਿਆਰਥੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਮੌਂਟਰੀਅਲ ਅਤੇ ਗਰੇਟਰ ਟੋਰੰਟੋ ਏਰੀਆ ਦੇ ਕਾਲਜਾਂ ਵਿੱਚ ਪੜ੍ਹਦੇ ਸਨ।ਉਂਟਾਰੀਓ ਪ੍ਰੋਵੀਂਸ਼ਲ ਪੁਲਿਸ ਕਾਂਸਟੇਲਬ ਮੈਗੀ ਪਿੱਕਟ ਨੇ ਕਿਹਾ ਕਿ ਇਹ ਬਹੁਤ ਵੱਡੀ ‘ਟ੍ਰੈਜਿਡੀ’ ਹੈ। ਇਸ ਤਰ੍ਹਾਂ ਦੀ ਜ਼ਿੰਮੇਵਾਰੀ ਕਿਸੇ ਨੂੂੰ ਨਾ ਮਿਲੇ ਪਰ ਅਸੀਂ ਆਪਣੇ ਫ਼ਰਜ਼ ਦੇ ਤੌਰ ’ਤੇ ਹਿੰਥੇ ਪੁੱਜੇ ਹਾਂ ਅਤੇ ਇਸ ’ਤੇ ਕੰਮ ਕਰ ਰਹੇ ਹਾਂ।

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ ਵੱਖ ਕਾਲਜਾਂ ਵਿੱਚ 2 ਲੱਖ ਤੋਂ ਵੀ ਵੱਧ ਭਾਰਤੀ ਵਿਦਿਆਰਥੀ ਹਨ।