ਚੰਡੀਗੜ੍ਹ, 18 ਮਾਰਚ, 2022:ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਆਪਣੀ ਕੈਬਨਿਟ ਵਿੱਚ ਲਏ ਜਾਣ ਵਾਲੇ 10 ਮੰਤਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ..ਇਨ੍ਹਾਂ ਮੰਤਰੀਆਂ ਨੂੰ ਸਨਿਚਰਵਾਰ, 19 ਮਾਰਚ ਸਵੇਰੇ 11 ਵਜੇ ਪੰਜਾਬ ਰਾਜ ਭਵਨ ਵਿਖ਼ੇ ਸਹੁੰ ਚੁਕਾਈ ਜਾਵੇਗੀ।ਮੰਤਰੀ ਬਣਾਏ ਜਾਣ ਵਾਲਿਆਂ ਵਿੱਚ ਹੇਠ ਲਿਖ਼ੇ ਵਿਧਾਇਕ ਸ਼ਾਮਲ ਹਨ। ਹਰਪਾਲ ਸਿੰਘ ਚੀਮਾ (ਦਿੜ੍ਹਬਾ)
ਡਾ: ਬਲਜੀਤ ਕੌਰ (ਮਲੋਟ) ਹਰਭਜਨ ਸਿੰਘ ਈ.ਟੀ.ਉ. (ਜੰਡਿਆਲਾ) ਡਾ: ਵਿਜੇ ਸਿੰਗਲਾ (ਮਾਨਸਾ) ਲਾਲ ਚੰਦ ਕਟਾਰੂਚੱਕ (ਭੋਆ) ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ) ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ) ਲਾਲਜੀਤ ਸਿਘੰ ਭੁੱਲਰ (ਪੱਟੀ) ਬ੍ਰਹਮ ਸ਼ੰਕਰ ਜਿੰਪਾ (ਹੁਸ਼ਿਆਰਪੁਰ) ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ)

ਦਿਲਚਸਪ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਚਰਚਿਤ ਚਿਹਰੇ ਇਸ ਸੂਚੀ ਵਿੱਚ ਹਾਲ ਦੀ ਘੜੀ ਸ਼ਾਮਲ ਨਹੀਂ ਕੀਤੇ ਗਏ ਹਨ। ਇਨ੍ਹਾਂ ਵਿੱਚ ਸ੍ਰੀ ਅਮਨ ਅਰੋੜਾ, ਸ: ਕੁਲਤਾਰ ਸਿੰਘ ਸੰਧਵਾਂ, ਸ੍ਰੀਮਤੀ ਸਰਬਜੀਤ ਕੌਰ ਮਾਨੂਕੇ, ਪ੍ਰੋ: ਬਲਜਿੰਦਰ ਕੌਰ ਆਦਿ ਵਰਨਣਯੋਗ ਹਨ।

ਇਸ ਤੋਂ ਇਲਾਵਾ ਕੁਝ ਨਾਂਅ ਜਿਨ੍ਹਾਂ ਦੀ ਚਰਚਾ ਚੱਲ ਰਹੀ ਸੀ ਉਹ ਵੀ ਇਸ ਸੂਚੀ ਵਿੱਚ ਨਜ਼ਰ ਨਹੀਂ ਆਏ। ਇਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ, ਸ: ਗੁਰਮੀਤ ਸਿੰਘ ਖੁੱਡੀਆਂ, ਸ੍ਰੀ ਗੋਲਡੀ ਕੰਬੋਜ, ਜੀਵਨ ਜਿਉਤ ਕੌਰ, ਡਾ: ਅਮਨਦੀਪ ਕੌਰ ਅਰੋੜਾ, ਅਨਮੋਲ ਗਗਨ ਮਾਨ, ਡਾ:ਚਰਨਜੀਤ ਸਿੰਘ ਆਦਿ ਸ਼ਾਮਲ ਹਨ।

ਸੂਚੀ ਵਿੱਚ ਸ਼ਾਮਲ 5 ਮੰਤਰੀ ਮਾਲਵੇ ਤੋਂ, 4 ਮਾਝੇ ਤੋਂ ਅਤੇ ਇਕ ਦੁਆਬੇ ਨਾਲ ਸੰਬੰਧਤ ਹੈ