ਲਖੀਮਪੁਰ ਮਾਮਲਾ – ਮੰਤਰੀ ਜੀ ਅਸਤੀਫਾ ਨਹੀਂ ਦੇਣਗੇ – ਮੋਦੀ ਸਰਕਾਰ ਦਾ ਫੈਸਲਾ

ਪੁੱਤਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਮਿਲੇ ਅਜੇ ਮਿਸ਼ਰਾ, ਅੱਗੋਂ ਅਮਿਤ ਸ਼ਾਹ ਨੇ ਕੀ ਦਿੱਤਾ ਜਵਾਬ?

Junior minister Ajay Mishra today met with Union Home Minister Amit Shah amid opposition calls for his sacking over allegations that his son ran over farmers in Uttar Pradesh’s Lakhimpur Kheri on Sunday. Top government sources, however, ruled out his resignation.


Sources said Mr Mishra had clarified “not once but twice” that neither he nor his son was present at the site of the violence.


A video, apparently of the minister’s SUV ramming a group of marching farmers was widely shared on social media including by Varun Gandhi, an MP of the ruling BJP.

ਲਖੀਮਪੁਰ ਖੀਰੀ ‘ਚ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਜੀਪ ਚੜ੍ਹਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਥਾਰ ਜੀਪ ਚਾਲਕ ਸ਼ਾਂਤੀ ਨਾਲ ਮਾਰਚ ਕਰ ਰਹੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੰਦਾ ਹੈ, ਜਿਸ ਦੌਰਾਨ ਇਕ ਬਜ਼ੁਰਗ ਗੱਡੀ ਦੇ ਬੋਨਟ ‘ਤੇ ਡਿੱਗਿਆ ਵਿਖਾਈ ਦੇ ਰਿਹਾ ਹੈ ਅਤੇ ਕੁਝ ਲੋਕ ਆਲੇ-ਦੁਆਲੇ ਡਿੱਗੇ ਵਿਖਾਈ ਦੇ ਰਹੇ ਹਨ |


ਇਸ ਤੋਂ ਬਾਅਦ ਵਾਇਰਲ ਹੋਈ ਇਕ ਹੋਰ ਵੀਡੀਓ ‘ਚ ਇਕ ਵਿਅਕਤੀ ਉਸੇ ਥਾਰ ਜੀਪ ‘ਚੋਂ ਬਾਹਰ ਨਿਕਲ ਕੇ ਭੱਜਦਾ ਨਜ਼ਰ ਆ ਰਿਹਾ ਹੈ | ਵਿਰੋਧੀ ਧਿਰਾਂ ਇਸ ਵਿਅਕਤੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਅਸ਼ੀਸ਼ ਦੱਸ ਰਹੀਆਂ ਹਨ ਜਦਕਿ ਅਜੇ ਤੱਕ ਇਨ੍ਹਾਂ ਵੀਡੀਓਜ਼ ਦੀ ਤਸਦੀਕ ਨਹੀਂ ਹੋਈ | ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ |