ਨੈਸ਼ਨਲ ਕਬੱਡੀ ਖਿਡਾਰੀ ਦੇ ਫਾਰਮ ਹਾਊਸ ’ਤੇ ਅੰਨ੍ਹੇਵਾਹ ਫਾਇਰਿੰਗ

325

ਕਬੱਡੀ ਖਿਡਾਰੀ ‘ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰ ਗ੍ਰਿਫਤਾਰ, ਕੁੱਝ ਹੀ ਘੰਟਿਆਂ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ,

ਬੰਗਾ ਦੇ ਨਜਦੀਕੀ ਪਿੰਡ ਗੁਣਾਚੌਰ ਵਿਖੇ ਬੀਤੀ ਸ਼ਾਮ ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸਿੰਘ ਸੱਬਾ ਦੇ ਫਾਰਮ ਹਾਊਸ ’ਤੇ ਆ ਕੇ ਦੋ ਬਿਨਾਂ ਨੰਬਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸੱਬਾ ਦੇ ਚਾਚਾ ਸ਼ਿਵਰਾਜ ਰਾਣਾ ਨੇ ਦੱਸਿਆ ਕਿ ਮੈਂ ਅਤੇ ਮੇਰੇ ਪਰਿਵਾਰਕ ਮੈਂਬਰ ਫਾਰਮ ਹਾਊਸ ’ਚ ਮੌਜੂਦ ਸਨ।

ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੇਰੇ ਭਤੀਜੇ ਦਾ ਨਾਂ ਸੱਬਾ ਕਹਿ ਕੇ ਆਵਾਜ਼ ਮਾਰੀ। ਅਵਾਜ ਸੁਣ ਕੇ ਮੈਂ ਗੇਟ ਖੋਲ੍ਹਣ ਲਈ ਤੁਰ ਪਿਆ ਤਾਂ ਉਨ੍ਹਾਂ ਅਣਪਛਾਤੇ ਨੌਜਵਾਨਾਂਵਲੋਂ ਅਚਾਨਕ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਫਾਇਰ ਕਰਨ ਉਪਰੰਤ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਨਹਿਰ ਦੇ ਵੱਲ ਭੱਜ ਗਏ। ਇਸ ਘਟਨਾ ਸੰਬੰਧੀ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੂੰ ਫੋਨ ’ਤੇ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪਹੁੰਚ ਕੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ।