ਪਿਛਲੇ ਲਗਭਗ ਪੱਚੀ ਸਾਲਾਂ ਤੋਂ ਰਾਜ ਸਭਾ ਲਈ ਅਕਾਲੀ, ਕਾਂਗਰਸ ਅਤੇ ਭਾਜਪਾ ਵੱਲੋਂ ਭੇਜੇ ਗਏ ਮੈਬਰਾਂ ਦੀ ਲਿਸਟ ਹੇਠਾਂ ਹੈ ਜਿਸ ਵਿਚ ਲਗਭਗ ਹਰ ਇਕ ਦੀ ਪਹਿਚਾਣ ਪੰਜਾਬੀ ਹੈ ਅਤੇ ਪੰਜਾਬ ਦਾ ਵਸਨੀਕ ਹੈ। ਇਹ ਪੰਜਾਬ ਦਾ ਵਿਧਾਨਿਕ ਹੱਕ ਹੈ ਕਿ ਇਥੋੰ ਦੇ ਸਿਆਣੇ, ਦਾਨਸ਼ਵਰ ਤੇ ਦਰਦਮੰਦ ਲੋਕ ਰਾਜਸਭਾ ‘ਚ ਜਾਣ । ਜੇ ਅਕਾਲੀਆਂ ਕਾਂਗਰਸੀਆਂ ਤੇ ਭਾਜਪਾਈਆਂ ਨੇ ਕੋਈ ਚੱਜ ਦਾ ਬੰਦਾ ਰਾਜਸਭਾ ਨਹੀੰ ਭੇਜਿਆ ਤਾਂ ਇਸ ਨਾਲ ਕੇਜਰੀਵਾਲ ਨੂੰ ਪੰਜਾਬੀਆਂ ਦੇ ਹੱਕ ਤੇ ਡਾਕਾ ਮਾਰਨ ਦਾ ਠੇਕਾ ਨਹੀੰ ਮਿਲ ਗਿਆ ।

ਨਰੇਸ਼ ਗੁਜਰਾਲ, ਅਕਾਲੀ(ਪੰਜਾਬ) ਅੰਬਿਕਾ ਸੋਨੀ, ਕਾਂਗਰਸ(ਪੰਜਾਬ) ਸ਼ਮਸ਼ੇਰ ਸਿੰਘ ਦੂਲੋ, ਕਾਂਗਰਸ(ਪੰਜਾਬ) ਸ਼ਵੇਤ ਮਲਿਕ, ਭਾਜਪਾ(ਪੰਜਾਬ) ਸੁਖਦੇਵ ਸਿੰਘ ਢੀਂਡਸਾ, ਅਕਾਲੀ(ਪੰਜਾਬ) ਬਲਵਿੰਦਰ ਸਿੰਘ ਭੂੰਦੜ, ਅਕਾਲੀ(ਪੰਜਾਬ) ਪ੍ਰਤਾਪ ਸਿੰਘ ਬਾਜਵਾ, ਕਾਂਗਰਸ(ਪੰਜਾਬ) ਅਵਿਨਾਸ਼ ਰਾਏ ਖੰਨਾ, ਭਾਜਪਾ(ਪੰਜਾਬ) ਬੀਬੀ ਗੁਰਚਰਨ ਕੌਰ, ਬੀਜੇਪੀ(ਪੰਜਾਬ) ਗੁਰਚਰਨ ਸਿੰਘ ਟੌਹੜਾ, ਅਕਾਲੀ(ਪੰਜਾਬ) ਰਾਜਮੋਹਿੰਦਰ ਮਜੀਠਾ, ਅਕਾਲੀ(ਪੰਜਾਬ) ਬਰਜਿੰਦਰ ਸਿੰਘ ਹਮਦਰਦ, ਅਕਾਲੀ(ਪੰਜਾਬ) ਸੁਖਬੀਰ ਸਿੰਘ ਬਾਦਲ, ਅਕਾਲੀ(ਪੰਜਾਬ) ਮਨੋਹਰ ਸਿੰਘ ਗਿਲ, ਕਾਂਗਰਸ (ਪੰਜਾਬ) ਵਰਿੰਦਰ ਸਿੰਘ ਬਾਜਵਾ, ਅਕਾਲੀ(ਪੰਜਾਬ)
ਅਸ਼ਵਨੀ ਕੁਮਾਰ, ਕਾਂਗਰਸ (ਪੰਜਾਬ) ਧਰਮਪਾਲ ਸੱਭਰਵਾਲ, ਕਾਂਗਰਸ (ਪੰਜਾਬ) ਹਰਬੰਸ ਕੌਰ ਭਿੰਡਰ, ਕਾਂਗਰਸ (ਪੰਜਾਬ)


ਪੰਜਾਬ ਦੀਆਂ ਰਾਜ ਸਭਾ ਸੀਟਾਂ ’ਤੇ ਬਾਹਰੋਂ ਮੈਂਬਰ ਲਿਆਉਣ ਉਤੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਘੇਰੇਬੰਦੀ ਤਿੱਖੀ ਕਰ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪ ਦੀ ਨੀਅਤ ਉਤੇ ਸਵਾਲ ਚੁੱਕੇ ਹਨ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਇਹ ਹੈ, ਉਹ ਰੰਗਲਾ ਪੰਜਾਬ ਜਿਸ ਦੀ ਭਗਵੰਤ ਮਾਨ ਗੱਲ ਕਰਦਾ ਸੀ। ਬਿਨਾਂ ਪੱਗਾਂ ਵਾਲਾ ਪੰਜਾਬ ਹੋਵੇਗਾ, ਰੰਗਲਾ ਪੰਜਾਬ ਹੋਵੇਗਾ। ਰਾਜ ਸਭਾ ਵਿਚ ਹੁਣ ਪਾਠਕ ਵਰਗੇ ਲੋਕ ਬੈਠਣਗੇ, ਜਿਨ੍ਹਾਂ ਨੂੰ ਨਾ ਪੰਜਾਬ ਤੇ ਨਾ ਪੰਜਾਬੀ ਬਾਰੇ ਪਤਾ ਹੈ।ਉਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਪੰਜਾਬ ਵਿਚੋਂ ਰਾਜ ਸਭਾ ਮੈਬਰਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਲੋਕਾਂ ਦੇ ਨਾਮ ਭੇਜੇ ਜਾਣ ਉਤੇ ਬਾਦਲ ਨੇ ਕਿਹਾ ਕਿ ਇਹ ਸ਼ੁਰੂ ਵਿਚ ਹੀ ਧੋਖਾ ਕਮਾ ਰਹੇ ਹਨ, ਅਸੀਂ ਸ਼ੁਰੂ ਵਿਚ ਹੀ ਕਿਹਾ ਸੀ, ਇਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ਉਤੇ ਕਬਜਾ ਕਰਨ ਚਹੁੰਦੇ ਹਨ।

ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਪਹਿਲੀ ਵੱਡੀ ਸੱਟ ਮਾਰੀ ਹੈ। ਆਪ ਪਾਰਟੀ ਨੇ ਸੂਬੇ ਦੇ ਉਨ੍ਹਾਂ ਲੋਕਾਂ ਨਾਲ ਧੋਖਾ ਕੀਤਾ ਹੈ, ਜਿੰਨ੍ਹਾਂ ਨੇ ਵਿਆਪਕ ਹਾਂ-ਪੱਖੀ ਬਦਲਾਅ ਲਿਆਉਣ ਲਈ ਇਸਦੀ ਹਰੇਕ ਗੱਲ ’ਤੇ ਵਿਸ਼ਵਾਸ ਕੀਤਾ ਤੇ ਪਾਰਟੀ ਨੂੰ ਇਹ ਬਦਲਾਅ ਲਿਆਉਣ ਵਾਸਤੇ ਵੱਡਾ ਫਤਵਾ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਵਿਚ ਭੇਜਣ ਲਈ ਕੋਈ ਪੰਥਕ ਪ੍ਰਤੀਨਿਧ ਨਹੀਂ ਲੱਭਾ, ਇੱਥੋਂ ਤੱਕ ਕਿ ਇਕ ਵੀ ਮਹਿਲਾ ਨੂੰ ਨਾਮਜ਼ਦ ਨਹੀਂ ਕੀਤਾ ਗਿਆ, ਆਪ ਪਾਰਟੀ ਇਹ ਵੀ ਭੁੱਲ ਗਈ ਕਿ ਪਵਿੱਤਰ ਸਦਨ ਵਾਸਤੇ ਮਹਿਲਾਵਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ। ਪੰਜਾਬੀਅਤ ਦੇ ਕਿਸੇ ਵੀ ਮੁਦੱਈ ਜਾਂ ਕਿਸੇ ਵੀ ਪ੍ਰਮੁੱਖ ਸਮਾਜਿਕ ਵਰਕਰ ਜਾਂ ਫਿਰ ਪੰਜਾਬ ਦੇ ਹੱਕਾਂ ਲਈ ਲੜਨ ਵਾਸਤੇ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਨਾ ਕਰਨ ਵਾਲੇ ਇਸ ਫੈਸਲੇ ਤੋਂ ਭਾਈ ਭਤੀਜਾਵਾਦ ਦੀ ਬਦਬੂ ਆ ਰਹੀ ਹੈ, ਇਹ ਸਰਾਸਰ ਸੂਬੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨ ਵਾਲਾ ਕਦਮ ਹੈ।- ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ, ਸ. ਮਨਪ੍ਰੀਤ ਸਿੰਘ ਇਆਲੀ