ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਦੇਵ ਮਾਨ ਸਾਈਕਲ ‘ਤੇ ਵਿਧਾਨ ਸਭਾ ਪਹੁੰਚੇ।

ਹੋਰ ਵੱਢੀ ਕਿਵੇਂ ਲਈ ਜਾਂਦੀ ਹੈ ?

ਤੁਹਾਨੂੰ ਕਿਵੇਂ ਲੱਗੇਗਾ ਜੇ ਬਿਜਲੀ ਵਿਭਾਗ ‘ਚ ਲਾਈਨਮੈਨ ਲੱਗੇ ਮੁਲਾਜ਼ਮ ਦੀ ਬਦਲੀ ਸਕੂਲ ‘ਚ ਬੱਚਿਆਂ ਨੂੰ ਹਿਸਾਬ ਪੜਾਉਣ ਵਾਸਤੇ ਕਰ ਦਿੱਤੀ ਜਾਵੇ ? ਕੀ ਇਸ ਨੂੰ ਭ੍ਰਿਸ਼ਟਾਚਾਰ ਨਹੀਂ ਕਿਹਾ ਜਾਵੇਗਾ ?
ਹੁਣ ਸੋਚੋ ਕਿ ਲਾਈਨ ਮੈਨ ਨੇ ਆਪਣੀ ਬਦਲੀ ਕਰਵਾਉਣ ਵਾਸਤੇ ਪੈਸੇ ਦਿੱਤੇ ਹੋਣ ? ਕੀ ਤੁਸੀਂ ਫੇਰ ਵੀ ਇਸ ਨੂੰ ਭ੍ਰਿਸ਼ਟਾਚਾਰ ਨਹੀਂ ਮੰਨੋਗੇ ?

ਲਵਲੀ ਯੂਨੀਵਰਸਿਟੀ ਨੇ ਮਹਿੰਗੀ ਪੜਾਈ ਦੀ ਨੀਂਹ ਸਰਕਾਰੀ ਕਾਲਜਾਂ ਦੀ ਬਰਬਾਦੀ ‘ਤੇ ਰੱਖੀ। ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਜਿਹੜੀ ਲੌਬੀ ਪੰਜਾਬ ‘ਚ ਸਸਤੀ ਸਿੱਖਿਆ ਦੇ ਤੰਤਰ ਨੂੰ ਫੇਲ ਕਰਨ ਲਈ ਜ਼ਿੰਮੇਵਾਰ ਹੈ, ਅੱਜ ਉਸੇ ਲੌਬੀ ਦਾ ਬੰਦਾ ਰਾਜ ਸਭਾ ਪਹੁੰਚ ਗਿਆ।

ਲੁਧਿਆਣੇ ਦੀਆਂ ਫ਼ੈਕਟਰੀਆਂ ਨੇ ਪੰਜਾਬ ਦਾ ਹਵਾ ਪਾਣੀ ਗੰਧਲਾ ਕੀਤਾ ਤੇ ਨੌਕਰੀਆਂ ਪੰਜਾਬ ਤੋਂ ਬਾਹਰਲਿਆਂ ਨੂੰ ਦਿੱਤੀਆਂ। ਜਦੋਂ ਪ੍ਰਦੂਸ਼ਣ ਦੀ ਗੱਲ ਆਉਂਦੀ ਆ ਤਾਂ ਨਾਮ ਕਿਸਾਨਾਂ ਦੀ ਪਰਾਲ਼ੀ ਦਾ ਲੱਗਦਾ। ਕਿਸਾਨਾਂ ਦਾ ਕੋਈ ਬੰਦਾ ਰਾਜ ਸਭਾ ਨਹੀਂ ਪਹੁੰਚਿਆ। ਪਰ ਫ਼ੈਕਟਰੀਆਂ ਦਾ ਬੰਦਾ ਪਹੁੰਚ ਗਿਆ।

ਪੰਜਾਬ ਦੀ ਮਾਂ ਖੇਡ ਕਬੱਡੀ ਹੈ। ਪਰ ਰਾਜ ਸਭਾ ‘ਚ ਭੇਜਿਆ ਗਿਆ ਹਰਭਜਨ ਸਿੰਘ ਨੂੰ। ਕਿਉਂਕਿ ਹਰਭਜਨ ਰਾਸ਼ਟਰਵਾਦ ਨੂੰ ਤਕੜਾ ਕਰਦੀ ਖੇਡ ਦਾ ਖਿਡਾਰੀ ਹੈ। ਕਿਸਾਨ ਅੰਦੋਲਨ ਦੌਰਾਨ ਮੂੰਹ ਨਾ ਖੋਲਣ ਵਾਲਾ ਹਰਭਜਨ ਸਿੰਘ ਕੀ ਪੰਜਾਬ ਦੀ ਵਕੀਲੀ ਕਰਲੂ ?

ਜੇ ਤੁਸੀਂ ਇਹ ਵਿਸ਼ਵਾਸ ਕਰਨਾ ਚਾਹੁੰਦੇ ਹੋ ਕਿ ਮਿੱਤਲ ਅਤੇ ਅਰੋੜੇ ਨੂੰ ਰਾਜ ਸਭਾ ਦੀਆਂ ਟਿਕਟਾਂ ਵੇਚੀਆਂ ਨਹੀਂ ਗਈਆਂ ਹਨ ਤਾਂ ਬਿਲਕੁਲ ਭਗਵੰਤ ਮਾਨ ਤੇ ਕੇਜਰੀਵਾਲ ਇਮਾਨਦਾਰ ਹਨ। ਪਰ ਜੇ ਤੁਹਾਨੂੰ ਲੱਗਦਾ ਕਿ ਪਾਰਟੀ ਨੇ ਫੰਡ ਇਕੱਠਾ ਕਰਨ ਲਈ ਇਹ ਟਿਕਟਾਂ ਦਿੱਤੀਆਂ ਨੇ ਤਾਂ ਇਹ ਭ੍ਰਿਸ਼ਟਾਚਾਰ ਹੀ ਹੈ। ਕਾਂਗਰਸ ਤੇ ਅਕਾਲੀ ਵੀ ਅਜਿਹਾ ਕਰਦੇ ਰਹੇ ਨੇ।

ਪੰਜਾਬ ਤੋਂ ਬਾਹਰ ਦੇ ਦੋ ਰਾਜ ਸਭਾ ਮੈਂਬਰਾਂ ਨੂੰ ਚੁਣ ਲਿਆ ਗਿਆ। ਇਸ ਵਾਸਤੇ ਕੇਜਰੀਵਾਲ ਦਾ ਧੰਨਵਾਦ। ਇਸ ਤੋਂ ਕਰਾਰੀ ਚਪੇੜ ਲੋਕਤੰਤਰ ਦੇ ਮੂੰਹ ‘ਤੇ ਕਦੇ ਪੈ ਨਹੀਂ ਸਕਦੀ ਸੀ।
ਹੁਣ ਅਸੀਂ ਕੀ ਕਰੀਏ ?

ਸੱਪ ਦੀ ਲਕੀਰ ਕੁੱਟ ਸਕਦੇ ਹਾਂ। ਜਦੋਂ ਤੇਈ ਮਾਰਚ ਨੂੰ ਭਗਵੰਤ ਮਾਨ ਭ੍ਰਿਸ਼ਟਾਚਾਰ ਰੋਕਣ ਲਈ ਹੈਲਪ ਲਾਈਨ ਨੰਬਰ ਜਾਰੀ ਕਰੂਗਾ ਤਾਂ ਆਪਣੇ ਆਪਣੇ ਸ਼ਬਦਾਂ ‘ਚ ਸ਼ਿਕਾਇਤ ਕਰੋ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀਆਂ ਟਿਕਟਾਂ ਦੀ ਵੰਡ ‘ਚ ਵਿੱਤੀ ਅਤੇ ਸਿਆਸੀ ਭ੍ਰਿਸ਼ਟਾਚਾਰ ਕੀਤਾ ਹੈ।
#ਮਹਿਕਮਾ_ਪੰਜਾਬੀ