ਇਟਲੀ ’ਚ ਘਰ ਨੂੰ ਅੱਗ ਲੱਗਣ ਕਾਰਨ ਇੱਕ ਪੰਜਾਬੀ ਦੀ ਮੌਤ

387

ਮਿਲੀ ਜਾਣਕਾਰੀ ਅਨੁਸਾਰ ਲਛਮਣ ਦਾਸ ਲਾਡੀ (40) ਵਾਸੀ ਲੱਧੇਵਾਲੀ (ਜਲੰਧਰ), ਜਿਹੜਾ ਤਕਰੀਬਨ 15-16 ਸਾਲ ਪਹਿਲਾਂ ਭਵਿੱਖ ਬਿਹਤਰ ਬਣਾਉਣ ਲਈ ਉਧਾਰੇ ਪੈਸੇ ਫੜ ਕੇ ਇਟਲੀ ਆਇਆ ਸੀ ਤੇ ਇਟਲੀ ਆਪਣੇ ਪਰਿਵਾਰ ਤੋਂ ਪੇਪਰ ਨਾ ਬਣਨ ਕਾਰਨ 14 ਸਾਲ ਦੂਰ ਰਿਹਾ ਤੇ 14 ਸਾਲਾਂ ਬਾਅਦ ਘਰ ਬਹੁੜਿਆ ਸੀ। ਲਛਮਣ ਦਾਸ ਇਟਲੀ ’ਚ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਆਪਣੇ ਇਟਾਲੀਅਨ ਮਾਲਕ ਦੇ ਘਰ ਦੇ ਬਾਹਰ ਇਕ ਕੰਮ-ਚਲਾਊ ਚੱਕਵੇਂ ਕਮਰੇ ’ਚ ਜ਼ਿੰਦਗੀ ਦੇ ਦਰਦ ਹੰਢਾ ਰਿਹਾ ਸੀ। ਕੱਲ੍ਹ ਸ਼ਾਮ 6 ਵਜੇ ਤੋਂ ਬਾਅਦ ਜਦੋਂ ਲਛਮਣ ਦਾਸ ਤੇ ਉਸ ਦਾ ਸਾਥੀ ਕੰਮ ਤੋਂ ਘਰ ਆ ਕੇ ਆਪਣੇ ਲਈ ਰੋਟੀ ਤਿਆਰ ਕਰਨ ਲੱਗੇ ਤਾਂ ਆਪਣੇ ਕਮਰੇ ਨੂੰ ਨਿੱਘਾ ਕਰਨ ਲਈ ਹੀਟਰ ਚਲਾ ਲਿਆ ਤੇ ਖੁਦ ਰਸੋਈ ’ਚ ਖਾਣਾ ਬਣਾਉਣ ਲੱਗੇ। ਇਸ ਦੌਰਾਨ ਹੀ ਹੀਟਰ ਦਾ ਸੇਕ ਇੰਨਾ ਹੋ ਗਿਆ ਕਿ ਕਮਰੇ ’ਚ ਅੱਗ ਲੱਗ ਗਈ ਤੇ ਜਦੋਂ ਖਾਣਾ ਤਿਆਰ ਕਰ ਕੇ ਲਛਮਣ ਦਾਸ ਆਪਣੇ ਕਮਰੇ ਅੰਦਰ ਗਿਆ ਤਾਂ ਅੱਗ ਦੀਆਂ ਤੇਜ਼ ਲਪਟਾਂ ਨਾਲ ਕਮਰੇ ਅੰਦਰ ਭਾਂਬੜ ਮਚੇ ਹੋਏ ਸਨ।

ਇਟਲੀ ਦੇ ਜ਼ਿਲ੍ਹਾ ਲਾਤੀਨਾ ਸਿਟੀ ਦੇ ਸਨਫਲੀਚੇ ਇਲਾਕੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਗਈ ਜਦਕਿ ਇੱਕ ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਪੰਜਾਬੀ ਨੌਜਵਾਨ ਖੇਤਾਂ ਵਿੱਚ ਕੰਮ ਕਰਨ ਮਗਰੋਂ ਘਰ ਆ ਕੇ ਰੋਟੀ ਬਣਾਉਣ ਲੱਗਿਆਂ ਠੰਢ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਵਾਸਤੇ ਹੀਟਰ ਚਲਾਇਆ।

ਜਾਣਕਾਰੀ ਅਨੁਸਾਰ ਲਛਮਣ ਦਾਸ ਲਾਡੀ (40) ਵਾਸੀ ਲੱਧੇਵਾਲੀ (ਜਲੰਧਰ) ਜੋ ਲਗਪਗ 15-16 ਸਾਲ ਪਹਿਲਾਂ ਇਟਲੀ ਗਿਆ ਸੀ। ਉਹ ਖੇਤੀ ਦਾ ਕੰਮ ਕਰਦਾ ਸੀ ਤੇ ਆਪਣੇ ਕੰਮ ਦੇ ਇਟਾਲੀਅਨ ਮਾਲਕ ਦੇ ਘਰ ਦੇ ਬਾਹਰ ਇੱਕ ਆਰਜ਼ੀ ਕਮਰੇ ਵਿੱਚ ਰਹਿ ਰਿਹਾ ਸੀ। ਲਛਮਣ ਦਾਸ ਦੇ ਦੋਸਤਾਂ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਲਗਪਗ 6 ਵਜੇ ਲਛਮਣ ਤੇ ਉਸ ਦਾ ਸਾਥੀ ਕੰਮ ਤੋਂ ਘਰ ਆ ਕੇ ਰੋਟੀ ਬਣਾਉਣ ਲੱਗੇ ਤਾਂ ਆਪਣੇ ਸੌਣ ਵਾਲੇ ਕਮਰੇ ਨੂੰ ਨਿੱਘਾ ਕਰਨ ਲਈ ਉਨ੍ਹਾਂ ਹੀਟਰ ਚਲਾ ਦਿੱਤਾ। ਇਹ ਕਮਰਾ ਪਲਾਸਟਿਕ ਦੀਆਂ ਸ਼ੀਟਾਂ ਨਾਲ ਬਣਾਇਆ ਹੋਇਆ ਸੀ, ਜਿਸ ਕਰਕੇ ਹੀਟਰ ਦਾ ਸੇਕ ਵਧਣ ਕਾਰਨ ਕਮਰੇ ਵਿੱਚ ਅੱਗ ਲੱਗ ਗਈ।

ਜਦੋਂ ਖਾਣਾ ਬਣਾ ਕੇ ਲਛਮਣ ਆਪਣੇ ਕਮਰੇ ਅੰਦਰ ਗਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ। ਉਸ ਨੇ ਆਪਣੇ ਦਸਤਾਵੇਜ਼ ਤੇ ਹੋਰ ਜ਼ਰੂਰੀ ਸਾਮਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਕਮਰੇ ਦੀ ਛੱਤ ਡਿੱਗ ਪਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਲਛਮਣ ਦਾਸ ਦੇ ਪਰਿਵਾਰ ਵਿੱਚ ਪਤਨੀ ਤੇ 3 ਸਾਲਾ ਬੇਟੀ ਹੈ।