ਭਗਵੰਤ ਮਾਨ ਦੀ ਜੱਗੀ ਜੋਹਲ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਬਾਰੇ ਪੁਰਾਣੀ ਵੀਡੀਉ ਵਾਇਰਲ

453

ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਸਾਰਥਿਕ ਬਹਿਸ ਕੀਤੀ ਜਾ ਸਕਦੀ ਹੈ, ਪੁਰਾਣੇ ਵਾਅਦੇ ਤੇ ਕਹੀਆਂ ਗੱਲਾਂ ਦਿਖਾ ਕੇ ਸਵਾਲ ਕੀਤੇ ਜਾ ਸਕਦੇ ਹਨ, ਸਿਆਣੇ ਸਮਰਥਕਾਂ ਨੂੰ ਕਿਹਾ ਜਾ ਸਕਦਾ ਕਿ ਉਹ ਆਪਣੇ ਆਗੂਆਂ ਨੂੰ ਜਵਾਬਦੇਹ ਬਣਾਉਣ ਪਰ ਉਨ੍ਹਾਂ ਨੂੰ ਜ਼ਲੀਲ ਜਾਂ ਬੇਇੱਜ਼ਤ ਕਰਨਾ ਕਿਸੇ ਵੀ ਤਰਾਂ ਜਾਇਜ਼ ਨਹੀਂ। ਇਹ ਸਵਾਲ ਚੋਣਾਂ ਤੋਂ ਪਹਿਲਾਂ ਵੀ ਕੀਤੇ, ਅਪੀਲਾਂ ਵੀ ਕੀਤੀਆਂ ਤੇ ਚੋਣਾਂ ਤੋਂ ਬਾਅਦ ਵੀ। ਅਗਾਂਹ ਵੀ ਇਹ ਸਿਲਸਿਲਾ ਜਾਰੀ ਰਹਿਣਾ। ਅਸੀਂ ਪੰਜਾਬੀ ਪੰਜਾਬ ਦੀ ਮਜ਼ਬੂਤੀ ਲਈ ਕੰਮ ਕਰੀਏ ਤੇ ਪੰਜਾਬ ‘ਚ ਸੱਤਾਧਾਰੀ ਪੰਜਾਬੀਆਂ ਨੂੰ ਪੰਜਾਬ ਵਾਲੀ ਲਾਈਨ ‘ਤੇ ਖੜ੍ਹ ਕੇ ਪੰਜਾਬ ਹਿਤੂ ਫੈਸਲੇ ਲਈ ਮਜਬੂਰ ਕਰਦੇ ਰਹੀਏ। ਪੱਕੇ ਪਾੜ ਪਾਉਣ ਤੋਂ ਗੁਰੇਜ਼ ਕਰੀਏ। ਅਸੀਂ ਪਹਿਲਾਂ ਹੀ ਬਹੁਤ ਬੁਰੀ ਤਰਾਂ ਵੰਡੇ ਹੋਏ ਹਾਂ।ਲੜਾਈ ਦਿੱਲੀ ਨਾਲ ਹੈ, ਦਿੱਲੀ ਦੀ ਬਦਨੀਅਤੀ ਨਾਲ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ‘ਚ ਭਗਵੰਤ ਮਾਨ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨਾਲ ਹੋਏ ਧੱਕੇ ਦੀ ਗੱਲ ਕਰ ਰਹੇ ਹਨ।
ਇਹ ਵੀਡੀਓ ਸਾਲ 2017 ਦੀ ਹੈ। ਉਸ ਵੇਲੇ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਨ। ਜਗਤਾਰ ਸਿੰਘ ਜੱਗੀ ਜੌਹਲ ਜੋ ਕਿ ਸਾਲ 2017 ‘ਚ ਵਿਆਹ ਕਰਵਾਉਣ ਪੰਜਾਬ ਆਇਆ ਸੀ, ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜੱਗੀ ਜੌਹਲ ‘ਤੇ ਟਾਰਗੈਟ ਕਿਲਿੰਗ ਦਾ ਇਲਜ਼ਾਮ ਸੀ।

ਪਰ ਜੱਗੀ ਜੌਹਲ ਖਿਲਾਫ ਹੁਣ ਤੱਕ ਕੋਈ ਵੀ ਇਲਜ਼ਾਮ ਸਾਬਤ ਨਹੀਂ ਹੋ ਸਕਿਆ। ਹੈਰਾਨੀ ਦੀ ਗੱਲ ਇਹ ਹੈ ਕਿ 5 ਸਾਲਾਂ ਦੌਰਾਨ ਅਦਾਲਤ ਨੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ। ਜੇਕਰ ਅਦਾਲਤ ਨੇ ਉਸ ਦਾ ਪਾਸਪੋਰਟ ਜ਼ਬਤ ਕੀਤਾ ਹੋਇਆ ਹੈ ਤਾਂ ਜ਼ਮਾਨਤ ਤੋਂ ਵਾਂਝੇ ਰੱਖਣਾ ਬੇਹੱਦ ਹੈਰਾਨੀਜਨਕ ਹੈ।
ਜੱਗੀ ਜੌਹਲ ਨੇ ਆਪਣੀ ਚਿੱਠੀ ‘ਚ ਲਿਖਿਆ ਕਿ ਪੁਲਿਸ ਨੇ ਉਸ ‘ਤੇ ਅੰਨ੍ਹਾ ਤਸ਼ੱਦਦ ਢਾਹਿਆ ਹੈ। ਉਸ ਦੇ ਗੁਪਤ ਅੰਗਾਂ ‘ਤੇ ਕਰੰਟ ਦੇ ਝਟਕੇ ਲਾਏ ਹਨ। ਇਸ ਤੋਂ ਇਲਾਵਾ ਉਸ ਤੋਂ ਖਾਲੀ ਕਾਗਜ਼ ‘ਤੇ ਦਸਤਖਤ ਕਰਵਾ ਲਏ ਸਨ। ਇੱਥੇ ਦੱਸ ਦਈਏ ਕਿ ਜੱਗੀ ਨੂੰ ਵਿਆਹ ਤੋਂ ਕੁਝ ਦਿਨਾਂ ਮਗਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਆਪਣੀ ਪਤਨੀ ਨਾਲ ਬਜ਼ਾਰ ‘ਚ ਸ਼ੋਪਿੰਗ ਕਰ ਰਿਹਾ ਸੀ।

ਕੇਜਰੀਵਾਲ ਦੇ ਦਿੱਲੀ ਮਾਡਲ ਨੇ ਪੰਜਾਬ ਨੂੰ ਦਿਨ ਦਿਹਾੜੇ ਠੱਗਿਆ, ਚੱਢੇ-ਪਾਠਕ ਤੇ ਮਾਇਅਧਾਰੀ ਬਣੇ ਰਾਜ ਸਭਾ ਦੇ ਮੈਂਬਰ – ਖਾਲੜਾ ਮਿਸ਼ਨ
ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਮੰਨੂਵਾਦੀ ਕੇਜਰੀਵਾਲ ਦੇ ਦਿੱਲੀ ਮਾਡਲ ਨੇ ਪੰਜਾਬ ਨੂੰ ਦਿਨ-ਦਿਹਾੜੇ ਠੱਗ ਲਏ ਜਾਣ ਤੇ ਸਖਤ ਨਿਖੇਧੀ ਕੀਤੀ। ਰਾਘਵ ਚੱਢਾ, ਸੰਦੀਪ ਪਾਠਕ ਤੇ ਬਾਕੀ ਮਾਇਆਧਾਰੀਆਂ ਨੂੰ ਚੁੱਪ-ਚਪੀਤੇ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਹੈ ਤਾਂ ਕਿ ਪਾਰਲੀਮੈਂਟ ਵਿਚ ਗੁਰਾਂ ਦੇ ਪੰਜਾਬ ਦਾ ਕੋਈ ਪੱਖ ਨਾ ਰੱਖ ਸਕੇ। ਕੇਜਰੀਵਾਲ ਨੇ ਕੱਲ੍ਹ ਹੀ ਆਖਿਆ ਸੀ ਕਿ ਜਿਸ ਦਿਨ ਬੇਈਮਾਨੀ ਹੋਈ, ਉਸ ਦਿਨ ਪੰਜਾਬ ਹਾਰ ਜਾਵੇਗਾ ਤੇ ਸੱਚ-ਮੁੱਚ ਅੱਜ ਕੇਜਰੀਵਾਲ ਦੀ ਬੇਈਮਾਨੀ ਕਾਰਨ ਗੁਰਾਂ ਦਾ ਪੰਜਾਬ ਹਾਰ ਗਿਆ ਹੈ। ਕੇਜਰੀਵਾਲ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ, ਅਸੀਂ ਹਰ ਕੰਮ ਪੰਜਾਬ ਦੇ ਲੋਕਾਂ ਕੋਲੋਂ ਪੁੱਛ ਕੇ ਕਰਾਂਗੇ, ਅਸੀਂ ਹਰ ਕੰਮ ਰੈਫਰੈਂਡਮ ਰਾਂਹੀ ਕਰਾਂਗੇ। ਅੱਜ ਦੱਸੇ ਕੇਜਰੀਵਾਲ ਉਸ ਨੇ ਪੰਜਾਬ ਦੇ ਲੋਕਾਂ ਨਾਲ ਇੱਡਾ ਵੱਡਾ ਛਲਕਪਟ ਕਿਉਂ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਆਖਰੀ ਸਮੇਂ ਕਾਗਜ਼ ਦਾਖਲ ਕਰਨ ਸਮੇਂ ਪਤਾ ਲੱਗਾ ਕਿ ਚੱਢੇ ਤੇ ਪਾਠਕ, ਮਿੱਤਲ, ਅਰੋੜੇ ਰਾਜ ਸਭਾ ਦੇ ਮੈਂਬਰ ਬਣ ਗਏ ਹਨ। ਜਥੇਬੰਦੀਆਂ ਨੇ ਕਿਹਾ ਕਿ ਹੁਣ ਪੰਜਾਬ ਦੇ ਪਾਣੀਆਂ ਬਾਰੇ, ਬਿਜਲੀ ਬਾਰੇ, ਇਲਾਕਿਆਂ ਬਾਰੇ, ਰਾਜਧਾਨੀ ਬਾਰੇ, ਯੂ.ਏ.ਪੀ.ਏ. ਬਾਰੇ, ਧਾਰਾ 370 ਬਾਰੇ, ਪੰਜਾਬ ਨੂੰ ਬੀ.ਐਸ.ਐਫ. ਹਵਾਲੇ ਕਰਨ ਬਾਰੇ ਪੰਜਾਬ ਨਾਲ ਪਲ-ਪਲ ਤੇ ਦੁਸ਼ਮਣੀ ਕਮਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਸਿਸਟਮ ਬਦਲਣ ਦੀਆਂ ਗੱਲਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਸਾਬਤ ਹੋਣਗੀਆਂ। ਸ਼ਰਾਬ ਵੇਚ ਕੇ ਰਵਾਇਤੀ ਪਾਰਟੀਆਂ ਸੂਬਾ ਚਲਾ ਰਹੀਆਂ ਸਨ, ਹੁਣ ਭਗਵੰਤ ਮਾਨ ਸਰਕਾਰ ਸ਼ਰਾਬ ਦੀ ਵਿਕਰੀ ਵਧਾ ਕੇ ਪੰਜਾਬ ਚਲਾਏਗੀ। ਹਸਪਤਾਲਾਂ, ਸਕੂਲਾਂ ਦਾ ਸਰਕਾਰੀਕਰਨ ਦੀ ਥਾਂ ਪਹਿਲਾਂ ਵਾਲਾ ਮਾਡਲ ਹੀ ਚੱਲੇਗਾ। ਆਖਿਰ ਵਿਚ ਉਨ੍ਹਾਂ ਕਿਹ ਕਿ ਇਨਕਲਾਬ ਤੇ ਭਗਤ ਸਿੰਘ ਦੇ ਵਾਰਸ ਅਖਵਾਉਣ ਵਾਲਿਆਂ ਦੇ ਹਰੇ ਪੈੱਨ ਨੇ ਕਾਲਾ ਇਤਿਹਾਸ ਲਿਖਿਆ ਹੈ।

ਤੁਹਾਨੂੰ 2700 ਕਿਲੋਮੀਟਰ ਦੂਰ ਹਿਜਾਬ ਤਾਂ ਦਿਸਦਾ ਪਰ 120 ਕਿਲੋਮੀਟਰ ਦੂਰ ਲਾਹੇ ਖਾਲਿਸਾਹੀ ਨਿਸ਼ਾਨ ਨਹੀੰ ਦਿਸਦੇ ? ਕੀ ਸਿੱਖ ਮੁਸਲਮਾਨਾਂ ਨਾਲੋੰ ਵੀ ਨਖਿਧ ਨੇ ਭਾਵ ਤੀਜੇ ਦਰਜੇ ਦੇ ਵਸਨੀਕ ?
ਪੰਜਾਬ ਤੋੰ 2700 ਕਿਲੋਮੀਟਰ ਦੂਰ ਕਰਨਾਟਕ ਦੇ ਇਕ ਕਾਲਜ ‘ਚ ਕੁੜੀਆਂ ਨੂੰ ਹਿਜਾਬ ਨਾ ਪਾਉਣ ਲਈ ਕਿਹਾ ਗਿਆ, ਪੰਜਾਬ ਦੇ ਅਖਬਾਰਾਂ ‘ਚ ਲੇਖ ਲਿਖੇ ਗਏ , ਧਰਨੇ ਰੋਸ ਮਾਰਚ ਵਿਖਾਵੇ ਹੋਏ । ਖੱਬੇਪੱਖੀ ਕਾਮਰੇਡ ਸੈਕੂਲਰ, ਲਿਬਰਲ ਆਮ ਆਦਮੀ, ਸਿੰਘ ਸਭੀਏ ਅਕਾਲੀ ਸਭ ਹਿਜਾਬ ਨੂੰ ਬਹੁਤ ਰੋਏ । ਚੈਨਲਾਂ ਤੇ ਬਹਿਸਾਂ ਹੋਈਆਂ । ਰਸਾਲਿਆਂ ਦੇ ਵਿਸ਼ੇਸ ਅੰਕ ਛਪੇ ।
ਦੂਜੇ ਪਾਸੇ ਆਪਣੇ ਨਿਜੀ ਵਾਹਨ ਤੇ ਮਨੁਖਤਾ ਦੇ ਸਰਵੋਤਮ ਸਰਵਹਿਤ ਕਲਿਆਣਕਾਰੀ ਖਾਲਸਾਹੀ ਨਿਸ਼ਾਨ ਸਾਹਿਬ ਆਪਣੇ ਮੋਟਰਸਾਇਕਲਾਂ ਤੇ ਲਾ ਕੇ ਮਨੀਕਰਨ ਸਾਹਿਬ ਜਾਣ ਵਾਲੇ ਸਿੱਖ ਬੱਚਿਆਂ ਨੂੰ ਪਹਾੜੀ ਹਿੰਦੂਆਂ ਨੇ ਰੋਕ ਕੇ ਜਲੀਲ ਕੀਤਾ । ਮੰਡੀ ਦੀ ਪੁਲਿਸ ਨੇ ਦਸ ਦਸ ਹਜਾਰ ਦੇ ਚਲਾਨ ਕੱਟੇ ਤੇ ਨਿਸ਼ਾਨ ਲਾਹ ਕੇ ਡੰਡੇ ਤੋੜ ਕੇ ਕੂੜੇ ‘ਚ ਸੁੱਟੇ । ਵੀਡੀਉ ਵੀ ਆ ਗਈ । ਸਿੱਖ ਨੌਜਵਾਨਾਂ ਨੇ ਆਪਣੇ ਤਰੀਕੇ ਨਾਲ ਕੀਰਤਪੁਰ ਸਾਹਿਬ ਕੋਲ ਹਿਮਾਚਲ ਨੰਬਰ ਦੇ ਢੋਹਾ ਢੁਹਾਈ ਵਾਲੇ ਵਹੀਕਲ ਡੱਕ ਕੇ ਇਕ ਵਾਰ ਪੁਲਿਸ ਤੇ ਸਰਕਾਰ ਦੇ ਕੰਨਾਂ ਚ ਗੱਲ ਪਾ ਦਿੱਤੀ । ਦੀਪ ਸਿੱਧੂ ਦੀ ਜਥੇਬੰਦੀ ਨੇ ਹਿਮਾਚਲ ‘ਚ ਨਿਸ਼ਾਨ ਸਾਹਿਬ ਮਾਰਚ ਦਾ ਸੱਦਾ ਵੀ ਦਿਤਾ ਹੈ ।

ਪਰ ਸਾਡਾ ਸਵਾਲ ਪੰਜਾਬ ਸਰਕਾਰ, ਇਸਦੇ ਮੰਤਰੀਆਂ, ਅਕਾਲੀ ਦਲ , ਕਾਮਰੇਡਾਂ, ਚੈਨਲਾਂ ਅਖਬਾਰਾਂ ਦੇ ਮਾਲਕਾਂ ਨੂੰ ਹੈ ਕਿ ਕੀ ਨਿੱਜੀ ਵਾਹਨ ਤੇ ਕੇਸਰੀ ਨਿਸ਼ਾਨ ਲਾਉਣਾ ਸਜਾਯੋਗ ਹੈ ? ਕੀ ਸੰਤ ਭਿਡਰਾਵਾਲਿਆਂ ਤੇ ਦੀਪ ਸਿੱਧੂ ਦੀ ਤਸਵੀਰ ਲਾਉਣੀ ਅਪਰਾਧ ਹੈ ?

ਜੇ ਅਪਰਾਧ ਹੈ ਤਾਂ ਪੰਜਾਬ ਵਿਚ ਵੀ ਪਰਚਾ ਦਿਉ । ਜੇ ਨਹੀੰ ਤਾਂ ਸਿੱਖਾਂ ਨੂੰ ਦੱਸੋ ਕਿ ਤੁਸੀੰ ਭਾਰਤ ਵਿੱਚ ਤੀਜੇ ਦਰਜੇ ਦੇ ਨਾਗਰਿਕ ਹੋ ।ਜੇ ਸਿੱਖ ਗੁਲਾਮ ਨਹੀੰ ਤਾਂ ਘੱਟੋ ਘੱਟ ਉਹ ਤਾਂ ਬੋਲੋ ਜੋ ਹਿਜਾਬ ਲਈ ਬੋਲੇ ਸੀ ।ਅਸੀੰ (ਬਾਈ ਦੀਪ ਸਿੱਧੂ ਸਣੇ) ਹਿਜਾਬ ਲਈ ਵੀ ਬੋਲੇ ਸੀ, ਕੇਸਰੀ ਨਿਸ਼ਾਨ ਲਈ ਵੀ ਬੋਲਦੇ ਹਾਂ ਤੇ ਕਦੇ ਜੇ ਤਿਲਕ ਜੰਝੂ ਨੂੰ ਫੇਰ ਖਤਰਾ ਹੋਇਆ ਤਾਂ ਵੀ ਬੋਲਾਂਗੇ ਪਰ ਕਾਮਰੇਡ/ਆਮ ਆਦਮੀ/ਕਾਲੀ/ਕਾਂਗਰਸੀ ਚੁੱਪ ਬਹੁਤ ਚੁੱਭ ਰਹੀ ਏ ਕਿਉੰ ਕਿ ਇਹ ਚੁੱਪ ਨਿਸ਼ਾਨ ਸਾਹਿਬ ਦੀ ਬੇਅਦਬੀ ਖਿਲਾਫ ਸਹਿਮਤੀ ਚੋੰ ਹੈ ।
#ਮਹਿਕਮਾ_ਪੰਜਾਬੀ

ਆਮ ਆਦਮੀ ਪਾਰਟੀ “ਆਪ” ਵੱਲੋਂ ਪੰਜਾਬ ‘ਚੋਂ ਰਾਜ ਸਭਾ ਲਈ ਕੀਤੀਆਂ ਗਈਆਂ ਨਾਮਜ਼ਦਗੀਆਂ ਨਿਰਾਸ਼ਾਜਨਕ: ਖਹਿਰਾ
ਕੇਜਰੀਵਾਲ ਦੀ ਦਖਲਅੰਦਾਜ਼ੀ ਪੰਜਾਬ ਨੂੰ ਹੋਰ ਕਮਜ਼ੋਰ ਕਰੇਗੀ

ਚੰਡੀਗੜ੍ਹ, 21 ਮਾਰਚ-ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਪੰਜਾਬ ਤੋਂ ਐਲਾਨੀਆਂ ਗਈਆਂ ਪੰਜ ਨਾਮਜ਼ਦਗੀਆਂ ਨਾ ਸਿਰਫ਼ ਨਿਰਾਸ਼ਾਜਨਕ ਹਨ ਸਗੋਂ ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਪੱਸ਼ਟ ਮੋਹਰ ਲੱਗ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਙਖਹਿਰਾ ਨੇ ਕਿਹਾ ਕਿ ਉਹ ਇਸ ਪ੍ਰਭਾਵ ਹੇਠ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਦੇ ਉਪਰਲੇ ਸਦਨ ਵਿੱਚ ਪੰਜਾਬ ਦੀਆਂ ਕੁਝ ਪ੍ਰਮੁੱਖ ਸ਼ਖਸੀਅਤਾਂ ਨੂੰ ਯਕੀਨੀ ਬਣਾਉਣਗੇ ਤਾਂ ਜੋ ਉਹ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਣ। ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਸੰਜੀਵ ਅਰੋੜਾ ਅਤੇ ਹਰਭਜਨ ਸਿੰਘ ਨੂੰ ਨਾਮਜਦ ਕੀਤੇ ਜਾਣ ਤੋਂ ਲੱਗਦਾ ਹੈ ਕਿ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਜਦੋਂ ਐਨਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਨੂੰ ਦਿੱਲੀ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ ਤਾਂ ਆਸ਼ੂਤੋਸ਼, ਕੁਮਾਰ ਵਿਸ਼ਵਾਸ ਅਤੇ ਆਸ਼ੀਸ਼ ਖੇਤਾਨ ਸਮੇਤ ‘ਆਪ’ ਦੇ ਕਈ ਸੀਨੀਅਰ ਨੇਤਾਵਾਂ ਨੇ ਬਿਨਾਂ ਕੋਈ ਕਾਰਨ ਦੱਸੇ ਪਾਰਟੀ ਛੱਡ ਦਿੱਤੀ ਸੀ ਕਿਉਂਕਿ ਉਹ ਕੇਜਰੀਵਾਲ ਤੋਂ ਬੇਹੱਦ ਨਿਰਾਸ਼ ਸਨ। ਅੱਜ ਪੰਜਾਬ ‘ਚ ਵੀ ਉਹੀ ਕੁੱਝ ਹੋਇਆ ਹੈ।ਖਹਿਰਾ ਨੇ ਕਿਹਾ ਕਿ ਉਸ ਸਮੇਂ ਕੇਜਰੀਵਾਲ ‘ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੇ ਗੁਪਤਾ ਨੂੰ ਪਾਰਟੀ ਨੂੰ ਵੱਡੀ ਰਕਮ ਦਾਨ ਕਰਨ ਦੀ ਤਾਕਤ ਦੇ ਕਾਰਨ ਨਾਮਜ਼ਦ ਕੀਤਾ ਸੀ।ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਕੇਜਰੀਵਾਲ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਦਖਲ ਦੇਣ ਦੀ ਇਜਾਜ਼ਤ ਦਿੰਦੇ ਹਨ ਤਾਂ ਇਹ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਵੱਡੇ ਫਤਵੇ ਦਾ ਨਿਰਾਦਰ ਹੋਵੇਗਾ।