ਲੰਡਨ – ਪ੍ਰੇਮੀ ਨੇ ਕੀਤਾ ਭਾਰਤੀ ਵਿਦਿਆਰਥਣ ਦਾ ਕਤਲ

507

ਲੰਡਨ ‘ਚ ਭਾਰਤੀ ਮੂਲ ਦੀ ਬਿ੍ਟਿਸ਼ ਵਿਦਿਆਰਥਣ ਦਾ ਲੰਡਨ ‘ਚ ਕਤਲ ਹੋ ਗਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਸਕਾਟਲੈਂਡ ਯਾਰਡ ਨੇ ਟਿਊਨੀਸ਼ੀਆ ਦੇ ਇਕ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਅਨੁਸਾਰ 19 ਸਾਲਾ ਬਿ੍ਟਿਸ਼ ਨਾਗਰਿਕ ਸਬਿਤਾ ਥਾਨਵਾਨੀ ਸਨਿੱਚਰਵਾਰ ਨੂੰ ਲੰਡਨ ਦੇ ਕਲਰਕਨਵੈਲ ਖੇਤਰ ਵਿਚ ਆਰਬਰ ਹਾਊਸ ਵਿਚ ਵਿਦਿਆਰਥੀਆਂ ਲਈ ਬਣੇ ਇਕ ਫਲੈਟ ਵਿਚ ਮਿ੍ਤਕ ਮਿਲੀ ਸੀ ਅਤੇ ਉਸ ਦੀ ਗਰਦਨ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ |

ਪ੍ਰਾਪਤ ਜਾਣਕਾਰੀ ਮੁਤਾਬਿਕ ਮਾਰੂਫ ਅਤੇ ਥਾਨਵਾਨੀ ਵਿਚਕਾਰ ਪ੍ਰੇਮ ਸਬੰਧ ਸਨ | ਅਧਿਕਾਰੀਆਂ ਨੇ ਐਤਵਾਰ ਨੂੰ ਮਾਰੂਫ ਨੂੰ ਕਲਰਕਨਵੈਲ ਦੇ ਉਸੇ ਖੇਤਰ ਤੋਂ ਗਿ੍ਫ਼ਤਾਰ ਕੀਤਾ, ਜਿੱਥੇ ਇਕ ਦਿਨ ਪਹਿਲਾਂ ਸਬੀਤਾ ਦੀ ਲਾਸ਼ ਮਿਲੀ ਸੀ | ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ, ‘ਸਬਿਤਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ | ਉਨ੍ਹਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ |

ਉਨ੍ਹਾਂ ਕਿਹਾ, ‘ਮਾਰੂਫ ਅਤੇ ਸਬਿਤਾ ਵਿਚਾਲੇ ਪ੍ਰੇਮ ਸਬੰਧ ਸਨ ਪਰ ਮਾਰੂਫ ਵਿਦਿਆਰਥੀ ਨਹੀਂ ਹੈ | ਉਹ ਟਿਊਨੀਸ਼ੀਆ ਦਾ ਨਾਗਰਿਕ ਹੈ, ਜਿਸ ਦਾ ਪੂਰਾ ਪਤਾ ਨਹੀਂ ਹੈ | ਸਬਿਤਾ ਲੰਡਨ ਯੂਨੀਵਰਸਿਟੀ ‘ਚ ਪੜ੍ਹ ਰਹੀ ਸੀ ਅਤੇ ਕਥਿਤ ਤੌਰ ‘ਤੇ ਸ਼ੁੱਕਰਵਾਰ ਨੂੰ ਉਸ ਨੂੰ ਮਾਰੂਫ ਨਾਲ ਦੇਖਿਆ ਗਿਆ ਸੀ | ਪੁਲਿਸ ਵਲੋਂ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |