ਗੁਰਦੁਆਰਿਆਂ ‘ਚ ਕੇਜਰੀਵਾਲ ਦੀ ਫੋਟੋ ਹੋਵੇਗੀ: ਬਾਦਲ

784

‘ਆਪ’ ਵਾਲੇ ਸ਼ੁਰੂ ‘ਚ ਹੀ ਪੰਜਾਬ ਨਾਲ ਧੋਖਾ ਕਮਾ ਰਹੇ, ਐਸਜੀਪੀਸੀ ਚੋਣਾਂ ‘ਚ ਇਨ੍ਹਾਂ ਦੀਆਂ ਗੱਲਾਂ ‘ਚ ਨਾ ਆਉਣਾ ਨਹੀਂ ਤਾਂ ਗੁਰਦੁਆਰਿਆਂ ‘ਚ ਕੇਜਰੀਵਾਲ ਦੀ ਫੋਟੋ ਹੋਵੇਗੀ: ਬਾਦਲ

ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਬਾਦਲ ਨੇ ਕਿਹਾ ਕਿ ਇਹ ਸ਼ੁਰੂ ਵਿੱਚ ਹੀ ਧੋਖਾ ਕਮਾ ਰਹੇ ਹਨ, ਅਸੀਂ ਸ਼ੁਰੂ ਵਿੱਚ ਹੀ ਕਿਹਾ ਸੀ, ਇੱਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ਉੱਤੇ ਕਬਜ਼ਾ ਕਰਨ ਚਾਹੁੰਦੇ ਹਨ। ਪੰਜਾਬ ਵਿੱਚੋਂ ਰਾਜ ਸਭਾ ਮੈਬਰਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਦੋ ਮੈਂਬਰਾਂ ਦੇ ਨਾਂ ਭੇਜੇ ਜਾਣ ‘ਤੇ ਬਾਦਲ ਨੇ ਕਿਹਾ ਕਿ ਇਹ ਸ਼ੁਰੂ ਵਿੱਚ ਹੀ ਧੋਖਾ ਕਮਾ ਰਹੇ ਹਨ। ਅਸੀਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇੱਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ। ਇਹ ਸਾਡੇ ਹੱਕਾਂ ਦੇ ਕਬਜ਼ਾ ਕਰਨ ਚਹੁੰਦੇ ਹਨ।

ਬਾਦਲ ਵੱਲੋਂ ਪਿਛਲੇ ਦਿਨੀਂ ਹੋਈਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਪਣੇ ਹਲਕਾ ਲੰਬੀ ਦੇ ਪਿੰਡਾਂ ਵਿੱਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਹਲਕੇ ਦੇ ਪਿੰਡ ਚੱਕ ਮਿੱਡੂ ਖੇੜਾ, ਵੜਿੰਗਖੇੜਾ, ਭੁੱਲਰ ਵਾਲਾ ਹਕੂਵਾਲਾ ਤੇ ਮਿੱਡੂਖੇੜਾ ਪਿੰਡਾਂ ਵਿੱਚ ਧੰਨਵਾਦੀ ਦੌਰਾ ਕੀਤਾ। ਉਨ੍ਹਾਂ ਨੇ ਅਲੱਗ-ਅਲੱਗ ਪਿੰਡਾਂ ਵਿੱਚ ਸੰਬੋਧਨ ਕਰਦੇ ਕਿਹਾ ਜਿੱਤ-ਹਾਰ ਬਣੀ ਹੈ ਪਰ ਮੇਰਾ ਇਸ ਹਲ਼ਕੇ ਨਾਲ ਪਰਿਵਾਰਕ ਰਿਸ਼ਤਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ। ਹੁਣ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪ੍ਰਚਾਰ ਕਰਕੇ ਸਰਕਾਰ ਬਣਾ ਲਈ ਹੈ। ਅਸੀਂ ਕਹਿੰਦੇ ਸੀ ਕਿ ਇਨ੍ਹਾਂ ਦੀ ਸਰਕਾਰ ਬਣਨ ਤੇ ਕੰਮ ਦਿੱਲੀ ਦੇ ਲੋਕ ਹੀ ਕਰਨਗੇ ਜਿਸ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ।

ਬਾਦਲ ਨੇ ਆਉਣ ਵਾਲੀਆਂ ਐਸਜੀਪੀਸੀ ਦੀਆਂ ਚੋਣਾਂ ਬਾਰੇ ਲੋਕਾਂ ਨੂੰ ਜਗਰੂਕ ਕਰਦੇ ਕਿਹਾ ਕਿ ਇਹ ਲੋਕ ਇਨ੍ਹਾਂ ਚੋਣਾਂ ਵਿੱਚ ਵੀ ਦਖ਼ਲ ਦੇਣਗੇ। ਤੁਸੀਂ ਕਿਤੇ ਗਲਤੀ ਕਰਕੇ ਇਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਉਣਾ ਨਹੀਂ ਤਾਂ ਗੁਰਦੁਆਰਾ ਸਾਹਿਬ ਵਿੱਚ ਕੇਜਰੀਵਾਲ ਦੀ ਫੋਟੋ ਹੋਵੇਗੀ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜੋ ਲੋਕਾਂ ਨਾਲ ਸਮੇਂ-ਸਮੇਂ ਖੜ੍ਹਦੀ ਰਹੀ ਹੈ ਤੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀ ਰਹੀ ਹੈ।

ਬਾਦਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਮਾਂਡ ਦਿੱਲੀ ਦੇ ਲੋਕਾਂ ਦੇ ਹੱਥਾਂ ਵਿੱਚ ਹੈ। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਪੰਜਾਬ ਵਿੱਚੋਂ ਪੰਜਾਬ ਦੇ ਵਿਧਾਇਕ ਕਰਦੇ ਹਨ। ਮੈਂਬਰ ਪੰਜਾਬ ਦੇ ਹੁੰਦੇ ਹਨ ਪਰ ਇਹ ਪਾਰਟੀ ਦਿੱਲੀ ਦੇ ਲੋਕਾਂ ਨੂੰ ਲੈ ਰਹੀ ਹੈ। ਅਸੀਂ ਕਹਿੰਦੇ ਸੀ ਕਿ ਪੰਜਾਬ ਦੀ ਸਰਕਾਰ ਦੀ ਕਮਾਂਡ ਦਿੱਲੀ ਦੇ ਕੇਜਰੀਵਾਲ ਦੇ ਹੱਥ ਹੋਵੇਗੀ। ਉਹ ਹੁਣ ਸਾਹਮਣੇ ਆ ਰਹੀ ਹੈ।