‘ਮੈਨੂੰ 40 ਹਜ਼ਾਰ ਵੋਟਾਂ ਮਿਲੀਆਂ, CM ਮਾਨ ਦੀ ਤਾਂ ਜ਼ਮਾਨਤ ਜ਼ਬਤ ਹੋਈ ਸੀ’ – ਹਾਰ ’ਤੇ ਬੋਲਿਆ ਸਿੱਧੂ ਮੂਸੇਵਾਲਾ

444

ਚੋਣਾਂ ‘ਚ ਹਾਰਨ ‘ਤੇ ਪਹਿਲੀ ਵਾਰ ਬੋਲਿਆ Sidhu Moosewala ‘ਐਨਾ ਰੌਲ਼ਾ ਜਿੱਤਿਆਂ ਦਾ ਨਹੀਂ, ਜਿੰਨਾ ਸਾਡਾ ਹਾਰਿਆਂ ਦਾ’

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ਵਿਚ ਮਿਲੀ ਹਾਰ ‘ਤੇ ਆਪਣੀ ਚੁੱਪੀ ਤੋੜੀ ਹੈ।ਹਾਰ ’ਤੇ ਸਿੱਧੂ ਮੂਸੇਵਾਲਾ ਨੇ ਤੋੜੀ ਚੁੱਪੀ, ‘ਮੈਨੂੰ 40 ਹਜ਼ਾਰ ਵੋਟਾਂ ਮਿਲੀਆਂ, CM ਮਾਨ ਦੀ ਤਾਂ ਜ਼ਮਾਨਤ ਜ਼ਬਤ ਹੋਈ ਸੀ’

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ਵਿਚ ਮਿਲੀ ਹਾਰ ‘ਤੇ ਆਪਣੀ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਲੋਕ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ। ਜੋ ਅੱਜ ਪੰਜਾਬ ਦੇ ਮੁੱਖ ਮੰਤਰੀ (ਭਗਵੰਤ ਮਾਨ) ਬਣੇ ਹਨ, 15 ਸਾਲ ਪਹਿਲਾਂ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਪਈਆਂ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ।

ਮੂਸੇਵਾਲਾ ਨੇ ਕਿਹਾ ਕਿ ਇਹ ਕੁੰਭ ਮੇਲਾ ਨਹੀਂ ਹੈ। ਅਗਲੀ ਵਾਰ ਫਿਰ ਲੜਾਂਗਾ। ਮੂਸੇਵਾਲਾ ਨੇ ਅੱਗੇ ਵੀ ਸਿਆਸਤ ਵਿਚ ਸਰਗਰਮ ਰਹਿਣ ਦੀ ਗੱਲ ਕਹੀ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਿਭਾਈ ਹੈ, ਡਟ ਕੇ ਖੜ੍ਹਾ ਰਹਾਂਗਾ। ਮੈਂ ਪਿੰਡ ਵਾਸੀਆਂ ਨੂੰ ਦੱਸਦਾ ਹਾਂ ਕਿ ਜਿੱਥੇ ਜਿੱਤਣ ਵਾਲਾ ਹੱਥ ਖੜ੍ਹੇ ਕਰੇ, ਉੱਥੇ ਹਾਰਨ ਵਾਲੇ ਨੂੰ ਅਜ਼ਮਾ ਲੈਣਾ। ਮੈਂ 3 ਮਹੀਨੇ ਲੋਕਾਂ ਵਿਚਕਾਰ ਰਿਹਾ।

ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਾ। ਇਹ ਕਿਹੜਾ ਕੁੰਭ ਦਾ ਮੇਲਾ ਹੈ, ਅਗਲੀ ਵਾਰ ਸਹੀ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਕਿ ਜੋ ਵੀ ਤੇਰੇ ਹੱਥ ਅਤੇ ਝੋਲੀ ਵਿੱਚ ਹੈ, ਉਹ ਲੋਕਾਂ ਕਰਕੇ ਹੈ। ਜਿੱਥੇ ਲੋਕਾਂ ਲਈ ਖੜ੍ਹੇ ਹੋਣ ਤੋਂ ਭੱਜ ਗਿਆ, ਉੱਥੇ ਕਹਾਣੀ ਖ਼ਤਮ ਹੋਵੇਗੀ।

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇਕਰ ਮੈਂ ਅੱਜ ਕਲਾਕਾਰ ਬਣਿਆ ਹਾਂ ਤਾਂ ਸ਼ੁਭਦੀਪ ਸਿੰਘ ਬਣ ਕੇ ਹਜ਼ਾਰ ਵਾਰ ਹਾਰਿਆ। ਫਿਰ ਜਾ ਕੇ ਸਿੱਧੂ ਮੂਸੇਵਾਲਾ ਬਣਿਆ ਹਾਂ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਕਹਿ ਰਹੇ ਹਨ ਕਿ ਮੂਸੇਵਾਲਾ ਹਾਰ ਗਿਆ। ਦੱਸ ਦੇਈਏ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਨੇ 63323 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਹਨਾਂ ਨੂੰ ਹੁਣ ਪੰਜਾਬ ਸਰਕਾਰ ਵਿਚ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ।

ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਬਿਆਨਿਆ ਦਰਦ ਤੇ ਕੱਢੀ ਭੜਾਸ, ਮੇਰੇ ਕੈਰੀਅਰ ਨੂੰ ਹਾਰ ਨਾਲ ਕੋਈ ਫ਼ਰਕ ਨੀ ਪੈਂਦਾ