ਕੁਲਤਾਰ ਸਿੰਘ ਸੰਧਵਾਂ ਵੱਲੋੰ ਨਿਮਾਣੇ ਸਿੱਖ ਵਜੋੰ ਅਕਾਲ ਤਖਤ ਸਾਹਿਬ ਤੇ ਗੁਰੂ ਪੰਥ ਤੋੰ ਮੁਆਫੀ ਮੰਗ ਲਈ ਹੈ । ਹੁਣ ਇਸ ਮਸਲੇ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਕੁਲਤਾਰ ਸਿੰਘ ਦੀ ਸ਼ਾਨ ‘ਚ ਕੋਈ ਗਲਤ ਬਿਆਨੀ ਨਹੀੰ ਕਰਨੀ ਚਾਹੀਦੀ ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਕੇ ਗਊ ਦੀ ਪੂਛ ਸਿਰ ‘ਤੇ ਲਵਾਉਣ ਦੇ ਮਾਮਲੇ ‘ਚ ਲਿਖਤੀ ਮੁਆਫੀ ਮੰਗੀ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਸੀ..ਜਿਸ ‘ਚ ਕੁਲਤਾਰ ਸੰਧਵਾਂ ਵਲੋਂ ਗਊ ਦੀ ਪੂਛ ਸਿਰ ‘ਤੇ ਲਵਾਈ ਜਾਂਦੀ ਹੈ।

ਵੀਡੀਓ ਵਾਇਰਲ ਹੁੰਦੀ ਹੈ ਜਿਸ ‘ਚ ਕੁਲਤਾਰ ਸੰਧਵਾਂ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ ਸਿਰ ‘ਤੇ ਗਊ ਦੀ ਪੂਛ ਲਵਾਈ ਜਾਂਦੀ ਹੈ ਜਿਸਦਾ ਬਾਅਦ ‘ਚ ਭਾਰੀ ਵਿਰੋਧ ਹੁੰਦਾ ਹੈ।ਇਸ ਮਾਮਲੇ ‘ਚ ਫਿਰ ਕੁਲਤਾਰ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ ‘ਚ ਮੁਆਫੀ ਮੰਗੀ।

ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾ ਲਈ ਹੈ। ਇਸ ਕਰਕੇ ਹੁਣ ਉਹਨਾਂ ਤੇ ਕੋਈ ਪੋਸਟ ਪਾਉਣੀ ਠੀਕ ਨਹੀ। ਜਾਣੇ ਅਣਜਾਣੇ ਚ ਭੁੱਲਾਂ ਅਸੀ ਸਭ ਕਰਦੇ ਹਾਂ ਪਰ ਗੁਰੂ ਸਾਹਿਬ ਸਦਾ ਬਖਸ਼ਨਹਾਰ ਹਨ। ਪਿਛਲੇ ਕੁਝ ਸਮੇਂ ਚ ਬੇਅੰਤ ਰਾਜਸੀ ਲੀਡਰਾਂ ਨੇ ਮਨਮਤਾਂ ਤੇ ਸਿੱਖ ਮਰਿਆਦਾਵਾਂ ਦੇ ਉਲਟ ਭੁਗਤੇ ਹਨ ਤੇ ਹੁਣ ਉਹਨਾਂ ਨੂੰ ਵੀ ਭੁੱਲਾਂ ਬਖਸ਼ਾ ਲੈਣੀਆਂ ਚਾਹੀਦੀਆਂ ਹਨ। ਮਾੜੇ ਕੰਮ ਦਾ ਡਟਕੇ ਵਿਰੋਧ ਕਰੋ ਪਰ ਜੇ ਕੋਈ ਗਲਤੀ ਮੰਨਕੇ ਭੁੱਲ ਬਖਸ਼ਾ ਲਵੇ, ਉਸ ਬਾਰੇ ਫੇਰ ਵੀ ਉਲਟ ਬੋਲਣਾ ਲਿਖਣਾ ਇਹ ਵੀ ਗੁਰੂ ਦੇ ਉਲਟ ਭੁਗਤਣਾ ਹੀ ਹੈ। ਸ਼ਾਇਦ ਪਹਿਲੀ ਵਾਰੀ ਹੀ ਹੋਇਆ ਹੈ ਨਹੀ ਤੇ ਰਾਜਸੀ ਲੀਡਰ ਹੰਕਾਰ ਚ ਕਿੱਥੇ ਪੇਸ਼ ਹੁੰਦੇ ਹਨ। ਗਲਤੀ ਮੰਨ ਲਈ ਤੇ ਮਾਮਲਾ ਖਤਮ ਹੋਣਾ ਚਾਹੀਦਾ ਹੈ। ਜੇ ਹੁਣ ਵੀ ਵਿਰੋਧ ਕਰੋਗੇੰ ਤੇ ਅਗਾਂਹ ਤੋਂ ਕਿਸੇ ਨੇ ਵੀ ਅਜਿਹਾ ਨਹੀ ਕਰਨਾ।
ਨਾਲੇ ਸਿੱਖ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ, ਤਨਖਾਹ ਲੱਗਣੀ ਹੀ ਸਭ ਤੋਂ ਵੱਡੀ ਸਜਾ ਹੁੰਦੀ ਹੈ।
ਗੁਰਲਾਲ ਸਿੰਘ