MLA ਬਲਜਿੰਦਰ ਕੌਰ ਦੀ ਪੋਸਟ ਸੁਰਖੀਆਂ ‘ਚ, ‘ਖਾਮੋਸ਼ੀਆਂ ਬੇਵਜ੍ਹਾ ਨਹੀਂ ਹੁੰਦੀਆਂ, ਕੁਝ ਦਰਦ ਆਵਾਜ਼ ਖੋਹ ਲੈਂਦੇ ਨੇ

412

ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਖੂਬ ਚਰਚਾ ਵਿਚ ਹੈ। ਉੁਨ੍ਹਾਂ ਲਿਖਿਆ ਕਿ ਖਾਮੋਸ਼ੀ ਕਦੇ ਬੇਵਜ੍ਹਾ ਨਹੀਂ ਹੁੰਦੀ, ਕੁਝ ਦਰਦ ਆਵਾਜ਼ ਖੋਹ ਲੈਂਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੋਸਟ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ। ਪ੍ਰੋ. ਬਲਜਿੰਦਰ ਕੌਰ ਦੂਜੀ ਵਾਰ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ।

ਮੰਤਰੀਆਂ ਦੇ ਸਹੁ ਚੁੱਕ ਸਮਾਗਮ ਵਿਚ ਬਲਜਿੰਦਰ ਕੌਰ ਨੇ ਨਾਰਾਜ਼ਗੀ ਦੀ ਗੱਲ ਤਾਂ ਨਹੀਂ ਕਬੂਲੀ ਪਰ ਇਸ਼ਾਰਾ ਜ਼ਰੂਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕਈ ਉਤਰਾਅ-ਚੜ੍ਹਾਅ ਤੋਂ ਨਿਕਲੀ ਹੈ। ਜਦੋਂ ਵੱਡੇ-ਵੱਡੇ ਦਿੱਗਜ਼ ਪਾਰਟੀ ਛੱਡ ਕੇ ਗਏ ਸਨ ਉਦੋਂ ਤੋਂ ਲੈ ਕੇ ਅੱਜ ਤਕ ਪਾਰਟੀ ਦੀ ਹਰ ਗੱਲ ਮੰਨੀ। ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਹਾਈਕਮਾਨ ਦਾ ਫੈਸਲਾ ਮਨਜ਼ੂਰ ਹੈ।

ਬੀਬਾ ਜੀ ਨੇ ਬੜਾ ਸੰਘਰਸ਼ ਕੀਤਾ..ਅਨੇਕਾਂ ਬਿਆਨ ਦਿੱਤੇ..ਉਚੇਚੀ ਦਿੱਲੀ ਹਾਜਰੀ ਵੀ ਭਰੀ..ਇੱਕ ਚਾਚੇ ਭਾਈ ਸੁਖਪਾਲ ਸਿੰਘ ਬੱਬਰ ਸੰਘਰਸ਼ ਵੇਲੇ ਸ਼ਹੀਦੀ ਵੀ ਦਿੱਤੀ..ਉਸਤੋਂ ਵੀ ਦੂਰੀ ਬਣਾਈ..ਅਖੇ ਜੇ ਮੈਂ ਉਸ ਪਰਿਵਾਰ ਵਿਚ ਜੰਮੀ ਹਾਂ ਤਾਂ ਇਸ ਵਿਚ ਮੇਰਾ ਕੀ ਕਸੂਰ..ਹੋਰ ਵੀ ਕਿੰਨੇ ਪਾਪੜ ਵੇਲੇ ਪਰ ਅਗਲਿਆਂ ਵਜੀਰੀ ਵਾਲੀ ਪਰਾਤ ਕੋਲੋਂ ਲੰਘਾ ਫੇਰ ਲੁਕਾ ਲਈ..!ਹੁਣ ਵੈਰਾਗਮਈ ਅਵਸ਼ਥਾ ਵਿਚ ਅੰਦਰੋਂ ਕਈ ਕੁਝ ਨਿੱਕਲਦਾ ਆਉਂਦਾ..!ਬਾਹਰੀ ਦੁਨੀਆ ਨੂੰ ਲੱਗਦਾ ਕੇ ਫਲਾਣੇ ਨੂੰ ਸਭ ਕੁਝ ਮਿਲ ਗਿਆ..ਪਰ ਅਸਲ ਵਿਚ ਉਹ ਤੇ ਅੰਦਰੋਂ ਖਾਲੀ ਦਾ ਖਾਲੀ ਹੀ ਹੁੰਦਾ ਏ..!ਅਸੀਂ ਆਮ ਲੋਕ ਇਹਨਾਂ ਤੋਂ ਬਹੁਤ ਚੰਗੇ..ਨਿਕੀ ਜਿਹੀ ਜਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਾਣਦੇ ਹੋਏ..ਇਹ ਤੇ ਵਿਚਾਰੇ ਇਸੇ ਗਮ ਵਿਚ ਫਾਵੇ ਹੋਈ ਜਾਂਦੇ..ਹਾਏ ਫਲਾਣੀ ਚੀਜ ਕਿਓਂ ਨਹੀਂ ਮਿਲ਼ੀ..ਜੇ ਮਿਲ ਜਾਵੇ ਤਾਂ..ਹਾਏ ਹੁਣ ਖੁੱਸ ਹੀ ਨਾ ਜਾਵੇ..ਜੇ ਖੁੱਸ ਹੀ ਗਈ ਤਾਂ ਫੇਰ ਇਹ ਗਮ ਕੇ ਹੁਣ ਦੋਬਾਰਾ ਕਦੋਂ ਮਿਲੂਗੀ..!ਅਤੇ ਅਖੀਰ ਨੂੰ ਕਬਰਾਂ ਕੋਲ ਪਹੁੰਚ..ਹਾਏ ਇਹ ਹੁਣ ਸਾਡੀ ਅਗਲੀ ਪੀੜੀ ਕੋਲ ਅੱਪੜ ਜਾਵੇ..!ਵਾਕਿਆ ਹੀ ਕਿੰਨਾ ਕੁਝ ਸਿਖਾ ਜਾਂਦੀ ਇਹਨਾਂ ਲੋਕਾਂ ਦੀ ਜਿੰਦਗੀ..ਜੇ ਨਹੀਂ ਤੇ ਵੱਡੇ ਬਾਦਲ ਦੀ ਦੌਲਤ ਤੇ ਪੀ ਐਚ ਡੀ ਕੀਤੀ ਜਾ ਸਕਦੀ!ਅਖੀਰ ਵਿਚ ਬੀਬੀ ਜੀ ਦੀ ਮਾਨਸਿਕ ਸਥਿਤੀ ਨੂੰ ਸਮਰਪਿਤ ਕੁਝ ਸਬਦ..!

ਦਿਲ ਕੇ ਅਰਮਾਂ ਆਸੂਓਂ ਮੇਂ ਬਹਿ ਗਏ..ਹਮ ਵਫਾ ਕਰਤੇ ਹੀ ਤਨਹਾਂ ਰਹਿ ਗਏ
ਸ਼ਾਇਦ ਉਨਕਾ ਆਖਰੀ ਹੋ ਯੇ ਸਿਤਮ..ਹਰ ਸਿਤਮ ਯੇ ਸੋਚ ਕਰ ਹਮ ਸਹਿ ਗਏ
ਹਰਪ੍ਰੀਤ ਸਿੰਘ ਜਵੰਦਾ