ਇਹ ਹਨ ਟਰਾਈਡੈਂਟ ਫੈਕਟਰੀ ਦਾ ਮਾਲਕ ਆਮ ਆਦਮੀ ਰਜਿੰਦਰ ਗੁਪਤਾ । ਇਸ ਸੇਠ ਨੇ ਕੈਪਟਨ ਅਮਰਿੰਦਰ ਸਿੰਘ ਰਾਹੀਂ ਕਿਸਾਨਾਂ ਦੀ 376 ਏਕੜ ਜਮੀਨ ਜਬਰਦਸਤੀ ਦੱਬ ਲਈ ਸੀ। ਦੱਬੀ ਵੀ ਓਦੋਂ ਸੀ ਜਦੋਂ ਕਣਕ ਪੱਕਣ ਤੇ ਆਈ ਹੋਈ ਸੀ। ਆਪਣੀ ਜ਼ਮੀਨ ਵਿਚ ਵੜਨ ਵਾਲੇ ਕਿਸਾਨਾਂ ਨਾਲ ਤਕੜੀ ਝਪਟ ਹੋਈ ਸੀ ਜਿਸ ਵਿਚ 70 ਦੇ ਕਰੀਬ ਕਿਸਾਨ ਜ਼ਖਮੀ ਹੋਏ ਸਨ। ਬਾਅਦ ਵਿਚ ਕਿਸਾਨ ਯੂਨੀਅਨ (ਉਗਰਾਹਾਂ) ਰਾਹੀਂ ਹੋਏ ਸਮਝੌਤੇ ਤਾਹਿਤ ਕਿਸਾਨਾਂ ਨੂੰ ਮੁਆਵਜਾ ਦੇ ਦਿੱਤਾ ਪਰ ਜ਼ਮੀਨ ਨਹੀਂ ਛੱਡੀ। ਇਹ ਜਮੀਨ ਵਿਚ ਗੰਨਾ ਮਿੱਲ ਲਾਉਣ ਦਾ ਪ੍ਰਸ਼ਤਾਵ ਸੀ ਪਰ ਅੱਜ ਤੱਕ ਇਜ ਜਮੀਨ ਦਾ ਬਹੁਤਾ ਹਿੱਸਾ ਵਿਹਲਾ ਪਿਆ ਹੈ। ਨਾ ਮਿੱਲ ਲੱਗੀ ਹੈ ਨਾ ਕੋਈ ਹੋਰ ਉਦਯੋਗ।- ਗੁਰਸੇਵਕ ਸਿੰਘ ਧੌਲਾ


ਟਰਾਈਡੈਂਟ ਦੇ ਸੰਸਥਾਪਕ ਅਤੇ ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਵਧਾਈ ਦਿੱਤੀ। ਇਸ ਮੌਕੇ ਸੀ.ਐਮ ਭਗਵੰਤ ਮਾਨ ਨੇ ਪਦਮ ਸ਼੍ਰੀ ਰਜਿੰਦਰ ਗੁਪਤਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਤਾਰੀਫ਼ ਦੇ ਪੁਲ ਬੰਨ੍ਹੇ।ਭਗਵੰਤ ਮਾਨ ਨੇ ਕਿਹਾ ਕਿ ਪਦਮਸ਼੍ਰੀ ਰਜਿੰਦਰ ਗੁਪਤਾ ਉਦਯੋਗਪਤੀ ਹੋਣ ਦੇ ਨਾਲ-ਨਾਲ ਮਹਾਨ ਦਾਨੀ ਵੀ ਹਨ ਅਤੇ ਅੱਜ ਦੇਸ਼ ਦੇ ਵਿਕਾਸ ਵਿੱਚ ਟ੍ਰਾਈਡੈਂਟ ਦੀ ਅਹਿਮ ਭੂਮਿਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕੀਤਾ ਜਾਵੇਗਾ ਅਤੇ ਜੋ ਉਦਯੋਗ ਅੱਜ ਪੰਜਾਬ ਤੋਂ ਬਾਹਰ ਜਾ ਰਹੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਪੰਜਾਬ ਖੁਸ਼ਹਾਲੀ ਵੱਲ ਵਧ ਸਕੇ।

ਇਸ ਮੌਕੇ ਰਜਿੰਦਰ ਗੁਪਤਾ ਨੇ ਵੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਦਿੱਲੀ ਮਾਡਲ ਹੈ।