ਬਹਿਬਲ ਕਲਾਂ ਧਰਨੇ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ, ਕਿਹਾ-‘ਇੰਤਹਾ ਹੋ ਗਈ ਇੰਤਜ਼ਾਰ ਕੀ’

407

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁਕੇ ਨਵਜੋਤ ਸਿੰਘ ਸਿੱਧੂ ਅੱਜ ਬਹਿਬਲ ਕਲਾਂ ਵਿਖੇ ਚੱਲ ਰਹੇ ਧਰਨੇ ‘ਚ ਪਹੁੰਚੇ। ਜਿਥੇ ਉਨ੍ਹਾਂ ਦੇ ਨਾਲ ਕਈ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਉਥੇ ਬਹਿਬਲ ਕਲਾਂ ਵਿਖੇ ਉਨ੍ਹਾਂ ਇਨਸਾਫ਼ ਲੈਣ ਲਈ ਮੋਰਚਾ ਲਾ ਕੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ। ਉਥੇ ਉਨ੍ਹਾਂ ਦਾ ਇਕ ਬਿਆਨ ਵੀ ਦੇਖਣ ਨੂੰ ਮਿਲਿਆ ‘ਇੰਤਹਾ ਹੋ ਗਈ ਇੰਤਜ਼ਾਰ ਕੀ’। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਸਲਾ ਇਕੱਲਾ ਸੁਖਰਾਜ ਦਾ ਨਹੀਂ ਹੈ, ਇਹ ਮਸਲਾ ਨਿਆਂ ਦਾ ਹੈ, ਜਿਹੜਾ ਕਿ ਸੰਵਿਧਾਨ ਦਾ ਸਭ ਤੋਂ ਵੱਡਾ ਸਤੰਭ ਹੈ।
ਸਿੱਧੂ ਨੇ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰੱਖਿਆ ਨਹੀਂ ਕਰ ਸਕਦੀ, ਉਸ ਦਾ ਕੋਈ ਕੋਈ ਵਜੂਦ ਨਹੀਂ, ਉਹ ਕਿਸੇ ਕੰਮ ਦੀ ਨਹੀਂ। ਸਿੱਧੂ ਨੇ ਕਿਹਾ ਕਿ ਮੈਂ ਸੱਤਾ ਛੱਡ ਕੇ ਝੋਲੀਆਂ ਵੀ ਅੱਡੀਆਂ ਮੁੱਖ ਮੰਤਰੀਆਂ ਅੱਗੇ ਡਟਿਆ। ਤਿੰਨ ਸਿੱਟਾਂ, ਚਾਰ ਹੋਮ ਮਨਿਸਟਰ, ਤਿੰਨ ਮੁੱਖ ਮੰਤਰੀ ਇਸ ਨੂੰ ਲੁਕਾਉਂਦੇ ਰਹੇ ਕਿਉਂਕਿ ਉਨ੍ਹਾਂ ਦੀ ਇਨਸਾਫ਼ ਦੇਣ ਦੀ ਨੀਅਤ ਨਹੀਂ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਗੱਲ ਨੂੰ ਫਿਰ ਵੀ ਨਹੀਂ ਸਮਝੇ ਕਿ ਪੰਜਾਬ ਦੀ ਜਨਤਾ ਇਨਸਾਫ ਚਾਹੁੰਦੀ ਹੈ। ਇਹ ਮਾਮਲਾ ਪੰਜਾਬ ਦੇ ਲੋਕਾਂ ਦੀ ਆਤਮਾ ਦਾ ਨਾਸੂਰ ਬਣ ਗਿਆ ਹੈ ਜੋ ਕਿ ਅੱਜ ਵੀ ਰਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੌਕਾ ਮਿਲਿਆ, ਮੈਂ ਇਸ ਮਸਲੇ ਨੂੰ ਚੁੱਕਦਾ ਰਿਹਾ ਕਿਉਂਕਿ ਮੈਂ ਪਾਪ ਦਾ ਭਾਗੀ ਨਹੀਂ ਬਣਨਾ ਚਾਹੁੰਦਾ ਸੀ। ਅੱਜ ਵੀ ਇਹ ਮੁੱਦਾ ਉਸੇ ਤਰ੍ਹਾਂ ਹੀ ਜਿਊਂਦਾ ਹੈ। ਜਿਹੜੇ ਇਨਸਾਫ਼ ਨਹੀਂ ਕਰ ਸਕੇ, ਜਾ ਕਰਨਾ ਨਹੀਂ ਚਾਹੁੰਦੇ ਸਨ ਉਨ੍ਹਾਂ ਦਾ ਕੀ ਬਣਿਆ ਇਹ ਸਾਰਾ ਪੰਜਾਬ ਜਾਣਦਾ ਹੈ।

ਇਸ ਤੋਂ ਬਾਅਦ ਸਿੱਧੂ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਇਸ ਧਰਨੇ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ”ਇੰਤਹਾ ਹੋ ਗਈ ਇੰਤਜ਼ਾਰ ਕੀ’। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਅਸ਼ਵਨੀ ਸੇਖੜੀ, ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਕਈ ਹੋਰ ਆਗੂ ਹਾਜ਼ਰ ਸਨ।ਦੱਸ ਦੇਈਏ ਕਿ ਬਹਿਬਲ ਕਲਾਂ ‘ਚ ਪੁਲਿਸ ਗੋਲੀਬਾਰੀ ‘ਚ ਜਾਨ ਗਵਾਉਣ ਵਾਲੇ ਦੋ ਸਿੱਖ ਨੌਜਵਾਨਾਂ ਦੇ ਪਰਿਵਾਰ 6 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ।

ਧਰਨੇ ‘ਤੇ ਪਹੁੰਚੇ ਨਵਜੋਤ ਸਿੱਧੂ ਨੇ ਕਿਹਾ ਕਿ ਧਰਮ ਤੋਂ ਬਿਨ੍ਹਾਂ ਕੋਈ ਵੀ ਸੱਤਾ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲੇ ਧਰਨੇ ‘ਤੇ ਬੈਠੇ ਪੀੜਤ ਪਰਿਵਾਰਾਂ ਦਾ ਨਹੀਂ ਹੈ ਸਗੋਂ ਇਹ ਨਿਆਂ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰਾਖੀ ਨਹੀਂ ਕਰ ਸਕਦੀ ਉਸ ਦਾ ਕੋਈ ਵਜੂਦ ਨਹੀਂ ਹੈ।ਸਿੱਧੂ ਨੇ ਕਿਹਾ ਕੇ ਮੈਂ ਸੱਤਾ ਛੱਡ ਕੇ ਝੋਲੀਆਂ ਵੀ ਅੱਡਿਆਂ, ਮੁੱਖ ਮੰਤਰੀਆਂ ਦੇ ਸਾਹਮਣੇ ਡੱਟਿਆ ਵੀ, ਤਿੰਨ ਸਿੱਟਾਂ (ਵਿਸ਼ੇਸ਼ ਜਾਂਚ ਟੀਮਾਂ), ਚਾਰ ਗ੍ਰਹਿ ਮੰਤਰੀ ਅਤੇ ਤਿੰਨ ਮੁੱਖ ਮੰਤਰੀ; ਇਹ ਸਭ ਕਪੜੇ ਹੀ ਬਦਲਦੇ ਰਹੇ ਪਰ ਨਿਆਂ ਕਿਸੇ ਨੇ ਨਹੀਂ ਕੀਤਾ। ਉਹ ਇੱਕ ਗੱਲ ਨਹੀਂ ਸਮਝੇ ਕਿ ਇਹ ਪੰਜਾਬ ਦੇ ਲੋਕਾਂ ਲਈ ਇੱਕ ਨਾਸੂਰ ਹੈ ਜੋ ਅੱਜ ਵੀ ਅੱਲਾ ਹੈ। ਇਸ ਲਈ ਜਦੋ ਜਦੋਂ ਵੀ ਮੌਕਾ ਮਿਲਿਆ ਮੈਂ ਇਸ ਮਸਲੇ ਨੂੰ ਚੁੱਕਦਾ ਰਿਹਾ ਹਾਂ ਕਿਉਂਕਿ ਮੈਂ ਇਸ ਪਾਪ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ ਸੀ।

ਇਸ ਮੌਕੇ ਉਨ੍ਹਾਂ ਸਿਆਸੀ ਪਾਰਟੀਆਂ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਉਨ੍ਹਾਂ ਦਾ ਕੀ ਰਿਹਾ? ਇੰਨਾ ਹੀ ਨਹੀਂ ਜਿਹੜੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਨਹੀਂ ਕਰ ਸਕੇ, ਚਾਰ ਗ੍ਰਹਿ ਮੰਤਰੀ ਬਦਲੇ ਸਨ, ਉਨ੍ਹਾਂ ਦਾ ਵੀ ਕੀ ਰਿਹਾ?ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਿਸ ਸ਼ਰਤ ‘ਤੇ ਪਿੱਛਲੀ ਸਰਕਾਰ ਵਿਚ ਮੁੱਖ ਮੰਤਰੀ ਬਦਲਿਆ ਗਿਆ ਉਹ ਵੀ ਜਿਉਂ ਦੀ ਤਿਉਂ ਰਹਿ ਗਈ। ‘ਆਪ’ ਸੁਪ੍ਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਸਾਨੂੰ 24 ਘੰਟੇ ਦੀਓ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।ਹੁਣ ਸਰਕਾਰ ਵੀ ਤੁਹਾਡੀ ਹੈ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਤੁਹਾਡੇ ਹਨ, ਇਥੋਂ ਤੱਕ ਕਿ ਜਿਸ ਸ਼ਖ਼ਸ ਨੇ ਰਿਪੋਰਟ ਤਿਆਰ ਕੀਤੀ ਉਹ ਵਿਧਾਇਕ ਵੀ ਤੁਹਾਡੀ ਹੀ ਪਾਰਟੀ ਦਾ ਹੈ। ਤੁਸੀਂ 24 ਘੰਟੇ ਕਹੇ ਸਨ, 20 ਦਿਨ ਬੀਤ ਗਏ ਪਰ ਅਸੀਂ ਤੁਹਾਨੂੰ 2 ਮਹੀਨੇ ਦਿੰਦੇ ਹਾਂ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਇਹ ਮਸਲਾ ਸੁਲਝਾਏਗੀ ਤਾਂ ਕਰਾਂਗਾ ਜੈ-ਜੈ ਕਰ ਨਹੀਂ ਤਾਂ ਜਿਵੇਂ ਆਪਣੀ ਸਰਕਾਰ ਨੂੰ ਸਵਾਲ ਕਰਦਾ ਸੀ ਇਨ੍ਹਾਂ ਨੂੰ ਵੀ ਸਵਾਲ ਕਰਾਂਗਾ।