ਪਿੰਡ ਅਨਾਇਤਪੁਰਾ (ਮਜੀਠਾ) ਵਿਚ ਸਿੱਖਾਂ ਨਾਲ ਹੋ ਰਿਹਾ ਸ਼ਰੇਆਮ ਧੱਕਾ
22 ਮਾਰਚ 2022 ਨੂੰ ਪਿੰਡ ਅਨਾਇਤਪੁਰਾ ਵਿਚ ਸਿੱਖਾਂ ‘ਤੇ ਮੁਸਲਮਾਨ ਗੁੱਜਰਾਂ ਵਿਚਕਾਰ ਖੂਨੀ ਝੜਪ ਹੋਈ ਜਿਸ ਵਿਚ ਦੋ ਗੁੁੱਜਰਾਂ ਦੀ ਮੌਤ ਹੋ ਗਈ। ਸਾਰੇ ਚੈਨਲਾਂ ‘ਤੇ ਤੁਸੀਂ ਇੰਨੀ ਕੁ ਖ਼ਬਰ ਹੀ ਸੁਣ ਰਹੇ ਹੋਵੋਗੇ, ਪਰ ਅਸਲ ਸੱਚਾਈ ਕੁੱਝ ਹੋਰ ਹੀ ਹੈ।


ਗੁੱਜਰਾਂ ਦਾ ਤਕਰੀਬਨ 13-14 ਸਾਲਾਂ ਦਾ ਮੁੰਡਾ ਟਰੈਕਟਰ-ਟਰਾਲੀ ਲੈ ਕੇ ਲੰਘ ਰਿਹਾ ਸੀ, ਕੋਲੋਂ ਇੱਕ ਸਿੱਖ ਨੌਜਵਾਨ ‘ਤੇ ਉਹਦਾ ਕਾਮਾ ਲਾਗਿਓਂ ਰੇੜ੍ਹੇ ‘ਤੇ ਲੰਘੇ। ਟਰਾਲੀ ਦੀ ਫੇਟ ਵੱਜਣ ਨਾਲ ਸਿੱਖ ਨੌਜਵਾਨ ਅਤੇ ਕਾਮਾ ਦੋਵੇਂ ਰੇਹੜੇ ਤੋਂ ਥੱਲੇ ਜਾ ਪਏ, ਜਿਸ ਤੋਂ ਬਾਅਦ ਉੱਥੇ ਝੜਪ ਹੋਈ ਤੇ ਸਿੱਖ ਨੌਜਵਾਨ ਦੇ ਸਿਰ ‘ਤੇ ਡਾਂਗ ਗੁੱਜਰਾਂ ਵਲੋਂ ਡਾਂਗ ਮਾਰੀ ਤੇ ਉਹ ਲਹੂ ਲੁਹਾਣ ਹੋ ਗਿਆ।

ਇਸ ਘਟਨਾ ਬਾਬਤ ਮਜੀਠੇ ਥਾਣੇ ‘ਚ ਦਰਖ਼ਾਸਤ ਦਿੱਤੀ ਜਾਂਦੀ ਹੈ, ਜਖ਼ਮੀ ਸਿੱਖ ਕਿਸਾਨ ਸਿਵਲ ਹਸਪਤਾਲ ਮਜੀਠੇ ਦਾਖ਼ਲ ਹੋਏ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ।

ਫਿਰ ਗੁੱਜਰਾਂ ਵੱਲੋਂ ਆਲੇ ਦੁੁਆਲੇ ਤੋਂ ਹੋਰ ਬੰਦੇ ਬੁਲਾ ਕੇ ਸਿੱਖਾਂ ਦੇ ਘਰਾਂ ਦੇ ਦਰਵਾਜ਼ਿਆਂ ਦੀ ਤੋੜ-ਭੰਨ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਇੱਕ ਗੁੱਜਰ ਵੱਲੋਂ ਨੰਗੇ ਹੋ ਕੇ, ਚਾਦਰਾ ਖੋਲ੍ਹ ਕੇ ਕੁੜੀਆਂ ਚੁੱਕਣ ਦੀ ਬੇਹੂਦਾ ਗੱਲ ਵੀ ਆਖੀ ਜਾਂਦੀ ਹੈ। ਫਿਰ ਜਦ ਕੋਈ ਚੜ੍ਹਕੇ ਆਣ ਕੇ ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਹੱਥ ਪਾਵੇ ਤਾਂ ਗੋਲੀ ਚੱਲਣੀ ਜਾਇਜ਼ ਹੈ। ਜੇਕਰ ਪੁਲਿਸ ਪਹਿਲਾਂ ਕੀਤੀ ਗਈ ਦਰਖ਼ਾਸਤ ‘ਤੇ ਗੌਰ ਕਰਦੀ ਤਾਂ ਗੱਲ ਇੱਥੇ ਤੱਕ ਨਹੀਂ ਪਹੁੰਚਣੀ ਸੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁੱਜਰਾਂ ਦੇ ਡੰਗਰ ਫਸਲਾਂ ਬਹੁਤ ਉਜਾੜਦੇ ਹਨ ਅਤੇ ਅਕਸਰ ਹੀ ਲੜ੍ਹਦੇ-ਝਗੜਦੇ ਵੀ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਕਈ ਗੁੱਜਰਾਂ ‘ਤੇ ਪਹਿਲਾਂ ਵੀ ਦਰਖ਼ਾਸਤਾਂ ਸਿੱਖ ਕਿਸਾਨਾਂ ਵਲੋੰ ਦਿੱਤੀਆਂ ਜਾਂਦੀਆਂ ਰਹੀਆਂ। ਜਇਸ ਵੇਲੇ ਪਿੰਡ ਵਿਚ ਧਾਰਾ 144 ਲੱਗੀ ਹੈ, ਪਰ ਤਕਰੀਬਨ 200-250 ਗੁੱਜਰਾਂ ਇਕੱਠੇ ਹੋਣ ਦੀ ਖੁੱਲ੍ਹ ਹੈ, ਜੋ ਕਿ ਸਿੱਖਾਂ ਨੂੰ ਨਹੀਂ।

ਪਿੰਡ ਵਿਚ ਸਿੱਖਾਂ ਦੇ 20-25 ਘਰ ਹੋਣ ਦੇ ਬਾਵਜੂਦ ਇਸ ਸੁੰਞਾ ਪਿਆ ਹੈ, ਲੋਕ ਖ਼ੌਫ਼ ਕਾਰਨ ਘਰ ਛੱਡ ਕੇ ਜਾ ਚੁੱਕੇ ਹਨ। ਗੁੱਜਰਾਂ ਵੱਲੋਂ ਕਾਮਿਆਂ ਨੂੰ ਵੀ ਸਿੱਖਾਂ ਦੇ ਡੰਗਰਾਂ ਨੂੰ ਪੱਠਾ-ਡੱਕਾ ਨਹੀਂ ਪਾਓਣ ਦਿੱਤਾ ਜਾ ਰਿਹਾ। ਇੱਕ ਕਾਮੇ ਨੂੰ ਇੱਥੋਂ ਤੱਕ ਇਹ ਵੀ ਕਿਹਾ ਗਿਆ ਕਿ ਭੱਜ ਜਾ….ਨਹੀਂ ਤਾਂ ਛਿੱਲ ਦਿਆਂਗੇ। ਇੱਕ ਸਿੱਖ ਕਿਸਾਨ ਦੀ ਗਾਂ ਮਰ ਗਈ ਹੈ। ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਸਿੱਖਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ।

* ਧਾਰਾ 144 ਲੱਗਣ ਦੇ ਬਾਵਜੂਦ ਪਿੰਡ ‘ਚ ਗੁੱਜਰਾਂ ਦਾ ਇਕੱਠ ਕਿਓਂ?
* ਪਹਿਲਾਂ ਦਰਖਾਸਤ ਦੇਣ ‘ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕਿਓਂ ਨਹੀਂ ਕੀਤੀ ਗਈ?

ਇਹ ਘਟਨਾ ਪੰਜਾਬ ਵਿਚ ਵੱਡੇ ਪੱਧਰ ‘ਤੇ ਹੋ ਰਹੇ ਜੰਨਸੰਖਿਆਈ ਬਦਲਾਵ (Demographic Change) ਵੱਲ ਸੰਕੇਤ ਕਰਦੀ ਹੈ। ਪੰਜਾਬ ਵਿਚੋਂ ਸਿੱਖਾਂ ਨੂੰ ਜਬਰੀ ਬਾਹਰਲੇ ਮੁਲਕਾਂ ਵਿਚ ਧੱਕ ਕੇ, ਇੱਥੇ ਗੈਰ ਸਿੱਖ ਆਬਾਦੀ-ਹਿਮਾਚਲੀ, ਯੂਪੀ-ਬਿਹਾਰ ਵਾਸੀ, ਮੁਸਲਮਾਨ ਗੁੱਜਰ ਆਦਿ ਵਸਾਏ ਜਾ ਰਹੀ ਹੈ।

ਪੰਜਾਬ ਵਿਚ ਰਹਿ ਕੇ ਸਿੱਖਾਂ ਨੂੰ ਸ਼ਰੇਆਮ ਧੀਆਂ ਨੂੰ ਬੇਪੱਤ ਕਰਨ ਦੀ ਧਮਕੀ ਦੇਣਾ, ਨੰਗਾ ਹੋਣ ਵਰਗੀ ਅਤਿ ਬੇਹੂਦਾ ਹਰਕਤ ਕਰਨੀ ਤੇ ਦੋਸ਼ ਸਿੱਖਾਂ ਸਿਰ ਮੜ੍ਹਨਾ!
ਇਹ ਹੈ ਡੈਮੋਗ੍ਰਾਫਿਕ ਬਦਲਾਅ ਦਾ ਨਤੀਜਾ।
– ਪਪਲਪ੍ਰੀਤ ਸਿੰਘ