ਮੁਹਾਲੀ – ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਨੇ ਦਿੱਲੀ ਭਾਜਪਾ ਦੇ ਆਗੂ ਤੇਜਿੰਦਰ ਬੱਗਾ ਖਿਲਾਫ਼ ਪੰਜਾਬ ਵਿਚ ਕੇਸ ਦਰਜ ਕਰਵਾਇਆ ਹੈ। ਬੱਗਾ ‘ਤੇ ਕੇਜਰੀਵਾਲ ਖਿਲਾਫ਼ ਵਿਵਾਦਿਤ ਟਵੀਟ ਕਰਨ ਦਾ ਦੋਸ਼ ਹੈ। ਇਹ ਮਾਮਲਾ ‘ਆਪ’ ਦੇ ਬੁਲਾਰੇ ਸੰਨੀ ਆਹਲੂਵਾਲੀਆ ਦੇ ਬਿਆਨ ‘ਤੇ ਮੋਹਾਲੀ ਸਾਈਬਰ ਕ੍ਰਾਈਮ ਸੈੱਲ ‘ਚ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਬੱਗਾ ਸਮੇਤ ਹੋਰ ਭਾਜਪਾ ਆਗੂਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 153ਏ, 505, 505(2) ਅਤੇ 506 ਤਹਿਤ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਉਹਨਾਂ ਦੀ ਭਾਲ ਵਿਚ ਦਿੱਲੀ ਵੀ ਗਈ। ਹਾਲਾਂਕਿ ਬੱਗਾ ਉਸ ਸਮੇਂ ਲਖਨਊ ਵਿਚ ਸਨ। ਹੁਣ ਪੁਲਿਸ ਨੇ ਬੱਗਾ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
Interesting pic.twitter.com/in4BIA7hTd
— Tajinder Pal Singh Bagga (@TajinderBagga) April 3, 2022
ਸ਼ਿਕਾਇਤਕਰਤਾ ਸੰਨੀ ਆਹਲੂਵਾਲੀਆ ਨੇ ਤੇਜਿੰਦਰ ਬੱਗਾ ‘ਤੇ ਕੇਜਰੀਵਾਲ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਬੱਗਾ ਵੱਲੋਂ ਕੀਤੇ ਗਏ ਇੱਕ ਵਿਵਾਦਤ ਟਵੀਟ ਦਾ ਹਵਾਲਾ ਦਿੱਤਾ ਗਿਆ ਹੈ। ਜੋ ਕਿ ਬੱਗਾ ਨੇ ਦਿੱਲੀ ਵਿਧਾਨ ਸਭਾ ‘ਚ ਕਸ਼ਮੀਰ ਫਾਈਲਜ਼ ਫਿਲਮ ‘ਤੇ ਕੇਜਰੀਵਾਲ ਦੇ ਬਿਆਨ ਤੋਂ ਬਾਅਦ ਕੀਤਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬੱਗਾ ਨੇ ਧਮਕੀ ਭਰੇ ਲਹਿਜੇ ਵਿਚ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ।
My message to @ArvindKejriwal pic.twitter.com/e7Xerkw3aj
— Tajinder Pal Singh Bagga (@TajinderBagga) April 3, 2022
ਭਾਜਪਾ ਆਗੂ ਬੱਗਾ ਨੇ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਘਰ ਆਈ ਹੈ। ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਕਿ ਉਨ੍ਹਾਂ ਖਿਲਾਫ ਕੀ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਸ ਬਾਰੇ ਦਿੱਲੀ ਪੁਲਿਸ ਨੂੰ ਵੀ ਸੂਚਿਤ ਨਹੀਂ ਕੀਤਾ। ਬੱਗਾ ਨੇ ਦਾਅਵਾ ਕੀਤਾ ਕਿ ਉਹ ਇਸ ਸਮੇਂ ਦਿੱਲੀ ਵਿੱਚ ਨਹੀਂ ਸਗੋਂ ਲਖਨਊ ਵਿਚ ਹਨ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਘਰ ਦੇ ਅੰਦਰ ਨਹੀਂ ਆਈ, ਸਗੋਂ ਆਲੇ-ਦੁਆਲੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਚਲੀ ਗਈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਵਾਲੇ ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਖਿਲਾਫ ਪਟਿਆਲਾ ਥਾਣੇ ‘ਚ ਐੱਫ.ਆਈ.ਆਰ. ਕੀਤੀ ਗਈ ਹੈ। ਬੱਗਾ ਨੇ ਸੋਸ਼ਲ ਮੀਡੀਆ ‘ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਟਵੀਟ ਕੀਤਾ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਕ ਨਹੀਂ 100 ਐੱਫ.ਆਈ.ਆਰ. ਦਰਜ ਕਰਨਾ ਪਰ ਕੇਜਰੀਵਾਲ ਜੇਕਰ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਨੂੰ ਝੂਠ ਦੱਸੇਗਾ ਤਾਂ ਮੈਂ ਬੋਲਾਂਗਾ, ਜੇਕਰ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ‘ਤੇ ਠਹਾਕੇ ਲਗਾਏਗਾ ਤਾਂ ਮੈਂ ਬੋਲਾਂਗਾ ਚਾਹੇ ਉਸ ਦੇ ਲਈ ਮੈਨੂੰ ਜੋ ਅੰਜਾਮ ਭੁਗਤਣਾ ਪਵੇ, ਮੈਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਛੱਡਣ ਵਾਲਾ ਨਹੀਂ ਅਤੇ ਉਸ ਦੇ ਨੱਕ ‘ਚ ਦਮ ਕਰਕੇ ਛਡਾਂਗਾ।
Breaking:
FIR registered against @TajinderBagga in Patiala police station for his derogatory remarks against Delhi CM @ArvindKejriwal #PunjabPolice 💪🏻
— Ram / राम 🇮🇳 (@ramkumarjha) March 27, 2022
एक नही 100 FIR करना,लेकिन केजरीवाल अगर कश्मीरी हिंदुओ के नरसंहार को झूठा बोलेगा तो मैं बोलूंगा,अगर केजरीवाल कश्मीरी हिंदुओ के नरसंहार पर ठहाके लगाएगा तो मै बोलूंगा चाहे उसके लिए मुझे जो अंजाम भुगतना पड़े मैं तैयार हूं।मै केजरीवाल को छोड़ने नही वाला,नाक में नकेल डाल के रहूंगा उसके https://t.co/tgTQUqM1Me
— Tajinder Pal Singh Bagga (@TajinderBagga) March 27, 2022
ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਰਿਲੀਜ਼ ਦੇ ਬਾਅਦ ਤੋਂ ਹੀ ਚਰਚਾ ‘ਚ ਹੈ। ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਤੋਂ ਲੈ ਕੇ ਇਸ ਦੀ ਕਾਸਟ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਸਮੇਤ ਕਈ ਸਿਤਾਰੇ ਚਰਚਾ ‘ਚ ਬਣੇ ਹੋਏ ਹਨ। ਜਿਥੇ ਇਕ ਪਾਸੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਉਧਰ ਕੁਝ ਲੋਕ ਇਸ ‘ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਫਿਲਮ ‘ਤੇ ਕਈ ਤਰ੍ਹਾਂ ਦੀਆਂ ਰਾਜਨੀਤਿਕ ਟਿੱਪਣੀਆਂ ਵੀ ਦਿੱਤੀਆਂ। ਕੁਝ ਦਿਨ ਪਹਿਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ‘ਚ ‘ਦਿ ਕਸ਼ਮੀਰ ਫਾਈਲਸ’ ਨੂੰ ਟੈਕਸ ਫ੍ਰੀ ਕਰਨ ਦੇ ਖ਼ਿਲਾਫ਼ ਵਿਵਾਦਿਤ ਬਿਆਨ ਦਿੱਤਾ ਸੀ।ਉਨ੍ਹਾਂ ਨੇ ਕਿਹਾ ਸੀ-ਦਿੱਲੀ ‘ਚ ‘ਦਿ ਫਾਈਲਸ’ ਨੂੰ ਲੈ ਕੇ ਟੈਕਸ ਮੁਕਤ ਕਰਨ ਦੀ ਮੰਗ ਕਰਨ ਵਾਲੇ ਭਾਜਪਾ ਵਿਧਾਇਕਾਂ ਨੂੰ ਫਿਲਮ ਯੂ-ਟਿਊਬ ‘ਤੇ ਅਪਲੋਡ ਕਰ ਦੇਣੀ ਚਾਹੀਦੈ। ਅਜਿਹਾ ਕਰਨ ਨਾਲ ਸਾਰੇ ਲੋਕ ਮੁਫ਼ਤ ‘ਚ ਫਿਲਮ ਦਾ ਆਨੰਦ ਲੈ ਪਾਉਣਗੇ’।
ਹੁਣ ਸੀ.ਐੱਮ ਦੇ ਇਸ ਬਿਆਨ ‘ਤੇ ਅਨੁਪਮ ਖੇਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਅਨੁਪਮ ਖੇਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਕ ਗੱਲ ਦਿਲ ‘ਤੇ ਲੱਗ ਗਈ ਹੈ। ਇੰਟਰਵਿਊ ‘ਚ ਅਨੁਪਮ ਨੇ ਕਿਹਾ ਕਿ ਸੀ.ਐੱਮ ਅਰਵਿੰਦ ਕੇਜਰੀਵਾਲ ਦਿੱਲੀ ਅਸੈਂਬਲੀ ‘ਚ ਸਟੈਂਡਅਪ ਕਮੇਡੀਅਮ ਜਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਨੁਪਮ ਖੇਰ ਨੇ ਗੁੱਸੇ ਹੋਏ ਕਿਹਾ-ਇੰਝ ਤਾਂ ਅਨਪੜ੍ਹ-ਗਵਾਰ ਸ਼ਖ਼ਸ ਵੀ ਗੱਲ ਨਹੀਂ ਕਰਦਾ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਅਨੁਪਮ ਨੇ ਕਿਹਾ ਕਿ-‘ਕੇਜਰੀਵਾਲ ਦੇ ਸਟੇਟਮੈਂਟ ਤੋਂ ਬਾਅਦ ਤਾਂ ਹਰ ਹਿੰਦੁਸਤਾਨੀ ਨੂੰ ਇਹ ਫਿਲਮ ਦੇਖਣ ਦੇ ਲਈ ਥਿਏਟਰ ਵੱਲ ਰੁੱਖ ਕਰਨਾ ਚਾਹੀਦਾ। ਇਸ ਤਰ੍ਹਾਂ ਦੇ ਇੰਸੈਂਸੇਟਿਵ ਕੁਮੈਂਟ ਦਾ ਇਹ ਕਰਾਰਾ ਜਵਾਬ ਹੈ। ਉਹ ਬੇਦਰਦ ਹੈ, ਉਨ੍ਹਾਂ ਨੇ ਕਸ਼ਮੀਰੀ ਹਿੰਦੂਆਂ ਦੇ ਬਾਰੇ ‘ਚ ਇਕ ਵਾਰ ਵੀ ਨਹੀਂ ਸੋਚਿਆ ਜਿਨ੍ਹਾਂ ਤੋਂ ਉਨ੍ਹਾਂ ਦੇ ਘਰ ਖੋਹ ਲਏ ਗਏ। ਉਨ੍ਹਾਂ ਦੇ ਬਾਰੇ ‘ਚ ਨਹੀਂ ਸੋਚਿਆ ਜਿਨ੍ਹਾਂ ਔਰਤਾਂ ਦਾ ਬਲਾਤਕਾਰ ਹੋਇਆ, ਜਿਨ੍ਹਾਂ ਲੋਕਾਂ ਦੀਆਂ ਹੱਤਿਆਵਾਂ ਹੋਈਆਂ’।
ਅਦਾਕਾਰ ਨੇ ਗੁੱਸੇ ‘ਚ ਕਿਹਾ ਕਿ-‘ਉਨ੍ਹਾਂ ਦੇ ਪਿੱਛੇ ਖੜ੍ਹੋ ਲੋਕ ਹੱਸ ਰਹੇ ਸਨ। ਇਹ ਤਾਂ ਬਹੁਤ ਸ਼ਰਮਨਾਕ ਹੈ। ਇਹ ਸਟੇਟ ਅਸੈਂਬਲੀ ‘ਚ ਵੀ ਹੋਇਆ। ਜੇਕਰ ਉਨ੍ਹਾਂ ਨੇ ਰਾਜਨੈਤਿਕ ਪਰੇਸ਼ਾਨੀਆਂ ਖੜ੍ਹੀਆਂ ਕਰਨੀਆਂ ਹਨ ਤਾਂ ਬੀ.ਜੇ.ਪੀ. ਜਾਂ ਪੀ.ਐੱਮ ਨਾਲ ਕਰੋ ਪਰ ਕਸ਼ਮੀਰ ਫਾਈਲਸ ਨੂੰ ਲੈ ਕੇ ਅਜਿਹਾ ਕਰਨਾ ਸਹੀ ਨਹੀਂ ਹੈ, ਖ਼ਾਸ ਤੌਰ ‘ਤੇ ਜਦੋਂ ਲੋਕਾਂ ਨੇ ‘ਦਿ ਕਸ਼ਮੀਰ ਫਾਈਲਸ’ ਨੂੰ ਅਪਣਾ ਲਿਆ ਹੈ। ਇਸ ਫਿਲਮ ਨੂੰ ਪ੍ਰੋਪੋਗੇਂਡਾ ਫਿਲਮ ਦੱਸਿਆ ਜਾ ਰਿਹਾ ਹੈ, ਝੂਠਾ ਕਿਹਾ ਜਾ ਰਿਹਾ ਹੈ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸ਼ਰਮਨਾਕ ਹੈ’।ਇਸ ਤੋਂ ਪਹਿਲੇ ਵਿਵੇਕ ਅਗਨੀਹੋਤਰੀ ਨੇ ਸੀ.ਐੱਮ. ਕੇਜਰੀਵਾਲ ਦੇ ਬਿਆਨ ‘ਤੇ ਕਿਹਾ ਸੀ-ਕਈ ਲੋਕ ਤਾਂ ਇਹ ਵੀ ਚਾਹੁੰਦੇ ਹਨ ਕਿ ਭਗਵਾਨ ਪ੍ਰਿਥਵੀ ‘ਤੇ ਆਏ। ਤਿੰਨੇ ਸ਼੍ਰੇਣੀਆਂ ਮੁਰਖ, ਪਾਗਲ ਅਤੇ ਬੇਵਕੂਫ ਲੋਕਾਂ ਤੋਂ ਬਚਣਾ ਚਾਹੀਦੈ, ਉਨ੍ਹਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ।