ਪਹਿਲਾਂ ਹਰਿਆਣਾ ਦਾ ਪਾਣੀ ਤੇ ਹਿੰਦੀ ਬੋਲਦੇ ਇਲਾਕੇ ਵਾਪਸ ਕਰੋ ਫਿਰ ਕਿਸੇ ਹੋਰ ਮੁੱਦੇ ‘ਤੇ ਗੱਲ ਕਰਾਂਗੇ – ਮਨੋਹਰ ਲਾਲ ਖੱਟਰ

562

ਚੰਡੀਗੜ੍ਹ: ਚੰਡੀਗੜ੍ਹ ਦਾ ਮਾਮਲਾ ਹੁਣ ਦਿਨੋ ਦਿਨ ਭਖਦਾ ਹੀ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫਿਰ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਨਵ-ਨਿਯੁਕਤ ਮੁੱਖ ਮੰਤਰੀ ਨੂੰ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਾਅਵਾ ਕਰਨ ਤੋਂ ਪਹਿਲਾਂ ਹਰਿਆਣਾ ਦੇ 400 ਹਿੰਦੀ ਬੋਲਣ ਵਾਲੇ ਪਿੰਡ ਅਤੇ ਹਰਿਆਣਾ ਦੇ ਪਾਣੀ ਨੂੰ ਵਾਪਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਹਰਿਆਣਾ ਨਾਲ ਇਹ ਮੁੱਦੇ ਹੱਲ ਕਰੇ ਉਸ ਤੋਂ ਬਾਅਦ ਉਹ ਕਿਸੇ ਹੋਰ ਮੁੱਦੇ ‘ਤੇ ਗੱਲ ਕਰਨਗੇ।

ਦੱਸ ਦਈਏ ਕਿ ਮਨਹੋਰ ਲਾਲ ਖੱਟੜ ਨੇ ਬੀਤੇ ਦਿਨ ਵੀ ਇਹ ਬਿਆਨ ਦਿੱਤਾ ਸੀ ਕਿ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਿਆ ਰਹੇਗਾ। ਚੰਡੀਗੜ੍ਹ ਤੋਂ ਇਲਾਵਾ ਦੋਵਾਂ ਰਾਜਾਂ ਕੋਲ ਹੋਰ ਵੀ ਕਈ ਮੁੱਦੇ ਚਰਚਾ ਲਈ ਹਨ। ਉਹਨਾਂ ਕਿਹਾ ਸੀ ਕਿ ਅਜਿਹੇ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਂਦਾ ਹੈ।

SYL ਦਾ ਮੁੱਦਾ ਹੈ, ਹਰਿਆਣਾ ਨੂੰ ਅਜੇ ਤੱਕ ਹਿੰਦੀ ਬੋਲਣ ਵਾਲਾ ਇਲਾਕਾ ਨਹੀਂ ਮਿਲਿਆ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਹਰਿਆਣਾ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੀਐਮ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਸ ‘ਤੇ ਨਿੰਦਾ ਕਰਨੀ ਚਾਹੀਦੀ ਹੈ। ਮੈਂ ਅਰਵਿੰਦ ਕੇਜਰੀਵਾਲ ਤੋਂ ਜਵਾਬ ਚਾਹੁੰਦਾ ਹਾਂ, ਇੱਕ ਪਾਸੇ ਅਸੀਂ ਪੰਜਾਬ ਦਾ ਪਾਣੀ ਰੱਖਦੇ ਹਾਂ ਅਤੇ ਦਿੱਲੀ ਵਿਚ ਪਾਣੀ ਮੰਗਦੇ ਹਾਂ। ਇਸ ਬਾਰੇ ਸਥਿਤੀ ਸਪਸ਼ਟ ਕਰੋ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਬਾ ਵਿਚ ਚੰਡੀਗੜ੍ਹ ‘ਤੇ ਕੇਂਦਰੀ ਨਿਯਮ ਲਾਗੂ ਕਰਨ ਦੇ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ ਜਿਸ ਤੋਂ ਬਾਅਦ ਅੱਜ ਹਰਿਆਣਾ ਸਰਕਾਰ ਨੇ ਵੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਹੈ।