ਮਨਪ੍ਰੀਤ ਬਾਦਲ ਵੱਲੋਂ ਫ਼ਰਨੀਚਰ ਪੈਸੇ ਦੇ ਕੇ ਲੈ ਜਾਣ ਦਾ ਮਾਮਲਾ

636

ਮਨਪ੍ਰੀਤ ਬਾਦਲ ਵੱਲੋਂ ਫ਼ਰਨੀਚਰ ਪੈਸੇ ਦੇ ਕੇ ਲੈ ਜਾਣਾ ਇੱਕ ਕੋਝੀ ਅਤੇ ਸ਼ਰਮਨਾਕ ਹਰਕਤ ਹੈ।ਚੰਡੀਗੜ ਦਾ ਸਰਕਾਰੀ ਘਰਾਂ ਦਾ ਫ਼ਰਨੀਚਰ ਕਾਰਬੂਜੀਅਰ ਦੇ ਸਮੇਂ ਦਾ ਜਾਂ ਓੁਹਨਾਂ ਡਿਜ਼ਾਈਨਾਂ ਤੋਂ ਪ੍ਰਭਾਵਿਤ ਹੈ।
ਕਾਰਬੂਜੀਅਰ ਦੇ ਸਮੇਂ ਦੇ ਚੰਡੀਗੜ ਦੇ ਮੇਨ ਹੋਲ ਦੇ ਢੱਕਣ ਵੀ ਲੰਡਨ ਸੋਥਬਾਇ ਬੋਲੀ ਲਾਓੁਣ ਵਾਲੇ ਅਦਾਰੇ ਚ ਵੇਚੇ ਜਾਂਦੇ ਰਹੇ ਹਨ ਅਤੇ ਮੁੱਲ ਵੀ ਚੰਗਾ ਮਿਲਦਾ ਹੈ। ਤਸਵੀਰ ਵਿੱਚਲਾ ਢੱਕਣ 1000000 (ਦਸ ਲੱਖ)ਦਾ ਲੰਡਨ ਸੋਥਬਾਇ ਬੋਲੀ ਲਾਓੁਣ ਆਲੇ ਅਦਾਰੇ ਵਿੱਚ ਵਿਕਿਆ ਸੀ, ਖਰੀਦਾਰ ਪੈਰਿਸ ਦਾ ਐਰਿਕ ਟੌਚਿਲਿਓੁਮ ਸੀ।

ਕੋਈ ਵੀ ਮੰਤਰੀ ਪੰਜਾਬ ਦੇ ਸਰਕਾਰੀ ਸਾਜੋ ਸਮਾਨ ਨੂੰ ਆਪਣੀ ਸਹੂਲਤ ਮੁਤਾਬਿਕ ਖਰੀਦ ਕੇ ਨਹੀਂ ਲੈ ਕੇ ਜਾ ਸਕਦਾ। ਇਹ ਹੈਰੀਟੇਜ ਪ੍ਰਾਪਰਟੀ ਦਾ ਨੁਕਸਾਨ ਹੈ। ਨਵੀਂ ਬਣੀ ਸਰਕਾਰ ਜੇ ਹੁਣ ਇਹ ਮੁੱਦਾ ਸਮਝਣ ਜੋਗੀ ਹੋਵੇ ਤਾਂ ਮੁੱਦੇ ਤੇ ਕੰਮ ਕਰੇ। ਅਗਲਾ ਪੰਜਾਬ ਦਾ ਹੈਰੀਟੇਜ ਫ਼ਰਨੀਚਰ ਇੱਕ ਲੱਖ ਚਰਾਸੀ ਹਜ਼ਾਰ (184000) ਵਿੱਚ ਲੈ ਕੇ ਓੁਹ ਗਿਆ ਓੁਹ ਗਿਆ, ਜਿਸ ਵਿੱਚ ਡਾਈਨਿੰਗ ਟੇਬਲ, ਡਾਈਨਿੰਗ ਚੇਅਰ, ਸਰਵਿਸ ਟ੍ਰਾਲੀ ਅਤੇ ਰਿਕਲਾਈਨਰ ਸ਼ਾਮਿਲ ਹਨ।

ਚੋਰ ਮੋਰੀ ਨਾਲ ਹੋਈ ਹੈਰੀਟੇਜ ਪ੍ਰਾਪਰਟੀ ਦੀ ਚੋਰੀ ਰੁਕਣੀ ਚਾਹੀਦੀ ਹੈ। ਇਹ ਪਹਿਲਾ ਮਾਮਲਾ ਨਹੀਂ , ਆਈ ਏ ਐਸ ਅਫਸਰਾਂ ਦੀ,ਮੰਤਰੀਆਂ ਦੀ ਕਾਰਬੂਜੀਅਰ ਦੀਆਂ ਡਿਜ਼ਾਈਨ ਕੀਤੀਆਂ ਕੁਰਸੀਆਂ ਤੱਕ ਤੇ ਅੱਖ ਹਮੇਸ਼ਾ ਰਹੀ ਹੈ ਅਤੇ ਇਹਨਾਂ ਦੀ ਗਿਣਤੀ ਘਟਦੀ ਵੀ ਰਹੀ ਹੈ।
Amandeep Singh Bains